ਰਾਮ ਰਹੀਮ ਦੀ ਧੀ ਹਨੀਪ੍ਰੀਤ ਦੀ ‘ਕਿਸਮਤ’ ਦਾ ਫ਼ੈਸਲਾ ਅੱਜ

0
6

ਚੰਡੀਗੜ੍ਹ (ਸਾਰਾ ਯਹਾ ) : ਅੱਜ ਪੰਚਕੁਲਾ ਅਦਾਲਤ ਵਿੱਚ ਗੁਰਮੀਤ ਰਾਮ ਰਹੀਮ ਦੀ ਧੀ ਹਨੀਪ੍ਰੀਤ ਦੀ ਜ਼ਮਾਨਤ ਬਾਰੇ ਫ਼ੈਸਲਾ ਕੀਤਾ ਜਾਵੇਗਾ। ਹਨੀਪ੍ਰਤ 25 ਅਗਸਤ ਨੂੰ ਪੰਚਕੁਲਾ ਵਿੱਚ ਹੋਏ ਦੰਗੇ-ਫਸਾਦ ਨੂੰ ਭੜਕਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਕਰਾਰ ਦਿੱਤੀ ਗਈ ਹੈ ਤੇ ਅੰਬਾਲਾ ਜੇਲ੍ਹ ਵਿੱਚ ਕੈਦ ਹੈ। ਉਸ ਵੱਲੋਂ ਦਾਇਰ ਅਰਜ਼ੀ ’ਤੇ ਅੱਜ ਪੰਚਕੁਲਾ ਅਦਾਲਤ ਆਪਣਾ ਫ਼ੈਸਲਾ ਸੁਣਾਏਗੀ।

ਹਨੀਪ੍ਰੀਤ ਦੇ ਵਕੀਲ ਤਨਵੀਰ ਅਹਿਮਦ ਹਨ ਜਿਨ੍ਹਾਂ ਆਰੂਸ਼ੀ ਤਲਵਾਰ ਦਾ ਕੇਸ ਲੜਿਆ ਸੀ। ਜ਼ਮਾਨਤ ਦੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ 25 ਅਗਸਤ ਵਾਲੇ ਦਿਨ ਹਨੀਪ੍ਰੀਤ ਪੰਚਕੁਲਾ ਦੀ ਅਦਾਲਤ ਵਿੱਚ ਮੌਜੂਦ ਸੀ ਤੇ ਬਾਹਰ ਹੋਈ ਹਿੰਸਾ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ।

ਹਾਲਾਂਕਿ ਹਰਿਆਣਾ ਪੁਲਿਸ ਦੀ ਜਾਂਚ ਮੁਤਾਬਕ ਰਾਮ ਰਹੀਮ ਨੂੰ ਸਜ਼ਾ ਹੋਣ ਬਾਅਦ ਹਨੀਪ੍ਰੀਤ ਦੇ ਇਸ਼ਾਰੇ ’ਤੇ ਹਿੰਸਾ ਭੜਕੀ ਸੀ। ਉਸ ਦੀ ਜ਼ਮਾਨਤ ਦੀ ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੇ ਹਨਪ੍ਰੀਤ ਖ਼ਿਲਾਫ਼ ਚਲਾਨ ਦੇ ਦਿੱਤਾ ਹੈ ਤੇ ਜੇ ਉਸ ਦੀ ਜ਼ਮਾਨਤ ਹੁੰਦੀ ਹੈ ਤਾਂ ਉਸ ਨਾਲ ਕੋਈ ਖ਼ਤਰਾ ਨਹੀਂ ਹੈ।


EDITED BY : SARA YAHA | | Last Updated :6 June 2018

LEAVE A REPLY

Please enter your comment!
Please enter your name here