ਰਾਮਲੀਲਾ ਦੀ ਸਿੱਖਿਆ ਨੂੰ ਆਪਣੀ ਜਿੰਦਗੀ ਵਿਚ ਅਪਣਾਉਣ ਦੀ ਬਹੁਤ ਜਰੂਰਤ ਹੈ – ਡਾਕਟਰ ਮਾਨਵ ਜਿੰਦਲ ਤੇ ਡਾ ਦੀਪਿਕਾ ਜਿੰਦਲ

0
39

ਮਾਨਸਾ {ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਰਾਮ ਲੀਲਾ  ਦੀ ਨੌਵੀ ਨਾਇਟ ਵਿੱਚ ਅੱਜ ਦਰਸ਼ਕਾ ਨੇ ਸਿਵਰੀ ਉਦਾਰ ,ਸ੍ਰੀ ਹਨੂੰਮਾਨ ਮਿਲਣ ,ਸੁਗਰੀਵ ਮਿੱਤਰਤਾ ,ਬਾਲੀ  ਸੁਗਰੀਵ ਦੇ ਯੁੱਧ ਦਾ ਆਨੰਦ ਮਾਣੀਆ ,ਅੱਜ ਦੀ ਨੋਵੀ ਨਾਈਟ ਦਾ ਉੇਦਘਾਟਨ ਮਾਨਸਾ ਦੇ ਮਸ਼ਹੂਰ ਡਾਕਟਰ  ਮਾਨਵ ਜਿੰਦਲ ਤੇ  ਦੀਪਿਕਾ ਜਿੰਦਲ ਨੇ ਰੀਬਨ ਕੱਟਣ ਉਪਰੰਤ ਬੋਲਦਿਆ ਕਿਹਾ ਹੈ ਰਾਮ ਲੀਲਾ ਦੇ ਸਫਲ ਮੰਚਨ ਲਈ ਕਲੱਬ ਦੀ ਮਨੇਜਮੈਟ ਐਕਟਰ ਬਾਡੀ ਦੇ ਸਾਰੇ ਮੈਬਰ ਸਾਹਿਬਾਨ ਵਧਾਈ ਦੇ ਪਾਤਰ ਹਨ ।aੁਹਨਾ ਨੇ ਦਰਸ਼ਕਾ ਨੂੰ ਅਪੀਲ ਕੀਤੀ ਕਿ ਰਾਮਲੀਲਾ ਨੂੰ ਸਹਿਜ ਮਨੋਰੰਜਨ ਦਾ ਸਾਧਨ ਹੀ ਨਾ ਸਮਝਣ ਸਗੋ ਇਸ ਤੋ ਮਿਲਣ ਵਾਲੀਆ ਸਿੱਖਿਆ ਨੂੰ ਆਪਣੀ ਜਿੰਦਗੀ ਵਿਚ ਅਪਣਾਉਣਚ ਦੀ ਬਹੁਤ ਜਰੂਰਤ ਹੈ
ਕਲੱਬ ਦੇ ਚੇਅਰਮੈਨ ਸ੍ਰੀ ਅਸੋਕ ਗਰਗ ਨੇ ਮੁੱਖ ਮਹਿਮਾਨ ਦੀ ਆਮਦ ਤੇ ਜੀ ਆਇਆ ਕਹਿੰਦੇ ਹੋਏ ਕਲੱਬ ਪ੍ਰਧਾਨ ਪ੍ਰਵੀਨ ਗੋਇਲ ਐਕਟਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ,ਕੈਸ਼ੀਅਰ ਵਿਜੈ ਕੁਮਾਰ ਪਰਮਜੀਤ ਜਿੰਦਲ ਤੇ ਬਨਵਾਰੀ ਬਜਾਜ,ਬਲਜੀਤ ਸਰਮਾ , ਸੇਵਕ ਸੰਦਲ ,ਅਰੁਣ ਅਰੋੜਾ  ਨੇ ਇੱਕ ਯਾਦਗਰੀ ਚਿੰਨ ਦੇ ਕੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ ।
ਅੱਜ ਦੀ ਨਾਇਟ ਵਿਚ ਵਿਖਾਇਆ ਗਿਆ ਕਿ ਕਿਸ ਤਰਾ ਸ਼ਿਵਰੀ ਪ੍ਰਭੂ ਰਾਮ ਦਾ ਇੰਤਜਾਰ ਕਰ ਰਹੀ ਹੈ ਸ੍ਰੀ ਰਾਮ ਸ਼ਿਵਰੀ ਦਾ ਉਧਾਰ ਕਰਦੇ ਹਨ ।ਅਤੇ ਪ੍ਰਭੂ ਰਾਮ ਦਾ ਮਿਲਣ ਹਨੂੰਮਾਨ ਜੀ ਨਾਲ ਹੁੰਦਾ ਹੈ ਅਤੇ ਸੁਗਰੀਵ ਪ੍ਰਭੂ ਰਾਮ ਨੂੰ ਮਿਲਦਾ ਹੈ ਅਤੇ ਬਾਲੀ ਸੁਗਰੀਵ ਦਾ  ਯੁੱਧ ਹੁੰਦਾ ਹੈ ਸ੍ਰੀ ਰਾਮ ਜੀ ਹੱਥੋ ਬਾਲੀ ਦਾ ਬੱਧ ਕੀਤਾ ਗਿਆ ਲਛਮਣ ਜੀ ਦੁਆਰਾ ਸੁਗਰੀਵ ਦਾ ਰਾਜ ਤਿਲਕ ਕਰਨਾ ਹਨੂੰਮਾਨ ਜਿ ਅਤੇ ਬਾਕੀ ਸ਼ੈਨਾ ਨੂੰ ਮਾਤਾ ਸ਼ੀਤਾ ਜੀ ਦੀ ਖੌਜ ਵਿੱਚ ਭੇਜਣਾ ।ਇਹ ਸਾਰੇ ਸ਼ੀਨ ਦੇਖਣ ਯੋਗ ਸਨ ਸ੍ਰੀ ਰਾਮ ਦੀ ਭੂਮਿਕਾ ਵਿਚ ਵਿਪਨ ਅਰੋੜਾ ਅਤੇ ਲਛਮਣ ਦੀ ਭੂਮਿਕਾ ਸੋਨਾ ਰੱਲਾ ,ਹਨੂੰਮਾਨ ਜੀ ਰਿੰਕੂ ਬਾਂਸਲ ਪੰਕਜ ਰਾਜਪੂਤ ,ਬਾਲੀ ਬੰਟੀ ਸ਼ਰਮਾਂ ,ਸੁਗਰੀਵ ਸਤਨਾਮ ਸੇਠੀ ,ਤਾਰਾ ਜੁਨੇਦ ,ਸ਼ਿਵਰੀ ਤਰਸੇਮ ਹੋਡਾ ਗੁਰੂ ਦਾ ਰੋਲ ਮਨੋਜ ਅਰੋੜਾ ਪੰਡਤ ਸੈਟੀ ਅਰੋੜਾ ਇਹਨਾ ਸਾਰਿਆ ਸ਼ੀਨਾ ਦੀ ਤਿਆਰੀ ਕਲੱਬ ਦੇ ਡਾਇਰੈਕਟਰ, ਪ੍ਰਵੀਨ ਟੋਨੀ ਸ਼ਰਮਾ ਵਿਨੋਦ ਪਠਾਨ ਤੇ ਸੋਨੂੰ ਰੱਲਾ ਜੀ ਨੇ ਬੜੀ ਮਿਹਨਤ ਤੇ ਲਗਣ ਨਾਲ ਕਰਵਾਈ ਸੀ ਇੱਥੇ ਇਹ ਵੀ ਦੱਸਣਾ ਬਣਦਾ ਕਿ ਸਾਰਿਆ ਨੂੰ ਤਿਆਰ ਮੇਕੱਪ ਗੋਰਾ ਸ਼ਰਮਾ, ਕੇਵਲ ਅਜਨਬੀ ,ਮਨਜੀਤ ਬੱਬੀ ਤੇ ਟੀਟਾ ਜੀ ਬੜੀ ਮਿਹਨਤ ਕਰਦੇ ਹਨ । ਜਿਹਡੇ ਮਗਰ ਸ਼ੀਨ ਤਿਆਰ ਕੀਤੇ ਜਾਦੇ ਹਨ ਉਹਨਾ ਵਿਚ ਰਾਜ ਕੁਮਾਰ ਰਾਜੀ ਬੀਵਾ ਬਜਾਜ ਦੀਪੂ ,ਮਹੇਸ ਸੋਫੀ ,ਮੇਛੀ ਭਰਪੂਰ ਯੋਗਦਾਨ ਪਾਉਦੇ ਹਨ ਸਟੋਰ ਕੀਪਰ ਜਗਦੀਸ ਚਾਚਾ ਤੇ ਰਾਜੂ ਬਾਵਾ, ਵਿਨੋਦ ਪਠਾਨ,ਜੀਵਨ ਵੀ ਬਹੁਤ ਮਿਹਨਤ ਕਰਦੇ ਹਨ  ।ਅਤੇ ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਨਿਭਾਈ।


EDITED BY : SARA YAHA | | Last Updated : 7:33 pm 17 October 2018

LEAVE A REPLY

Please enter your comment!
Please enter your name here