*ਰਾਜਸਥਾਨ ਤੋਂ ਭੁੱਕੀ ਲੈ ਕੇ ਸ਼ਟੇਸ਼ਨ ‘ਤੇ ਉਤਰੀ ਔਰਤ ਚੜੀ ਪੁਲਸ ਅੜਿੱਕੇ, ਜੇਲ੍ਹ ਭੇਜਿਆ*

0
208

ਮਾਨਸਾ 19 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਰੇਲਵੇ ਪੁਲਸ ਨੇ ਸ਼ਟੇਸ਼ਨ ਮਾਨਸਾ ਤੋਂ ਚੈਕਿੰਗ ਦੌਰਾਨ ਇਕ ਔਰਤ ਪਾਸੋਂ 7ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ।ਇਹ ਔਰਤ ਰਾਜਸਥਾਨ ਤੋਂ ਇਹ ਭੁੱਕੀ ਦੀ ਖੇਪ ਲੈ ਕੇ ਆਈ ਸੀ ਤੇ ਉਹ ਗੱਡੀ ਤੋਂ ਮਾਨਸਾ ਸ਼ਟੇਸ਼ਨ ਤੇ ਉਤਰੀ ਸੀ ਕਿ ਰੇਲਵੇ ਪੁਲਸ ਦੇ ਅੜਿੱਕੇ ਚੜ ਗਈ।ਰੇਲਵੇ ਪੁਲਸ ਚੌਕੀ ਮਾਨਸਾ ਦੇ ਇੰਚਾਰਜ ਏਐਸਆਈ ਪਾਖਰ ਸਿੰਘ ਨੇ ਦੱਸਿਆ ਕਿ ਇਕ ਔਰਤ ਸਰਬਜੀਤ ਕੌਰ ਪਤਨੀ ਬਬਲੀ ਸਿੰਘ ਵਾਸੀ ਭੁੱਚੋ ਕਲਾਂ ਕੋਲੋਂ ਚੈਕਿੰਗ ਦੇ ਦੌਰਾਨ 7 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਹੈ। ਉਨਾਂ ਦੱਸਿਆ ਕਿ ਸਰਬਜੀਤ ਕੌਰ ਭੁੱਕੀ ਦੀ ਤਸਕਰੀ ਕਰਦੀ ਹੈ ਤੇ ਉਸ ‘ਤੇ ਜਿਲਾ ਬਠਿੰਡਾ ਵਿਖੇ ਪਹਿਲਾਂ ਵੀ ਭੁੱਕੀ ਤਸਕਰੀ ਦੇ ਦੋਸ਼ ਮਾਮਲੇ ਦਰਜ ਹਨ। ਉਹ ਰਾਜਸਥਾਨ ਤੋਂ ਭੁੱਕੀ ਲੈ ਕੇ ਗੱਡੀ ਤੋਂ ਮਾਨਸਾ ਸਟੇਸ਼ਨ ਤੇ ਉਤਰੀ ਤੇ ਅੱਗੇ ਜਾਣ ਦੀ,ਤਿਆਰੀ ਵਿਚ ਸੀ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਤੋਂ 7ਕਿੱਲੋ ਭੁੱਕੀ ਬਰਾਮਦ ਹੋਈ। ਉਨਾਂ ਦੱਸਿਆ ਕਿ ਉਕਤ ਭੁੱਕੀ ਤਸਕਰ ਔਰਤ ਦੇ ਖਿਲਾਫ ਜੀਆਰਪੀ ਥਾਣਾ ਬਠਿੰਡਾ ਵਿਖੇ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨ ਉਪਰੰਤ ਜੇਲ੍ਹ ਭੇਜ ਦਿਤਾ ਹੈ।

LEAVE A REPLY

Please enter your comment!
Please enter your name here