

ਰਾਜਪੁਰਾ :ਰਾਜਪੁਰਾ ਦੇ ਡੀ ਐੱਸ ਪੀ ਕ੍ਰਿਸ਼ਨ ਪੈਂਥੇ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਅੈਸ ਅੈਚ ਉ ਸਿਟੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਟੀਮ ਵਲੋ ਨਾਕੇਬੰਦੀ ਦੋਰਾਨ ਜੰਮੂ ਦੇ ਪਿੰਡ ਡਗਿਆਣਾ ਦੇ ਅਮਰਜੀਤ ਸਿੰਘ ਨੂੰ ਰਾਜਪੁਰਾ ਦੇ ਮਿੱਡ ਵੇ ਢਾਬੇ ਕੋਲ 2 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।ਜਦਕਿ ਪੱਛਮੀ ਬੰਗਾਲ ਦੇ ਰਾਬਿੰਦਰ ਪ੍ਰਸਾਦ ਨੂੰ ਰਾਜਪੁਰਾ ਦੇ ਗਗਨ ਚੌਂਕ ਵਿਖੇ 2 ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਦੇ ਖ਼ਿਲਾਫ਼ ਰਾਜਪੁਰਾ ਦੇ ਸਿਟੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
EDITED BY : SARA YAHA | | Last Updated : 7:52 pm 14 October 2018























