ਰਾਇਲ ਸਰਕਸ ਮਾਨਸਾ ਵਿੱਚ ਇੱਕ ਮਹੀਨਾ ਮਾਨਸਾ ਦਾ ਵਾਸੀਆਂ ਦਾ ਕਰੇਗੀ ਭਰਪੂਰ ਮਨੋਰੰਜਨ

0
153

ਮਾਨਸਾ (ਸਾਰਾ ਯਹਾ, (ਜਗਦੀਸ਼ ਬਾਂਸਲ) -ਮੰਗੋਲੀਅਨ ਮਨੀਪੁਰ ਅਤੇ ਵਿਦੇਸ਼ੀ ਕਲਾਕਾਰਾਂ ਦੁਆਰਾ ਮਨੋਰੰਜਨ ਨਾਲ ਭਰਪੂਰ ਰਾਇਲ ਸਰਕਸ ਪਹਿਲੀ ਵਾਰ ਮਾਨਸਾ ਵਿੱਚ ਆ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਸ ਦੇ ਮੈਨੇਜਰ ਅਨਿਲ ਕੁਮਾਰ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਮਾਨਸਾ ਦੇ ਖਾਲਸਾ ਹਾਈ ਸਕੂਲ ਮੈਦਾਨ ਵਿੱਚ ਮਾਨਸਾ ਨਿਵਾਸੀਆਂ ਦੇ ਮਨੋਰੰਜਨ ਲਈ ਇਸ ਵਿੱਚ ਸਰਕਸ ਦੇ ਕਲਾਕਾਰ ਆਪਣਾ ਮਨੋਰੰਜਨ ਕਰਨਗੇ। ਉਨਾਂ ਦੱÎਸਿਆ ਕਿ ਰਾਇਲ ਸਰਕਸ ਦੇ ਕਲਾਕਾਰ ਐਤਵਾਰ ਦੀ ਸ਼ਾਮ 8 ਵਜੇ ਪਹਿਲਾ ਸ਼ੋਅ ਦਿਖਾਉਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਰਕਸ ਦੇ ਸਾਰੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਾਇਲ ਸਰਕਸ ਮਾਨਸਾ ਵਿੱਚ ਪਹਿਲੀ ਵਾਰ ਆਈ ਹੈ ਅਤੇ ਉਨ੍ਹਾਂ ਕੋਲ ਅਲੱਗ-ਅਲੱਗ ਪ੍ਰਕਾਰ ਦੇ ਕਰਤਬ ਦਿਖਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ੋਅ ਦੌਰਾਨ ਹਵਾਈ ਝੂਲਾ, ਗੋਲੇ ਵਿੱਚ ਮੋਟਰਸਾਈਕਲ ਚਲਾਉਣਾ, ਰਿੰਗ ਡਾਂਸ, ਬੇਬੀ ਰਾਓ ਡਾਂਸ ਆਦਿ ਸਰਕਸ ਦੇ ਸਾਰੇ ਕਲਾਕਾਰ ਇੱਕ ਸ਼ੋਅ ਦੌਰਾਨ 2 ਘੰਟੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ 3 ਫੁੱਟ ਕੱਦ ਦੇ ਕਲਾਕਾਰ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਉਮਰ ਹੁਣ 25 ਸਾਲ ਦੀ ਹੈ। ਉਹ 6 ਸਾਲਾਂ ਤੋਂ ਇਸ ਸਰਕਸ ਵਿੱਚ  ਲੋਕਾਂ ਦਾ ਮਨੋਰੰਜਨ ਕਰਦਾ ਆ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਇਹ ਸਰਕਸ ਫਿਰ ਹੇਰਾ ਫੇਰੀ ਫਿਲਮ ਦੇ ਥੀਮ ਤੇ ਆਪਣਾ ਸ਼ੋਅ ਦਿਖਾ ਰਹੀ ਹੈ।
Attachments area

LEAVE A REPLY

Please enter your comment!
Please enter your name here