*ਰਮਾਇਣ ਤੋ ਜੋ ਸਿੱਖਿਆ ਮਿਲਦੀਆ ਹਨ ਉਹ ਜੀਵਨ ਵਿੱਚ ਧਾਰਨ ਕਰਨੀਆ ਚਾਹੀਦੀਆਂ ਡਾ ਮੋਨਜ ਬਾਲਾ*

0
41

ਮਾਨਸਾ 11,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਜਨਰਲ ਸੈਕਟਰੀ ਧਰਮ ਪਾਲ ਬਾਂਸਲ ਸੰਟੂ ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀ ਨਾਇਟ ਦਾ ਉਦਘਾਟਨ ਸ਼੍ਰੀ ਮਤੀ ਮੋਨਜ ਬਾਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਤੇ ਉਹਨਾ ਨੇ ਕਿਹਾ ਕਿ ਸਾਨੂੰ ਜਿੰਨਾ ਪੁੰਨ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ ਇਸ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ ਗੋਇਲ ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ , ਕੈਸੀਅਰ ਵਿਜੇ ਕੁਮਾਰ , ਬਨਵਾਰੀ ਲਾਲ ਬਜਾਜ ,ਅਰੂਣ ਅਰੋੜਾ , ਬਲਜੀਤ ਸਰਮਾ ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਕਲੱਬ ਦੀ ਮਨੇਜਮੈਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ


ਅੱਜ ਦੀ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਭਰਤ ਤੇ ਸਤਰੂਘਨ ਆਪਣੇ ਨਾਨਕੇ ਤੋ ਵਾਪਸ ਅਯੁੱਧਿਆ ਪਰਤਦੇ ਹਨ ਉਹਨੂੰ ਸ਼ਹਿਰ ਦੇ ਬਜਾਰ ਸੁੰਨੇ ਸੁੰਨੇ ਲੱਗਦੇ ਹਨ । ।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ ਉਹਨਾ ਨੂੰ ਆਪਣੇ ਪਿਤਾ ਜੀ ਦੀ ਮੋਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਬਚਨਾ ਕਰਕੇ ਵਣ ਨੂੰ ਗਏ ਸਨ ਤਾਂ ਉਹ ਸਾਰਿਆ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਦਾ ਹੈ ਚਿੱਤਰਕੂਟ ਵਿਖੇ ਭਗਵਾਨ ਰਾਮ ਤੇ ਭਰਤ ਦਾ ਮਿਲਾਪ ਅਤੇ ਭਰਤ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਬਚਨ ਹੈ ਉਸ ਨੂੰ ਪੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਸੀਨ ਦੇਖਣ ਯੋਗ ਸੀ


ਭਗਵਾਨ ਰਾਮ ਦੀ ਭੂਮਿਕਾ ਵਿੱਚ ਸ੍ਰੀ ਰਾਮ ਕ੍ਰਿਸ਼ਨ ਕੇਸੀ ਸ਼ਰਮਾ ,ਸੀਤਾ ਮਾਤਾ ਡਾ ਵਿਕਾਸ ਸ਼ਰਮਾ ,ਲਛਮਣ ਸੋਨੂੰ ਰੱਲਾ ,ਭਰਤ ਸੇਵਕ ਸੰਦਲ , ਅਤੇ ਸਤਰੂਘਨ ਗਗਨ ,ਕੈਕਈ ਵਿਜੇ ਸ਼ਰਮਾ ਕੋਸ਼ਲਿਆ ਜੁਨੇਦ, ਵਸ਼ਿਸਟ ਮਨੋਜ ਅਰੋੜਾ ,ਸੁਮੰਤ ਰਮੇਸ਼ ਬੱਚੀ ਸਰਮਾ , ਸੁਮਿੱਤਰਾ ਸ਼ੈਟੀ ਅਰੋੜਾ ਬੜੀ ਬਾਖੂਬੀ ਨਾਲ ਨਿਭਾਏ ਇਹ ਸੀਨ ਕਲੱਬ ਦੇ ਡਾਇਰੈਕਟਰ ਕੇਸੀ ਸ਼ਰਮਾ, ਟੋਨੀ ਸ਼ਰਮਾਂ ਵੱਲੋ ਬੜੀ ਮਿਹਨਤ ਨਾਲ ਤਿਆਰ ਕਰਵਾਏ ਗਏ ਸਨ ,ਸਟੇਜ ਸੰਚਾਲਣ ਦੀ ਭੂਮਿਕਾ ਅਰੁਨ ਅਰੋੜਾ ਤੇ ਬਲਜੀਤ ਸਰਮਾ ਨੇ ਨਿਭਾਈ ।

LEAVE A REPLY

Please enter your comment!
Please enter your name here