ਰਣਇੰਦਰ ਸਿੰਘ ਨੇ ਕੀਤਾ ਚੋਣ ਦਫਤਰ ਦਾ ਉਦਘਾਟਨ

0
75

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਪਾਲ) ੩੦ ਅਪ੍ਰੈਲ : ਅੱਜ ਬਠਿੰਡਾ ਲੋਕ ਸਭਾ ਤੋ ਕਾਂਗਰਸ ਦੇ ਉਮੀਦਵਾਰ ਅਮਰਿੰਦਰ
ਸਿੰਘ ਰਾਜਾ ਵੜਿੰਗ ਦੇ ਸਰਦੂਲਗੜ੍ਹ ਵਿੱਖੇ ਚੋਣ ਦਫਤਰ ਦਾ ਉਦਘਾਟਨ ਪੰਜਾਬ ਦੇ
ਮਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਵੱਲੋ
ਕੀਤਾ ਗਿਆਂ। ਉਦਘਾਟਨ ਕਰਨ ਤੋ ਪਹਿਲਾ ਯੁਵਰਾਜ ਰਣਇੰਦਰ ਸਿੰਘ ਨੇ ਆਪਣੇ ਪੁਰਖਿਆ ਦੀ
ਸਮਾਧ ਬਾਬਾ ਆਲਾ ਜੋ ਕਿ ਥਾਣਾ ਸਰਦੂਲਗੜ੍ਹ ਵਿਖੇ ਬਣੀ ਹੋਈ ਹੈ ਉਥੇ ਮੱਥਾ ਟੇਕ ਕੇ ਚੋਣ
ਦਫਤਰ ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਾਜਾ
ਵੜਿੰਗ ਨੂੰ ਵੱਧ ਤੋ ਵੱਧ ਵੋਟਾਂ ਪਾਕੇ ਜਿਤਾਓ ਤਾਂ ਕਿ ਲੋਕ ਸਭਾ ਵਿੱਚ ਤੁਹਾਡੀ ਅਵਾਜ
ਬਣ ਸਕੇ। ਉਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਆਲ ਇੰਡਿਆ ਕਾਂਗਰਸ ਦੇ ਪ੍ਰਧਾਨ ਰਾਹੁਲ
ਗਾਂਧੀ ਵੱਲੋ ਮੈਨੀਫੈਸਟੋ ਵਿੱਚ ਗਰੀਬ ਵਰਗ ਲਈ ਨਿਆਂ ਯੌਜਨਾਂ ਦਾ ਘਰ-ਘਰ ਜਾਕੇ ਪ੍ਰਚਾਰ
ਕਰਕੇ ਕਾਂਗਰਸ ਪਾਰਟੀ ਨਾਲ ਜੋੜੋ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚੋ ੧੩
ਦੀਆਂ ੧੩ ਸੀਟਾ ਜਿੱਤ ਰਹੀ ਹੈ। ਇਸ ਮੋਕੇ ਤੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਆਪਣੇ
ਸੰਬੋਧਨ ਵਿੱਚ ਕਿਹਾ ਕਿ ਤੁਸੀ ਮੈਨੂੰ ਪਾਰਲੀਮੈਂਟ ਵਿੱਚ ਜਿਤਾ ਕੇ ਭੇਜੋ ਜੋ
ਸਰਦੂਲਗੜ੍ਹ ਹਲਕੇ ਦੀ ਘੱਗਰ ਦਰਿਆ ਦੀ ਮੰਗ ਹੈ ਉਹ ਮੈਂ ਇੱਕ ਮਹੀਨੇ ਦੇ ਅੰਦਰ ਹਲ ਕਰਵਾ
ਦੇਵਾਗਾਂ। ਉੁਨਾਂ ਸਰਦੂਲਗੜ੍ਹ ਦੇ ਵੋਟਰਾਂ ਨੂੰ ਲਾਂਭਾ ਵੀ ਦਿੱਤਾ ਕਿ ਤੁਸੀ ਤੁਹਾਡੀ
ਅਵਾਜ ਚੁੱਕਣ ਵਾਲੇ ਅਜੀਤ ਇੰਦਰ ਸਿੰਘ ਮੋਫਰ ਨੂੰ ਹਰਾ ਦਿੱਤਾ ਅਤੇ ਜੋ ਵਿਧਾਨ ਸਭਾ
ਵਿੱਚ ਜਾ ਕੇ ਚੁੱਪ ਕਰਕੇ ਬੈਠ ਜਾਂਦਾ ਹੈ ਉਸ ਨੂੰ ਜਿਤਾ ਦਿੱਤਾ। ਉਨਾਂ ਨੇ ਪਿੰਡ
ਬਹਿਣੀਵਾਲ,ਬਾਜੇਵਾਲਾ,ਝੁਨੀਰ,ਫੱਤਾ ਮਾਲੋਕਾ,ਸੰਘਾ,ਕਰੰਡੀ,ਖੈਰਾ ਕਲਾਂ ਅਤੇ ਖੈਰਾ ਖੁਰਦ
ਵਿਖੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੋਕੇ ਤੇ ਉਨਾਂ ਨਾਲ ਹਲਕਾ ਸਰਦੂਲਗੜ੍ਹ
ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ
ਜੀਵਨ ਦਾਸ ਬਾਵਾ, ਕਰਮ ਸਿੰਘ ਚੋਹਾਨ, ਗੁਰਸ਼ਰਨ ਸਿੰਘ ਮਾਖਾ ਅਤੇ ਰਾਮ ਸਿੰਘ ਸਰਦੂਲਗੜ੍ਹ,ਸਾਬਕਾ ਜਿਲ੍ਹਾ


ਪ੍ਰਧਾਨ ਬਿਕਰਮਜੀਤ ਮੋਫਰ,ਹਲਕਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸਬਾਜ਼
ਜਟਾਣਾ,ਬਲਵੀਰ ਸਿੰਘ ਸਿੱਧੂ,ਜਗਸੀਰ ਸਿੰਘ ਮੀਰਪੁਰ,ਚੇਅਰਮੈਨ ਜਗਮੇਲ ਸਿੰਘ,ਨਰੋਤਮ
ਚਹਿਲ,ਕਰਮਜੀਤ ਸਿੰਘ ਚੋਹਾਨ,ਮਾਇਕਲ ਗਾਗੋਵਾਲ ,ਬਬਲਜੀਤ ਖਿਆਲਾ,ਚਰਨਜੀਤ ਸਿੰਘ
ਸਿੱਧੂ,ਆਤਮ ਪ੍ਰਕਾਸ਼ ਲੱਛੀ,ਸਖਵਿੰਦਰ ਸਿੰਘ ਸੁੱਖੀ,ਗਗਨਦੀਪ ਗੱਗੀ ਆਦਿ ਮੋਜੂਦ ਸਨ।
ਕੈਪਸ਼ਨ:- ਚੋਣ ਦਫਤਰ ਦਾ ਉਦਘਾਟਨ ਕਰਦੇ ਹੋਏ ਯੁਵਰਾਜ ਰਣਇੰਦਰ ਸਿੰਘ ਅਤੇ

LEAVE A REPLY

Please enter your comment!
Please enter your name here