*ਰਜਿਸਟਰੀਆਂ ਨੂੰ ਲੈ ਕੇ ਤਹਿਸੀਲਦਾਰ ਅਤੇ ਪ੍ਰਾਪਰਟੀ ਐਸੋਸੀਏਸ਼ਨ ਵਿਚ ਪਿਆ ਰੱਫੜ..! ਤਹਿਸੀਲਦਾਰ ਤੇ ਪੈਸਿਆਂ ਨਾਲ ਰਜਿਸਟਰੀ ਕਰਨ ਦੇ ਦੋਸ਼*

0
242

ਮਾਨਸਾ, 9 ਜੁਲਾਈ   (ਸਾਰਾ ਯਹਾਂ/ਮੁੱਖ ਸੰਪਾਦਕ) -ਟੁੱਟਵੀਆਂ ਰਜਿਸਟਰੀਆਂ ਨੂੰ ਲੈ ਕੇ ਤਹਿਸੀਲਦਾਰ ਅਤੇ ਪ੍ਰਾਪਰਟੀ ਐਸੋਸੀਏਸ਼ਨ ਵਿਚਕਾਰ ਪੰਗਾ ਪੈ ਗਿਆ। ਇਸ ਦੌਰਾਨ ਪ੍ਰਾਪਰਟੀ ਐਸੋਸੀਏਸ਼ਨ ਨੇ ਤਹਿਸੀਲਦਾਰ ਦਫਤਰ ਅੱਗੇ ਧਰਨਾ ਲਗਾ ਕੇ ਉਨ੍ਹਾਂ ਖਿਲਾਫ਼ ਨਾਅਰੇਬਾਜੀ ਅਤੇ ਦਿਖਾਵਾ ਕੀਤਾ। ਪ੍ਰਾਪਰਟੀ ਐਸੋਸੀਏਸ਼ਨ ਨੇ ਤਹਿਸੀਲਦਾਰ ਤੇ ਦੋਸ਼ ਲਗਾਇਆ ਕਿ ਸਿੱਧੇ ਤੌਰ ਤੇ ਪੈਸੇ ਲਏ ਬਿਨਾਂ ਉਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਕੀਤੀਆਂ ਜਾ ਰਹੀਆਂ। ਜਦੋਂ ਕਿ ਪੈਸੇ ਦੇਣ ਵਾਲਿਆਂ ਦਾ ਕੰਮ ਪਹਿਲ ਦੇ ਅਧਾਰ ਤੇ ਹੋ ਰਿਹਾ ਹੈ। ਤਹਿਸੀਲਦਾਰ ਨੇ ਪ੍ਰਾਪਰਟੀ ਐਸੋਸੀਏਸ਼ਨ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਮਾਨਸਾ ਤਹਿਸੀਲ ਦਫਤਰ ਦੇ ਬਾਹਰ ਬੁੱਧਵਾਰ ਨੂੰ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਇੰਦਰਸੈਨ ਅਕਲੀਆ, ਗੋਪਾਲ ਪਾਲੀ, ਰਵੀ ਮਾਖਾ ਨੇ ਕਿਹਾ ਕਿ ਮਾਨਸਾ ਤਹਿਸੀਲ ਦਫਤਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜਿਹੜੀ 31 ਜੁਲਾਈ ਤੱਕ ਆਨਲਾਈਨ ਜਾਂ ਸਿੱਧੇ ਤੌਰ ਤੇ ਰਜਿਸਟਰੀ ਕਰਵਾਉਣ ਦੀ ਜਿਹੜੀ ਸਹੂਲਤ ਦਿੱਤੀ ਹੋਈ ਹੈ। ਮਾਨਸਾ ਦਾ ਤਹਿਸੀਲਦਾਰ ਉਹ ਸਹੂਲਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟਰੀਆਂ ਵਿਚ ਵੀ ਪੈਸੇ ਲਏ ਬਿਨਾਂ ਕੰਮ ਨਹੀਂ ਕੀਤਾ ਜਾ ਰਿਹਾ।

ਗੋਪਾਲ ਪਾਲੀ ਨੇ ਕਿਹਾ ਕਿ ਤਹਿਸੀਲਦਾਰ ਨੇ ਉਨ੍ਹਾਂ ਨੂੰ ਰਜਿਸਟਰੀ ਕਰਵਾਉਣ ਤੋਂ ਜਵਾਬ ਦੇ ਦਿੱਤਾ ਪਰ ਕਿਸੇ ਨੇ ਉਸੇ ਦਿਨ ਹੀ ਪੈਸੇ ਦੇ ਕੇ ਮਿੰਟਾਂ ਸਕਿੰਟਾਂ ਵਿਚ ਰਜਿਸਟਰੀ ਕਰਵਾ ਲਈ। ਉਨ੍ਹਾਂ ਕਿਹਾ ਕਿ ਇਹ ਤਹਿਸੀਲਦਾਰ ਸੇਵਾ ਮੁਕਤੀ ਦੇ ਨੇੜੇ ਹੈ। ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਨੂੰ ਅਣਦੇਖਿਆ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਪ੍ਰਾਪਰਟੀ ਐਸੋਸੀਏਸ਼ਨ ਦੇ ਇਸ ਧਰਨੇ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਤਹਿਸੀਲਦਾਰ ਅਤੇ ਪ੍ਰਾਪਰਟੀ ਐਸੋਸੀਏਸ਼ਨ ਦੇ ਵਰਕਰਾਂ ਨੂੰ ਕੱਲ ਗੱਲਬਾਤ ਲਈ ਬੁਲਾਇਆ ਹੈ।


ਉਧਰ ਤਹਿਸੀਲਦਾਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ, ਸਹੂਲਤਾਂ ਦੇ ਮੁਤਾਬਿਕ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਅਸ਼ੋਕ ਬਬਲਾ, ਧੀਰੂ ਗੋਇਲ, ਹਨੀ ਮਿੱਤਲ, ਰਾਜਪਾਲ, ਰਾਜਵੀਰ ਮਾਨਸ਼ਾਹੀਆ, ਵਕੀਲ ਨਿਤੀਸ਼ ਕੁਮਾਰ, ਈਸ਼ਵਰ ਗੋਇਲ, ਗੁਰਮੀਤ ਸਿੰਘ,ਗੁਰਪ੍ਰੀਤ ਗੋਗੀ, ਰਵੀ ਮਾਖਾ,ਅਸ਼ੋਕ ਗੋਗੀ,ਬਿੱਟੂ ਭੂਪਾਲ,ਸੁਰਿੰਦਰਜੀਤ ਸ਼ਰਮਾ,ਮਹਾਵੀਰ ਜੈਨ,ਮੁਨੀਸ਼ ਮਨੀ,ਵਿਜੈ ਕਾਲਾ,ਅਸ਼ੋਕ ਬੱਬਲਾ,ਅਜੈ ਕੁਮਾਰ, ਟੋਨੀ ਬਾਂਸਲ ਵਕੀਲ ਭੁਪਿੰਦਰ ਬੀਰਵਾਲ, ਰਤਨ ਠੇਕੇਦਾਰ, ਪੰਕਜ ਸਿੰਗਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here