*ਰਜਿਸਟਰੀਆਂ ਦੇ ਕੁਲੈਕਟਰ ਰੇਟ ਨਾ ਵਧਾਵੇ ਪੰਜਾਬ ਸਰਕਾਰ ..! ਪ੍ਰਾਪਰਟੀ ਐਸੋਸੀਏਸ਼ਨ ਤੇ ਕਾਲੋਨਾਈਜ਼ਰਾਂ ਨੇ ਮਾਨਸਾ ਡੀ.ਸੀ ਨੂੰ ਦਿੱਤਾ ਮੈਮੋਰੰਡਮ, ਡੀ.ਸੀ ਵਲੋਂ ਮਿਲਿਆ ਭਰੋਸਾ*                                                      

0
147

ਮਾਨਸਾ, 02 ਮਈ:-  (ਸਾਰਾ ਯਹਾਂਗੁਰਪ੍ਰੀਤ ਧਾਲੀਵਾਲ) ਪੰਜਾਬ ਸਰਕਾਰ ਵਲੋਂ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ ਚ ਕੀਤੇ ਜਾ ਰਹੇ ਵਾਧੇ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਸ਼ੁਕਰਵਾਰ ਨੂੰ ਮਾਨਸਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਤੇ ਕਾਲੋਨਾਈਜ਼ਰ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮੈਮੋਰੰਡਮ ਦਿੱਤਾ ਤੇ ਮੰਗ ਕੀਤੀ ਕਿ ਸਰਕਾਰ ਹੁਣ ਕੁਲੈਕਟਰ ਰੇਟਾਂ ਚ ਵਾਧਾ ਨਾ ਕਰੇ।ਸਰਕਾਰ ਪਹਿਲਾਂ ਵੀ ਇਸ ਵਿਚ  ਕਈ ਵਾਰ ਵਾਧਾ ਕਰ ਚੁੱਕੀ ਹੈ।  ਮਾਨਸਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ,ਕਾਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸ਼ਰਮਾ ਆਦਿ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਉਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਕੁਲੈਕਟਰ ਰੇਟਾਂ ਦੀ ਕਮੇਟੀ ਬਣਾਈ ਗਈ ਹੈ, ਉਹ ਤਿਆਰ ਹੋ ਕੇ ਆਉਂਦੀ ਹੈ,ਪਰ ਫਿਰ ਵੀ ਉਹ ਆਪਣੇ ਤੌਰ ਤੇ ਇਸ ਤੇ ਵਿਚਾਰ ਕਰਕੇ ਇਹ ਵਾਧਾ ਘੱਟ ਤੋਂ ਘੱਟ ਕਰਨਗੇ।ਉਨਾਂ ਡਿਪਟੀ ਕਮਿਸ਼ਨਰ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਪੰਜਾਬ ਸਰਕਾਰ ਵਲੋਂ ਐਨੳਸੀ ਦੀ ਜਿਹੜੀ ਛੋਟ ਦਿੱਤੀ ਗਈ ਹੈ,ਕੁਝ ਤਹਿਸੀਲਦਾਰ ਉਸਨੂੰ  ਆਪਣੇ ਤੌਰ  ਤੇ ਉਨਾਂ ਰਜਿਸਟਰੀਆਂ ਨੂੰ ਬੰਦ ਕਰ ਦਿੰਦੇ ਹਨ, ਜਿਸ ਤੇ ਡੀਸੀ ਮਾਨਸਾ ਨੇ ਭਰੋਸਾ ਦਿੱਤਾ ਕਿ  ਇਹ ਰਜਿਸਟਰੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁੰਦੀਆਂ ਰਹਿਣਗੀਆਂ।ਬਲਜੀਤ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਸ਼ਹਿਰ ਦੇ ਕੋਰ,ਏਰੀਏ ਬਾਰੇ ਵੀ ਡਿਪਟੀ ਕਮਿਸ਼ਨਰ  ਨਾਲ ਗੱਲ ਕੀਤੀ ਗਈ, ਜਿਸ ਸੰਬੰਧੀ  ਛੇਤੀ ਮੀਟਿੰਗ ਕਰਕੇ ਡਿਪਟੀ ਕਮਿਸ਼ਨਰ ਵਲੋਂ ਕੋਰ ਏਰੀਏ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ ਹੈ।ਜਿਹੜਾ ਖੇਤਰ ਕੋਰ ਏਰੀਏ  ਚ ਆਵੇਗਾ, ਉਸ ਵਾਸਤੇ ਐਨੳਸੀ ਦੀ ਲੋੜ  ਨਹੀਂ ਰਹੇਗੀ।ਉਨਾਂ ਦੱਸਿਆ  ਕਿ ਇਕ ਮੰਗ ਪੱਤਰ ਰਾਹੀਂ  ਨਗਰ ਕੌਂਸਲ ਮਾਨਸਾ ਵਲੋਂ ਕੋਰ ਏਰੀਏ ਬਾਰੇ ਪਾਏ ਮਤੇ ਮੁਤਾਬਕ ਵੀ ਕੋਰ ਏਰੀਆ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਹੈ।ਜਿਸ ਲਈ ਵਿਧਾਇਕ ਮਾਨਸਾ ਦੀ ਅਗਵਾਈ ਹੇਠ ਕਮੇਞੀ ਬਣੀ ਹੋਈ ਹੈ।,ਜਿਸ ਚ ਆ ਰਹੀ ਕਾਨੂੰਨੀ ਅੜਚਣ  ਬਾਰੇ ਵੀ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਹੋਰਨਾਂ ਸ਼ਹਿਰਾਂ ਦੀ ਤਰਜ਼  ਤੇ ਮਾਨਸਾ ਵਿੱਚ ਵੀ ਜਲਦੀ ਕੋਰ ਏਰੀਆ ਨਿਯੁਕਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ।ਉਨਾਂ ਦੱਸਿਆ ਕਿ ਡੀਸੀ  ਵਲੋਂ ਉਨਾਂ ਨੂੰ ਉਕਤ  ਸਾਰੀਆਂ ਮੰਗਾਂ ਬਾਰੇ ਪੂਰਨ  ਵਿਸ਼ਵਾਸ  ਦਿਵਾਇਆ ਗਿਆ ਹੈ।ਇਸ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਾਪਰਟੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਸੈਨ  ਅਕਲੀਆ, ਜੁਆਇੰਟ ਕੈਸ਼ੀਅਰ ਰਵੀ ਕੁਮਾਰ, ਕਾਰਜਕਾਰੀ ਮੈਂਬਰ  ਸੁਰਿੰਦਰਜੀਤ ਸਿੰਘ ਸ਼ਰਮਾ,ਅਵਤਾਰ ਸਿੰਘ ਫੌਜੀ,ਸੱਤਪਾਲ ਜੁਆਇੰਟ,ਅੰਮ੍ਰਿਤ ਪਾਲ,ਸ਼ੁਸ਼ੀਲ ਗੋਲੂ, ਵਿਨੋਦ ਕੁਮਾਰ, ਅਨਿਲ ਸੇਠੀ,ਜਗਸੀਰ ਸਿੰਘ, ਗਿੰਨੀ ਬਾਂਸਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here