

ਬੁਢਲਾਡਾ 27 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜ਼ੇ ਵਿੱਚ ਜੀ ਆਈ ਐਮ ਟੀ ਕਾਲਜ ਦੀਆਂ ਕੁੜੀਆਂ ਨੇ ਮੁੜ ਤੋਂ ਮਾਰੀ ਬਾਜੀ। ਜਿਨ੍ਹਾਂ ਨੇ ਬੀ.ਸੀ.ਏ. ਦੇ ਤੀਸਰੇ ਸਮੈਸ਼ਟਰ ਵਿੱਚ ਕਾਲਜ ਦੀ ਵਿਦਿਆਰਥਣ ਸਤਬੀਰ ਕੌਰ ਨੇ 8.57, ਸੂਮਨਦੀਪ ਕੌਰ ਨੇ 8.35 ਅਤੇ ਜਸ਼ਨਪ੍ਰੀਤ ਕੌਰ ਨੇ 8.04 ਪ੍ਰਾਪਤ ਕਰਕੇ ਕਾਲਜ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਚੇਅਰਮੈਨ ਡਾ: ਨਵੀਨ ਸਿੰਗਲਾ ਵੱਲੋਂ ਵਿਦਿਆਰਥਣਾਂ ਅਤੇ ਬਰਾਂਚ ਦੇ ਸਟਾਫ ਮੈਂਬਰਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਹਰ ਇੱਕ ਵਿਦਿਆਰਥੀ ਦੀ ਸਫਲਤਾਂ ਸੰਸਥਾਂ ਨੂੰ ਹੋਰ ਬਿਹਤਰ ਅਤੇ ਵਧੀਆਂ ਬਨਾਉਣ ਲਈ ਪ੍ਰੇਰਿਤ ਕਰਦੀ ਹੈ। ਕਾਲਜ਼ ਦੇ ਪ੍ਰਿੰਸੀਪਲ ਮੈਡਮ ਰੇਖਾ ਵੱਲੋਂ ਵਿਦਿਆਰਥੀ ਦੀ ਮਾਤਾ ਪਿਤਾ ਨੂੰ ਇਸ ਸਫਲਤਾਂ ਲਈ ਵਧਾਇਆ ਦਿੱਤੀਆਂ। ਇਸ ਮੌਕੇ ਸਮੂਹ ਕਾਲਜ਼ ਮੈਨੈਜ਼ਮੈਂਟ ਅਤੇ ਵਿਦਿਆਰਥੀ ਅਤੇ ਸਮੂਹ ਸਟਾਫ ਵੀ ਹਾਜ਼ਰ ਸਨ। ਇਸ ਮੌਕੇ ਤੇ ਅੱਵਲ ਆਉਣ ਵਾਲੀਆਂ ਕਾਲਜ ਦੀ ਕੁੜੀਆਂ ਦੀ ਹੌਂਸਲਾ ਅਫਜਾਈ ਲਈ ਸਨਮਾਣਿਤ ਵੀ ਕੀਤਾ ਗਿਆ।























