*ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ 5 ਡੇਜ਼ ਬੈਂਕਿੰਗ ਦੀ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਲੈ ਕੇ ਰੋਸ ਵਜੋਂ ਅੱਜ ਦੇਸ਼ ਭਰ ਵਿੱਚ ਸਾਰੇ ਬੈਂਕ ਕਰਮਚਾਰੀਆਂ ਨੇ ਹੜਤਾਲ ਕੀਤੀ*

0
30

ਮਾਨਸਾ  27 ਜਨਵਰੀ 2026 (ਸਾਰਾ ਯਹਾਂ): ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ 5 ਡੇਜ਼ ਬੈਂਕਿੰਗ ਦੀ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਲੈ ਕੇ ਰੋਸ ਵਜੋਂ ਅੱਜ ਦੇਸ਼ ਭਰ ਵਿੱਚ ਸਾਰੇ ਬੈਂਕ ਕਰਮਚਾਰੀਆਂ ਨੇ ਹੜਤਾਲ ਕੀਤੀ। ਇਸੇ ਹੜਤਾਲ ਦੇ ਤਹਿਤ ਅੱਜ ਮਾਨਸਾ ਵਿੱਚ ਵੀ ਵਾਟਰ ਵਰਕਸ ਰੋਡ ’ਤੇ ਸਾਰੇ ਬੈਂਕ ਮੁਲਾਜ਼ਮਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਖ਼ਰਾਬ ਮੌਸਮ ਦੇ ਬਾਵਜੂਦ ਵੀ ਬੈਂਕ ਕਰਮਚਾਰੀ ਇਸ ਹੜਤਾਲ ਵਿੱਚ ਪੂਰੇ ਜੋਸ਼ ਨਾਲ ਹਾਜ਼ਰ ਹੋਏ। ਐਸਬੀਆਈ ਤੋਂ ਨਿਰਪਾਲ ਸਿੰਘ ਅਤੇ ਕੇਨਰਾ ਬੈਂਕ ਤੋਂ ਕੁਲਦੀਪ ਰਾਏ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 5 ਡੇਜ਼ ਬੈਂਕਿੰਗ ਦੀ ਮੰਗ ਲਗਭਗ ਦੋ ਸਾਲ ਤੋਂ ਸਰਕਾਰ ਕੋਲ ਪੈਂਡਿੰਗ ਹੈ ਅਤੇ ਇਸ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿੱਥੇ ਜ਼ਿਆਦਾਤਰ ਕੇਂਦਰ ਅਤੇ ਸਟੇਟ ਸਰਕਾਰ ਦੇ ਮਹਿਕਮੇ 5 ਦਿਨ ਹੀ ਕੰਮ ਕਰਦੇ ਹਨ, ਫਿਰ ਬੈਂਕਾਂ ਨਾਲ ਇਹ ਵਿਤਕਰਾ ਕਿਉਂ?

ਉਨ੍ਹਾਂ ਕਿਹਾ ਕਿ ਜਨਤਾ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਬੈਂਕਾਂ ਦੇ ਸਮੇਂ ਵਿੱਚ ਵੀ 45 ਮਿੰਟ ਤੱਕ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਅਣਮਿੱਥੇ ਸਮੇਂ ਲਈ ਵੀ ਹੜਤਾਲ ’ਤੇ ਜਾਣਾ ਪੈ ਸਕਦਾ ਹੈ।

ਇਸ ਮੌਕੇ ਐਸਬੀਆਈ ਤੋਂ ਰਾਕੇਸ਼ ਗਰਗ, ਨੀਤਿਨ ਗਰਗ, ਦੀਪਕ ਸੇਠੀ, ਵਿਨੋਦ, ਜਸਵੀਰ ਸਿੰਘ, ਕੁਲਦੀਪ; ਕੇਨਰਾ ਬੈਂਕ ਤੋਂ ਕੁਲਦੀਪ ਰਾਏ, ਸੁਖਜੀਤ ਸਿੰਘ, ਵਿਕਰਮ, ਰਾਕੇਸ਼; ਪੀਐਨਬੀ ਤੋਂ ਪ੍ਰਿੰਸ, ਨੀਰਜ, ਚੰਦਰ, ਗੁਰਮੀਤ ਸਿੰਘ; ਮਹਿਲਾਵਾਂ ਵਿੱਚੋਂ ਸ਼ੈਰੀ, ਨੀਸੂ, ਖੁਸ਼ੀ ਅਤੇ ਸੁਨੀਤਾ ਮੈਡਮ ਤੋਂ ਇਲਾਵਾ ਹੋਰ ਕਈ ਬੈਂਕ ਮੁਲਾਜ਼ਮਾਂ ਨੇ ਧਰਨੇ ਵਿੱਚ ਹਾਜ਼ਰੀ ਲਗਵਾਈ।

LEAVE A REPLY

Please enter your comment!
Please enter your name here