ਯੂਥ ਅਕਾਲੀ ਦਲ ਵੱਲ੍ਹੋ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਤੋਂ ਮੁੜ ਚੋਣ ਲੜਾਉਣ ਦੀ ਮੰਗ

0
66

ਮਾਨਸਾ 15 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਯੂਥ ਅਕਾਲੀ ਦਲ ਮਾਨਸਾ ਦੇ ਨਵੇਂ ਬਣੇ ਸ਼ਹਿਰੀ ਪ੍ਰਧਾਨ ਗੋਲਡੀ ਗਾਂਧੀ ਨੇ ਪਾਰਟੀ ਹਾਈਕਮਾਂਡ ਤੋਂ ਮੰਗ
ਕੀਤੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਜਾਵੇ,ਉਨ੍ਹਾਂ ਦਾਅਵਾ ਕੀਤਾ
ਕਿ ਬੀਬਾ ਬਾਦਲ ਨੇ ਜਿਸ ਤਰ੍ਹਾਂ ਮਾਨਸਾ,ਬਠਿੰਡਾ ਜਿਲ੍ਹਿਆਂ ਦੇ ਅਧਾਰਤ ਇਸ ਪਛੜੇ ਹਲਕੇ ਦੀ ਨੁਹਾਰ ਬਦਲੀ ਹੈ,ਉਸ ਦੇ ਬਦਲੇ
ਵੋਟਰ ਪਾਰਟੀ ਹਿੱਤਾਂ ਤੋਂ ਵੀ ਉਪਰ ਉਠਕੇ ਉਨ੍ਹਾਂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਕੇ ਦੇਸ਼ ਦੀ ਪਾਰਲੀਮੈਂਟ ਲਈ ਤੀਸਰੀ ਵਾਰ
ਭੇਜਣਗੇ ।
ਨਵੇਂ ਬਣੇ ਯੂਥ ਪ੍ਰਧਾਨ ਨੇ ਕਿਹਾ ਕਿ ਸਹਿਰੀ ਮਾਨਸਾ ਦੇ ਯੂਥ ਵਿੰਗ ਦੇ ਢਾਂਚੇ ਦਾ ਜਲਦੀ ਐਲਾਨ ਕੀਤਾ ਜਾਵੇਗਾ ਤਾਂ ਕਿ
ਉਹ ਅਕਾਲੀ ਭਾਜਪਾ ਦੇ ਲੋਕ ਸਭਾ ਉਮੀਦਵਾਰ ਦੀ ਜਿੱਤ ਲਈ ਸਰਗਰਮ ਭੂਮਿਕਾ ਨਿਭਾ ਸਕਣ , ਉਨ੍ਹਾਂ ਕਿਹਾ ਯੂਥ ਅਕਾਲੀ ਦੇ
ਵਰਕਰਾਂ ਚ ਭਾਰੀ ਉਤਸ਼ਾਹ ਹੈ,ਉਹ ਕਾਂਗਰਸ ਸਰਕਾਰ ਦੇ ਪੰਜਾਬ ਚ 2 ਸਾਲਾਂ ਦੀ ਮਾੜੀ ਕਾਰਗੁਜਾਰੀ ਦੇ ਵੇਰਵੇ ਦੇਕੇ ਇਸ ਪਾਰਟੀ
ਦੇ ਉਮੀਦਵਾਰਾਂ ਨੂੰ ਹਰਾਉਣ ਲਈ ਲੋਕਾਂ ਨੂੰ ਜਾਗਰਿਤ ਕਰਨਗੇ ।
ਸ਼ਹਿਰੀ ਪ੍ਰਧਾਨ ਗੋਲਡੀ ਗਾਂਧੀ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਹੁੰਦਿਆਂ ਜਿਥੇਂ ਬਠਿੰਡਾ ਹਲਕੇ ਦੇ
ਵਿਕਾਸ ਕਾਰਜਾਂ ਚ ਵੱਡਾ ਯੋਗਦਾਨ ਪਾਇਆ ਹੈ,ਉਥੇਂ ਪੰਜਾਬ ਚ ਫੂਡ ਪ੍ਰੋਸੈਸਿੰਗ ਖੇਤਰ ਚ ਬਹੁੱਮੁਲਾ ਯੋਗਦਾਨ ਪਾਇਆ ਹੈ,ਉਨ੍ਹਾਂ
ਕਿਹਾ ਕਿ ਬੀਬਾ ਬਾਦਲ ਨੇ ਵਿਕਾਸ ਕਾਰਜਾਂ ਦੇ ਮਾਮਲੇ ਚ ਵੀ ਕਿਸੇ ਨਾਲ ਕੋਈ ਵਿਤਕਰੇਬਾਜੀ ਨਹੀਂ ਕੀਤੀ ਸਗੋ ਪਾਰਟੀ ਹਿਤਾਂ ਤੋਂ
ਵੀ ਉਪਰ ਉਠਕੇ ਹਰ ਪਿੰਡ ਸ਼ਹਿਰ ਦੇ ਭਲਾਈ ਕਾਰਜਾਂ ਲਈ ਗਰਾਂਟਾਂ ਦੀ ਵੰਡ ਕੀਤੀ ,ਜਿਸ ਕਰਕੇ ਹਰ ਵਰਗ ਦੇ ਲੋਕ ਚਾਹੁੰਦੇ
ਹਨ ਕਿ ਉਹ ਬਠਿੰਡਾ ਹਲਕੇ ਤੋਂ ਚੋਣ ਲੜ੍ਹਕੇ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਰਹਿਣ । ਆਗੂ ਨੇ ਕਿਹਾ ਕਿ ਬੀਬਾ ਬਾਦਲ ਨੇ ਵਿਕਾਸ
ਕਾਰਜਾਂ ਤੋ ਇਲਾਵਾ ਇਕ ਪਰਿਵਾਰਕ ਮੈਂਬਰ ਵਾਂਗ ਹਲਕੇ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਵੇਲੇ ਵੀ ਹਮੇਸ਼ਾ ਸਾਰ ਲਈ ਹੈ, ਜਿਸ ਕਰਕੇ ਹਰ
ਕੋਈ ਉਨ੍ਹਾਂ ਨੂੰ ਜਿਤਾਕੇ ਉਨ੍ਹਾਂ ਦੀ ਇਸ ਵਾਰ ਹੈਟ੍ਰਿਕ ਲਵਾਉਣ ਦਾ ਚਾਹਵਾਨ ਹੈ।
ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਯੂਥ ਅਕਾਲੀ ਦਲ ਵੀ ਉਨ੍ਹਾਂ ਦੀ ਵੱਡੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗਾ।

LEAVE A REPLY

Please enter your comment!
Please enter your name here