ਮੌਸਮ ਦੀ ਖਰਾਬੀ ਕਾਰਨ ਬਠਿੰਡਾ ਦੀਆਂ ਸਾਰੀਆਂ ਉਡਾਨਾਂ ਰੱਦ

0
2

ਬਠਿੰਡਾ (ਸਾਰਾ ਯਹਾ )-ਬਠਿੰਡਾ ਤੋਂ ਦਿੱਲੀ ਤੇ ਮਾਤਾ ਵੈਸ਼ਣੋ ਦੇਵੀ ਲਈ ਜੰਮੂ ਨੂੰ ਜਾਣ ਵਾਲੀਆਂ ਫਲਾਈਟਾਂ ਮੰਗਲਵਾਰ ਤੋਂ ਬਾਅਦ ਨਹੀਂ ਉਡੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਵਾਯੂ ਸੇਵਾ ਕੇਂਦਰ ਅਨੁਸਾਰ ਆਸਮਾਨ ‘ਚ ਧੂੜ-ਮਿੱਟੀ ਭਰੀ ਹਨੇਰੀ ਕਾਰਨ ਵਿਜ਼ੀਬਿਲਟੀ ਨਾ ਹੋਣ ਕਾਰਨ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬਠਿੰਡਾ ਵਾਯੂ ਸਟੇਸ਼ਨ ਦੇ ਪ੍ਰਬੰਧਕ ਰਮੇਸ਼ ਰਾਮ ਨੇ ਦੱਸਿਆ ਕਿ ਬੁੱਧਵਾਰ ਤੇ ਵੀਰਵਾਰ ਨੂੰ ਸਾਰੀਆਂ ਉਡਾਨਾਂ ਬੰਦ ਰੱਖੀਆਂ ਜਦਕਿ ਦਿੱਲੀ ਤੇ ਜੰਮੂ ਲਈ ਯਾਤਰੀਆਂ ਨੇ ਐਡਵਾਂਸ ਬੁਕਿੰਗ ਕਰਵਾ ਰੱਖੀ ਸੀ। ਉਨ੍ਹਾਂ ਦੱਸਿਆ ਕਿ ਜੰਮੂ ਲਈ ਰੋਜ਼ਾਨਾ ਫਲਾਈਟ (ਨੰਬਰ 9 ਆਈ 6-11) 11 ਵਜੇ ਉਡਾਨ ਭਰ ਕੇ 12:15 ਮਿੰਟ ‘ਤੇ ਜੰਮੂ ਪਹੁੰਚਦੀ ਹੈ। ਇਸ ਤਰ੍ਹਾਂ ਜੰਮੂ ਤੋਂ ਆਉਣ ਵਾਲੀਆਂ ਫਲਾਈਟਾਂ ਵੀ ਬੰਦ ਹਨ। ਦਿੱਲੀ ਲਈ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਹਫਤੇ ‘ਚ ਤਿੰਨ ਦਿਨ ਫਲਾਈਟ ਚਲਦੀ ਹੈ ਪਰ ਮੰਗਲਵਾਰ ਤੋਂ ਬੰਦ ਪਈ ਹੈ। ਜਿਨ੍ਹਾਂ ਯਾਤਰੀਆਂ ਨੇ ਐਡਵਾਂਸ ਬੁਕਿੰਗ ਕਰਵਾ ਰੱਖੀ ਸੀ ਉਨ੍ਹਾਂ ਦਾ ਰਿਫੰਡ ਕੀਤਾ ਜਾ ਰਿਹਾ ਹੈ। ਜਹਾਜ਼ ਸੇਵਾ ਰੱਦ ਹੋਣ ਸਬੰਧੀ ਯਾਤਰੀਆਂ ਨੂੰ ਐੱਸ. ਐੱਮ. ਐੱਸ. ਤੇ ਕਾਲ ਸੈਂਟਰ ਜ਼ਰੀਏ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਸਮ ਦੀ ਖਰਾਬੀ ਦੇ ਕਾਰਨ ਦਿੱਲੀ, ਬਠਿੰਡਾ, ਚੰਡੀਗੜ੍ਹ, ਕੁੱਲੂ, ਬੀਕਾਨੇਰ ਸਮੇਤ ਸਾਰੇ ਏਅਰਪੋਰਟਾਂ ‘ਤੇ ਉਡਾਨਾਂ ਅੱਜ ਵੀ ਰੱਦ ਰਹੀਆਂ। ਉਡਾਨ ਰੱਦ ਹੋਣ ਨਾਲ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 2-2 ਮਹੀਨੇ ਪਹਿਲਾਂ ਬੁਕਿੰਗ ਕਰਵਾ ਰੱਖੀ ਸੀ ਜਦਕਿ ਮੌਕੇ ‘ਤੇ ਉਡਾਨ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਹੋਈ ਅਤੇ ਬੱਚਿਆਂ ਨੂੰ ਉਹ ਜਹਾਜ਼ ‘ਤੇ ਸੈਰ ਕਰਵਾਉਣਾ ਚਾਹੁੰਦੇ ਸੀ ਉਨ੍ਹਾਂ ਦੇ ਸੁਪਨੇ ਵੀ ਅਧੂਰੇ ਰਹਿ ਗਏ।


EDITED BY : SARA YAHA | | Last Updated :15 June 2018

LEAVE A REPLY

Please enter your comment!
Please enter your name here