ਪੰਜਾਬ ਨੂੰ ਹਰਾ-ਭਰਾ ਕਰਨ ਦਾ ਟੀਚਾ-ਡਵੀਜ਼ਨਲ ਜੰਗਲਾਤ ਅਫ਼ਸਰ

0
5

 

ਲੁਧਿਆਣਾ, 15 ਜੂਨ (ਸਾਰਾ ਯਹਾ )-ਪੰਜਾਬ ਨੂੰ ਹਰਾ-ਭਰਾ ਕਰਨ ਅਤੇ ਇਥੋਂ ਦੇ ਲੋਕਾਂ ਨੂੰ ਸ਼ੁੱਧ ਹਵਾ, ਪਾਣੀ ਅਤੇ ਭੋਜਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜੰਗਲਾਤ ਵਿਭਾਗ ਵੱਲੋਂ ਲੁਧਿਆਣਾ ਡਵੀਜ਼ਨ ਅਧੀਨ ਆਉਂਦੇ ਖੇਤਰ ਵਿੱਚ ਲੋਕਾਂ ਨੂੰ 2.5 ਲੱਖ ਪੌਦੇ ਮੁਫ਼ਤ ਵੰਡੇ ਜਾਣਗੇ। ਇਹ ਪੌਦੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੋਬਾਈਲ ਐਪਲੀਕੇਸ਼ਨ ‘ਆਈਹਰਿਆਲੀ’  ਰਾਹੀਂ ਅਪਲਾਈ ਕਰਨ ‘ਤੇ ਮੁਹੱਈਆ ਕਰਵਾਏ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰ. ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਐਪਲੀਕੇਸ਼ਨ (i8ariyali) ਕਿਸੇ ਵੀ ਐਂਡਰਾਈਡ ਫੋਨ ‘ਤੇ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਇੰਸਟਾਲ ਕੀਤੀ ਜਾ ਸਕਦੀ ਹੈ। ਇਸ ਐਪ ‘ਤੇ ਲੱਖਾਂ ਦੀ ਤਾਦਾਦ ਵਿੱਚ ਪੌਦਿਆਂ ਦਾ ਵੇਰਵਾ ਅਲੱਗ-ਅਲੱਗ ਕੈਟੇਗਰੀਆਂ (ਫਰੂਟ, ਮੈਡੀਸਨਲ, ਓਰਨਾਮੈਂਟਲ ਟਰੀ ਪਲਾਂਟ, ਓਰਨਾਮੈਂਟਲ ਸ਼ਰੱਬ, ਟਿੰਬਰ) ਵਿੱਚ ਦਰਜ ਹੈ।
ਉਨ ਦੱਸਿਆ ਕਿ ਜਦੋਂ ਇੱਕ ਵਿਅਕਤੀ ਇਸ ਐਪ ਰਾਹੀਂ ਪੌਦੇ ਲੈਣ ਲਈ ਬੁੱਕਿੰਗ ਕਰਦਾ ਹੈ ਤਾਂ ਉਸ ਨੂੰ ਇੱਕ ਐੱਸ. ਐੱਮ. ਐੱਸ. ਸੰਦੇਸ਼ ਰਾਹੀਂ ਸੰਬੰਧਤ ਨਰਸਰੀ ਦਾ ਐੱਡਰੈੱਸ ਪ੍ਰਾਪਤ ਹੁੰਦਾ ਹੈ, ਜਿੱਥੋਂ ਉਸਨੂੰ ਇਹ ਪੌਦੇ ਪ੍ਰਾਪਤ ਹੋਣੇ ਹੁੰਦੇ ਹਨ। ਇਸ ਸੰਦੇਸ਼ ਵਿੱਚ ਉਸ ਨਰਸਰੀ ਦੇ ਜੰਗਲਾਤ ਗਾਰਡ ਦਾ ਸੰਪਰਕ ਨੰਬਰ ਅਤੇ ਜਿਸ ਮਿਤੀ ਨੂੰ ਇਹ ਪੌਦੇ ਪ੍ਰਾਪਤ ਹੋਣੇ ਹਨ, ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ। ਵਿਅਕਤੀ ਆਪਣੀ ਪਸੰਦ ਮੁਤਾਬਿਕ ਪੌਦੇ ਲੈਣ ਲਈ ਨਰਸਰੀਆਂ ਦੀ ਵੀ ਖੋਜ ਕਰ ਸਕਦਾ ਹੈ, ਜਿੱਥੋਂ ਇਹ ਪ੍ਰਾਪਤ ਕੀਤੇ ਜਾ ਸਕਦੇ ਹਨ। ਇਕ ਵਿਅਕਤੀ ਇੱਕ ਮੋਬਾਈਲ ਨੰਬਰ ਰਾਹੀਂ ਇੱਕ ਸਮੇਂ 10 ਪੌਦੇ ਹੀ ਪ੍ਰਾਪਤ ਕਰ ਸਕਦਾ ਹੈ। ਇਹ ਸਾਰੇ ਪੌਦੇ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ ਕਿਹਾ ਕਿ ਇਹ ਐਪਲੀਕੇਸ਼ਨ ਪੂਰੇ ਸੂਬੇ ਵਿੱਚ ਕਿਤੋਂ ਵੀ ਵਰਤੀ ਜਾ ਸਕਦੀ ਹੈ ਕਿਉਂਕਿ ਇਸ ਵਿੱਚ ਸਾਰੇ ਜ਼ਿਲਿ•ਆਂ ਦਾ ਵੇਰਵਾ ਦਰਜ ਹੈ। ਇਸ ਐਪਲੀਕੇਸ਼ਨ ਰਾਹੀਂ ਜੰਗਲਾਤ ਵਿਭਾਗ ਨੂੰ ਲੋਕਾਂ ਵੱਲੋਂ ਬਕਾਇਦਾ ਆਰਡਰ ਵੀ ਮਿਲਣ ਲੱਗੇ ਹਨ। ਉਨ•ਾਂ ਕਿਹਾ ਕਿ ਇਨ ਆਰਡਰਾਂ ਨੂੰ ਭੁਗਤਾਉਣ ਲਈ ਵਿਭਾਗ ਕੋਲ ਲੋੜੀਂਦੀ ਮਾਤਰਾ ਵਿੱਚ ਪੌਦੇ ਤਿਆਰ ਪਏ ਹਨ। ਇਨ•ਾਂ 2.5 ਲੱਖ ਪੌਦਿਆਂ ਤੋਂ ਇਲਾਵਾ ਜੰਗਲਾਤ ਵਿਭਾਗ ਵੱਲੋਂ ਲੁਧਿਆਣਾ ਡਵੀਜ਼ਨ ਵਿੱਚ ‘ਘਰ-ਘਰ ਹਰਿਆਲੀ’ ਯੋਜਨਾ ਤਹਿਤ ਆਪਣੀ ਜ਼ਮੀਨ ‘ਤੇ ਵੀ 2.14 ਲੱਖ ਪੌਦੇ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਆਗਾਮੀ ਮੌਨਸੂਨ ਦੌਰਾਨ ਜੰਗਲਾਤ ਵਿਭਾਗ ਵੱਲੋਂ 7.25 ਲੱਖ ਪੌਦੇ ਅਲੱਗ ਤੌਰ ‘ਤੇ ਲਗਾਏ ਜਾਣੇ ਹਨ।
ਉਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਹਰਾ-ਭਰਾ ਕਰਨ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਨ•ਾਂ ਦੀ ਸੰਭਾਲ ਕਰਨ। ਉਨ•ਾਂ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਲੋਕਾਂ ਤੋਂ ਭਰਪੂਰ ਸਹਿਯੋਗ ਦੀ ਮੰਗ ਕੀਤੀ।
ਮੋਬਾਈਲ ਐਪਲੀਕੇਸ਼ਨ ਅਤੇ ਤੰਦਰੁਸਤ ਪੰਜਾਬ ਦਾ ਲੋਗੋ ਵੀ ਨਾਲ ਲਗਾ ਦਿੱਤਾ ਹੈ ਜੀ


EDITED BY : SARA YAHA | | Last Updated :15 June 2018

LEAVE A REPLY

Please enter your comment!
Please enter your name here