

ਨਵੀਂ ਦਿੱਲੀ (ਸਾਰਾ ਯਹਾ) : ਸਾਬਕਾ ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਅਰੁਣ ਸ਼ੌਰੀ ਨੇ ਇੱਕ ਵਾਰ ਫਿਰ ਸਰਜੀਕਲ ਸਟ੍ਰਾਈਕ ਸਬੰਧੀ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ, ਸਰਜੀਕਲ ਨਹੀਂ, ਬਲਕਿ ‘ਫਰਜ਼ੀਕਲ’ ਹਨ। ਕੰਮ ਫੌਜ ਕਰਦੀ ਹੈ ਪਰ ਸਰਕਾਰ ਆਪਣੀ ਪਿੱਠ ਨੂੰ ਥਾਪੜਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਤੇ ਪਾਕਿਸਤਾਨ ’ਤੇ ਸਰਕਾਰ ਦੀ ਕੋਈ ਨੀਤੀ ਨਹੀਂ।
ਫੌਜ ਲਈ ਨਹੀਂ, ਸਰਕਾਰ ਲਈ ਵਰਤਿਆ ‘ਫਰਜ਼ੀਕਲ’: ਸ਼ੌਰੀ
ਇਸ ਦੌਰਾਨ ਸ਼ੌਰੀ ਨੇ ਰੱਜ ਕੇ ਮੋਦੀ ਦੀ ਝਾੜਝੰਬ ਕੀਤੀ। ਉਨ੍ਹਾਂ ਸਰਕਾਰ ਨੂੰ ਨੀਤੀ ਰਹਿਤ ਦੱਸਿਆ। ਸਰਕਾਰ ਕੋਲ ਨਾ ਤਾਂ ਪਾਕਿਸਤਾਨ, ਨਾ ਚੀਨ ਤੇ ਨਾ ਹੀ ਕਸ਼ਮੀਰ ਸਬੰਧੀ ਕੋਈ ਨੀਤੀ ਹੈ। ਉਨ੍ਹਾਂ ਕਿਹਾ ਕਿ ‘ਫਰਜ਼ੀਕਲ’ ਸ਼ਬਦ ਦਾ ਇਸਤੇਮਾਲ ਫੌਜ ਲਈ ਨਹੀਂ, ਬਲਕਿ ਸਰਕਾਰ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ।
ਸਮੱਸਿਆ ਨੂੰ ਉਜਾਗਰ ਕਰ ਰਹੇ ਸੋਜ: ਸ਼ੌਰੀ
ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ‘ਵਿਕਟਮ ਕਾਰਡ’ ਖੇਡਣਾ ਬੰਦ ਕਰਨਾ ਪਏਗਾ। ਉਨ੍ਹਾਂ ਸੋਜ ’ਤੇ ਵਾਰ ਕਰਦਿਆਂ ਕਿਹਾ ਕਿ ਸੈਫੁਦੀਨ ਸੋਜ ਸਮੱਸਿਆ ਨਹੀਂ, ਉਹ ਇੱਕ ਸਮੱਸਿਆ ਨੂੰ ਉਜਾਗਰ ਕਰ ਰਹੇ ਹਨ। ਸ਼ੌਰੀ ਕਾਂਗਰਸੀ ਲੀਡਰ ਸੈਫੁਦੀਨ ਸੋਜ ਦੀ ਕਸ਼ਮੀਰ ’ਤੇ ਲਿਖੀ ਕਿਤਾਬ ‘ਗਲਿੰਪਸ ਆਫ ਹਿਸਟਰੀ ਐਂਡ ਦ ਸਟੋਰੀ ਆਫ ਸਟਰੱਗਲ’ ਦੇ ਲੋਕ ਅਰਪਣ ਸਮਾਗਮ ਲਈ ਇੱਥੇ ਪੁੱਜੇ ਸਨ
EDITED BY : SARA YAHA | | Last Updated :26 June 2018























