ਮਾਨਸੂਨ_ਅਲਰਟ ਮਾਨਸੂਨ ਦੀ ਪੰਜਾਬ ਦਸਤਕ 29-30 ਜੂਨ

0
2

ਮਾਨਸੂਨ ਦੀ ਪੰਜਾਬ ਦਸਤਕ 29-30 ਜੂਨ ਨੂੰ:
ਤੱਤੀਆਂ ਹਵਾਂਵਾਂ, ਧੂੜ-ਤੂਫਾਨਾਂ ਅਤੇ ਲੰਮੇ ਇੰਤਜ਼ਾਰ ਤੋਂ ਬਾਅਦ ਦੱਖਣੀ-ਪੱਛਮੀ ਮਾਨਸੂਨ ਪੰਜਾਬ ਚ ਦਸਤਕ ਦੇਣ ਲਈ ਤਿਆਰ ਹੈ। ਜੋ ਕਿ ਨਾ ਸਿਰਫ ਕਿਰਸਾਨੀ ਨਾਲ ਵਾਹ-ਵਾਸਤਾ ਰੱਖਣ ਵਾਲਿਆਂ, ਬਲਕਿ ਹਰ ਸੂਬਾ ਵਾਸੀ ਲਈ ਵੱਡੀ ਰਾਹਤ ਤੇ ਖੁਸ਼ਖਬਰੀ ਹੈ। ਦੱਸਣਯੋਗ ਹੈ ਕਿ ਇਸੇ ਦੌਰਾਨ ਪੱਛਮੀ ਸਿਸਟਮ ਵੀ ਪੰਜਾਬ ਨੂੰ ਪ੍ਭਾਵਿਤ ਕਰੇਗਾ, ਸੋ ਬੱਦਲਵਾਈ ਨਾਲ ਪੀ੍ ਮਾਨਸੂਨ ਦੀਆਂ ਚੰਗੀਆਂ ਬਰਸਾਤੀ ਕਾਰਵਾਈਆਂ ਕੱਲ੍ਹ (ਬੁੱਧਵਾਰ) ਤੋਂ ਹੀ ਸ਼ੁਰੂ ਹੋ ਜਾਣਗੀਆਂ ਤੇ ਵੀਰਵਾਰ ਨੂੰ ਵੀ ਪੀ੍-ਮਾਨਸੂਨ ਦੀਆਂ ਫੁਹਾਰਾਂ ਬਹੁਤੇ ਹਿੱਸਿਆਂ ਚ ਪੈਣਗੀਆਂ। ਵੱਖ-ਵੱਖ ਹਿੱਸਿਆਂ ਚ ਮਾਨਸੂਨ ਪਹੁੰਚਣ ਦੀ ਤਾਰੀਖ ਹੇਠ ਲਿਖਤ

#29_ਜੂਨ

ਤੜਕਸਾਰ ਚੰਡੀਗੜ੍ਹ, ਰੋਪੜ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਦਸੂਹਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਲੁਧਿਆਣਾ, ਪਟਿਆਲਾ, ਅੰਬਾਲਾ, ਫਤਿਹਗੜ੍ਹ ਸਾਹਿਬ ਦੇ ਹਿੱਸਿਆਂ ਚ ਕਾਲੀਆਂ ਘਟਾਵਾਂ ਤੇ ਨੀਵੇਂ ਤੇਜ਼ ਗਤੀ ਵਾਲੇ ਬੱਦਲਾਂ ਨਾਲ਼ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਮਾਨਸੂਨ ਦਾ ਆਗਮਨ ਹੋ ਜਾਵੇਗਾ।

#30_ਜੂਨ

ਤੜਕਸਾਰ ਸੰਗਰੂਰ, ਮਾਲੇਰਕੋਟਲਾ, ਜਗਰਾਓਂ, ਬਰਨਾਲਾ, ਸੁਨਾਮ, ਸਮਾਣਾ, ਮੋਗਾ, ਜ਼ੀਰਾ, ਫਿਰੋਜ਼ਪੁਰ, ਬਠਿੰਡਾ,ਮਾਨਸਾ, ਫਰੀਦਕੋਟ ਚ ਦਰਮਿਆਨੇ ਤੋਂ ਭਾਰੀ ਮੀਂਹਾਂ ਨਾਲ਼ ਮਾਨਸੂਨ ਦਸਤਕ ਦੇ ਦੇਵੇਗੀ।
ਬਾਕੀ ਬਚਦੇ ਪੰਜਾਬ ਦੇ ਸਾਰੇ ਹਿੱਸਿਆਂ ਚ ਮਾਨਸੂਨ ਦੇ 1 ਜੁਲਾਈ ਤੱਕ ਪੁੱਜਣ ਦੀ ਉਮੀਦ ਹੈ। ਸਰਲ ਭਾਸ਼ਾ ਚ ਤੇਜ਼ ਗਤੀ ਵਾਲੇ ਨੀਵੇਂ ਬੱਦਲ ਤੇ ਵਧੇਰੇ ਨਮੀ ਕਾਰਨ ਸ਼ਾਮ ਨੂੰ ਪੈਣ ਵਾਲ਼ੀ ਹਲਕੀ ਧੁੰਦ ਮਾਨਸੂਨ ਦੇ ਆਗਮਨ ਦੇ ਗਵਾਹ ਹੁੰਦੇ ਹਨ।
ਉਪਰੋਕਤ ਦਿੱਤੀਆਂ ਤਰੀਕਾਂ ਦੌਰਾਨ ਸਾਰੇ ਪੰਜਾਬ ਚ ਮਾਨਸੂਨੀ ਝੜੀ ਨਾਲ ਦਰਮਿਆਨੇ/ਭਾਰੀ ਮੀਂਹ ਦੀ ਉਮੀਦ ਹੈ। ਦਿਨ ਦੇ ਪਾਰੇ ਚ ਵੱਡੀ ਗਿਰਾਵਟ ਲਾਜ਼ਮੀ ਹੈ। ਜਦਕਿ ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਨੰਗਲ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਨਸਾ, ਸਮਾਣਾ, ਬਠਿੰਡਾ, ਮੁਕਤਸਰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣ। ਮਾਨਸੂਨ ਦੀ ਦਸਤਕ ਦਾ ਇਹ ਧਮਾਕਾ ਲੰਮਾ ਚੱਲੇਗਾ ਤੇ ਰੁਕ-ਰੁਕ ਕੇ ਭਰਵੀਆਂ ਬਰਸਾਤਾਂ ਜੁਲਾਈ ਦੇ ਪਹਿਲੇ ਹਫਤੇ ਤੱਕ ਜਾਰੀ ਰਹਿ ਸਕਦੀਆਂ ਹਨ। ਇਹਨੀ ਦਿਨੀਂ ਪਹਾੜੀ ਖੇਤਰਾਂ ਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।


EDITED BY : SARA YAHA | | Last Updated :26 June 2018

LEAVE A REPLY

Please enter your comment!
Please enter your name here