ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ! ਕਣਕ ਦੇ ਭਾਅ ‘ਚ ਮੋਟਾ ਵਾਧਾ

0
113

ਨਵੀਂ ਦਿੱਲੀ: ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਹਾੜੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਵਾਧੇ ਸਣੇ ਕਈ ਫੈਸਲੇ ਲਏ ਗਏ। ਸਰਕਾਰ ਨੇ ਕਣਕ ਦੇ ਭਾਅ ਵਿੱਚ 85 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਇਸ ਨਾਲ ਕਣਕ ਦਾ ਭਾਅ 1840 ਤੋਂ ਵਧ ਕੇ 1925 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।

ਕਣਕ ਤੋਂ ਇਲਾਵਾ ਜੌਂ ਦੇ ਭਾਲ ਵਿੱਚ ਵੀ 85 ਰੁਪਏ ਵਾਧਾ ਕੀਤਾ ਹੈ। ਇਹ ਹੁਣ 1440 ਤੋਂ ਵਧ ਕੇ 1525 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰੋਂ ਦੇ ਭਾਅ ਵਿੱਚ 225 ਰੁਪਏ ਵਾਧਾ ਕੀਤਾ ਹੈ। ਇਹ ਹੁਣ 4200 ਰੁਪਏ ਤੋਂ ਵਧ ਕੇ 4425 ਹੋ ਗਈ ਹੈ। ਛੋਲਿਆਂ ਦੇ ਭਾਅ ਵਿੱਚ 255 ਰੁਪਏ ਵਾਧਾ ਹੋਇਆ ਹੈ। ਇਹ ਹੁਣ 4620 ਰੁਪਏ ਤੋਂ ਵਧ ਕੇ 4875 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।

LEAVE A REPLY

Please enter your comment!
Please enter your name here