ਮੋਗੇ ਤੋਂ ਸੰਗਰੂਰ ਲਈ ਬੁੱਕ ਕੀਤੇ ਕੁਰੀਅਰ ‘ਚ ਧਮਾਕਾ

0
111

ਮੋਗਾ: ਬੁੱਧਵਾਰ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਸ਼ਹਿਰ ਦੇ ਚੈਂਬਰ ਰੋਡ ਸਥਿਤ ਸੂਦ ਕੁਰੀਅਰ ਸਰਵਿਸ ਦੇ ਦਫ਼ਤਰ ਵਿੱਚ ਬਲਾਸਟ ਹੋਣ ਨਾਲ ਮਾਲਕ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੀਆਂ ਦੁਕਾਨਾਂ ‘ਚੋਂ ਲੋਕ ਬਾਹਰ ਆ ਗਏ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਅਨੁਸਾਰ ਕੋਈ ਅਣਪਛਾਤਾ ਵਿਅਕਤੀ ਸੰਗਰੂਰ ਲਈ ਪਾਰਸਲ ਦੇਣ ਲਈ ਆਇਆ ਸੀ ਤੇ ਪੈਕਟ ਫੜਾ ਕੇ ਭੱਜ ਗਿਆ। ਕੁਝ ਹੀ ਮਿੰਟਾਂ ਉਸ ਪਾਰਸਲ ‘ਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਕੁਰੀਅਰ ਦਫ਼ਤਰ ਦਾ ਮਾਲਕ ਵਿਕਾਸ ਸੂਦ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਦੁਕਾਨ ‘ਤੇ ਫ਼ੋਟੋਸਟੇਟ ਕਰਵਾਉਣ ਆਇਆ ਰਾਕੇਸ਼ ਤਾਇਲ ਨੂੰ ਵੀ ਸੱਟਾਂ ਵੱਜੀਆਂ। ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਸੂਦ ਦੀ ਹਾਲਤ ਨਾਜ਼ੁਕ ਦੱਸਦਿਆਂ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਵਿਕਾਸ ਸੂਦ ਨੇ ਦੱਸਿਆ ਕਿ ਦੁਕਾਨ ‘ਤੇ ਨੌਜਵਾਨ ਸੰਗਰੂਰ ਲਈ ਪਾਰਸਲ ਦੇਣ ਆਇਆ ਸੀ ਤੇ ਉਸ ‘ਤੇ ਕੋਈ ਮੋਬਾਈਲ ਨੰਬਰ ਵੀ ਨਹੀਂ ਸੀ ਲਿਖਿਆ। ਪਾਰਸਲ ਦੇਣ ਆਏ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਭੇਜਿਆ ਹੈ ਤੇ ਜਦੋਂ ਉਸ ਦਾ ਭਾਰ ਕਰਵਾਉਣ ਲਈ ਵਿੱਚ ਬਾਹਰ ਜਾਣ ਲਗਾ ਤਾਂ ਉਸ ਵਿੱਚ ਬਲਾਸਟ ਹੋ ਗਿਆ।

ਮੌਕੇ ‘ਤੇ ਪੁੱਜੇ ਡੀਐਸਪੀ ਕੇਸਰ ਸਿੰਘ ਨੇ ਦੱਸਿਆ ਕਿ ਗਾਹਕ ਦੇ ਕਹੇ ਮੁਤਾਬਕ ਪਾਰਸਲ ਵਿੱਚ ਕੱਪੜੇ ਸਨ ਤੇ ਇਸ ਦਾ ਭਾਰ ਤਿੰਨ ਕਿੱਲੋ ਸੀ। ਜਦ ਮਾਲਕ ਵਿਕਾਸ ਸੂਦ ਨੂੰ ਸ਼ੱਕ ਹੋਇਆ ਕਿ ਇਸ ਵਿੱਚ ਕੋਈ ਭਾਰੀ ਚੀਜ਼ ਹੈ ਤੇ ਜਦੋਂ ਉਸ ਨੂੰ ਦੇਖਣ ਲਈ ਖੋਲ੍ਹਣ ਲਗਾ ਤਾਂ ਉਹ ਫਟ ਗਿਆ। ਕੇਸਰ ਸਿੰਘ ਨੇ ਦੱਸਿਆ ਕਿ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਵਿੱਚ ਕੋਈ ਬੈਟਰੀ ਤੇ ਮੇਖਾਂ ਵਗੈਰਾ ਸੀ। ਪੁਲਿਸ ਜਾਂਚ ਕਰ ਰਹੀ ਹੈ ਤੇ ਦੁਕਾਨਾਂ ਬਾਹਰ ਲੱਗੇ ਸੀਸੀਟੀਵੀ ਖੰਘਾਲ ਰਹੀ ਹੈ।

ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਫਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਵੀ ਸੀਸੀਟੀਵੀ ਦੀ ਜਾਂਚ ਕੀਤੀ ਤੇ ਕਿਹਾ ਕਿ ਚੰਡੀਗੜ੍ਹ ਤੋਂ ਫੋਰੈਂਸਿਕ ਟੀਮ ਆ ਕੇ ਇਸ ਦੀ ਜਾਂਚ ਕਰੇਗੀ।


EDITED BY : SARA YAHA | | Last Updated : 7:50 pm 26 September  2018

LEAVE A REPLY

Please enter your comment!
Please enter your name here