ਮੋਗਾ ਦੇ 17 ‘ਦਾਗ਼ੀ’ ਪੁਲਿਸ ਮੁਲਾਜ਼ਮਾਂ ‘ਤੇ ਵੱਡੀ ਕਾਰਵਾਈ

0
37

ਮੋਗਾ: ਇੱਥੋਂ ਦੇ ਜ਼ਿਲ੍ਹਾ ਪੁਲੀਸ ਕਪਤਾਨ ਅਮਰਜੀਤ ਸਿੰਘ ਬਾਜਵਾ ਨੇ ਆਪਣੇ ਵੱਖ-ਵੱਖ ਥਾਣਿਆਂ ‘ਚ ਤਾਇਨਾਤ ‘ਦਾਗ਼ੀ ਸਰਵਿਸ ਰਿਕਾਰਡ’ ਵਾਲੇ 17 ਪੁਲਿਸ ਮੁਲਾਜ਼ਮਾਂ ਨੂੰ ਵਿਭਾਗ ਦੀ ਨੌਕਰੀ ਤੋਂ ਜ਼ਬਰੀ ਸੇਵਾਮੁਕਤ ਕਰ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਪੜਤਾਲ ’ਚ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਆਦਿ ਕਾਰਨਾਂ ਕਰਕੇ ਕਾਰਵਾਈ ਕੀਤੀ ਗਈ ਹੈ।

17 ਪੁਲਿਸ ਮੁਲਾਜ਼ਮਾਂ ਦੀ ਜਾਂਚ ਲਈ ਸੀਨੀਅਰ ਪੁਲੀਸ ਅਫ਼ਸਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਐੱਸਪੀ ਰਤਨ ਸਿੰਘ ਬਰਾੜ ਦੀ ਨਿਗਰਾਨੀ ਹੇਠ ਡੀਐਸਪੀ ਬਰਿੰਦਰ ਸਿੰਘ ਅਤੇ ਡੀਐੱਸਪੀ ਜਸਪਾਲ ਸਿੰਘ ਢਿੱਲੋਂ ਨੇ ਉਕਤ ਮੁਲਾਜ਼ਮਾਂ ‘ਤੇ ਰਿਪੋਰਟ ਤਿਆਰ ਕੀਤੀ ਸੀ। ਜ਼ਬਰੀ ਸੇਵਾਮੁਕਤ ਕੀਤੇ ਗਏ 17 ਪੁਲੀਸ ਮੁਲਾਜ਼ਮਾਂ ’ਚ 7 ਏਐੱਸਆਈ ਹਨ। ਇਨ੍ਹਾਂ ’ਚੋਂ ਬਹੁਤੇ ਮੁਲਾਜ਼ਮਾਂ ਦੀ ਉਮਰ 45 ਤੋਂ 55 ਸਾਲ ਤਕ ਹੈ।

ਦੂਜੇ ਪਾਸੇ ਇੱਕ ਪੀੜਤ ਏਐੱਸਆਈ ਨੇ ਦੱਸਿਆ ਕਿ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੰਘੀ ਰਾਤ ਉਨ੍ਹਾਂ ਨੂੰ ਵਿਭਾਗ ਵੱਲੋਂ ਫੋਨ ’ਤੇ ਹੀ ਵਿਭਾਗੀ ਸੇਵਾਵਾਂ ਖ਼ਤਮ ਹੋਣ ਬਾਰੇ ਜਾਣੂੰ ਕਰਵਾਇਆ ਗਿਆ ਤਾਂ ਉਨ੍ਹਾਂ ਦੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਅੱਜ ਸਵੇਰੇ ਦਫ਼ਤਰ ਐਸਐੱਸਪੀ ਵਿਚ ਪਤਾ ਕੀਤਾ ਤਾਂ 17 ਮੁਲਾਜ਼ਮਾਂ ਦੀ ਜਬਰੀ ਸੇਵਾਮੁਕਤ ਕਰਨ ਦੀ ਲਿਸਟ ਦੇਖੀ।

ਦੇਖੋ ਸੂਚੀ-

LEAVE A REPLY

Please enter your comment!
Please enter your name here