ਮੋਗਾ ਦੇ ਕਾਰ ਬਾਜਾਰ ਤੋਂ ਟਰਾਈ ਲੈਣ ਦੇ ਬਹਾਨੇ ਸਵਿਫਟ ਗੱਡੀ ਲੈਕੇ ਭੱਜੇ ਲੁਟੇਰੇ

0
8

ਮੋਗਾ, 24 ਜੂਨ (ਸਾਰਾ ਯਹਾ ) – ਮੋਗਾ ਦੇ ਕਾਰ ਬਾਜਾਰ ‘ਚ ਅੱਜ ਸ਼ਾਮ ਸਵਾ 6 ਵਜੇ ਦੇ ਕਰੀਬ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਗੱਡੀ ਦੀ ਟਰਾਈ ਲੈਣ ਲਈ ਗਏ ਦੋ ਨੌਜਵਾਨ ਗੱਡੀ ਨੂੰ ਭਜਾਕੇ ਲੈਕੇ ਜਾਣ ਦੀ ਕੋਸ਼ਿਸ਼ ਕਰਦੇ ਉਸ ਵੇਲੇ ਲੋਕਾਂ ਦੇ ਹੱਥੇ ਚੜ੍ਹ ਗਏ ਜਦੋਂ ਉਕਤ ਨੌਜਵਾਨਾਂ ਦੇ ਨਾਲ ਕਾਰ ਬਾਜਾਰ ਦੇ ਇੱਕ ਦੁਕਾਨਦਾਰ ਦਾ ਮੁਲਾਜਮ ਵੀ ਗੱਡੀ ਵਿਚ ਹੀ ਸ਼ਾਮਿਲ ਸੀ, ਜਿਸਨੇ ਤੁਰੰਤ ਮੁਸ਼ਤੈਦੀ ਵਰਤਦਿਆਂ ਗੱਡੀ ਦੇ ਡਿਸਕ ਬ੍ਰੇਕ ਚੱਕਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੋਹਾਂ ਲੁਟੇਰੇ ਨੌਜਵਾਨਾਂ ਨੇ ਗੱਡੀ ਵਿਚ ਕਾਰ ਬਾਜਾਰ ਮੁਲਾਜਮ ਦੀ ਕੁੱਟਮਾਰ ਕੀਤੀ। ਭਰੇ ਬਾਜਾਰ ਵਾਪਰੀ ਇਸ ਘਟਨਾ ਦੌਰਾਨ ਜਦੋਂ ਰੌਲਾ ਪਿਆ ਤਾਂ ਆਸ ਪਾਸ ਦੇ ਲੋਕ ਇਕੱਠੇ ਹੋ ਗਏ, ਜਿਨਾਂ ਨੇ ਜੰਮਕੇ ਲੁਟੇਰਿਆਂ ਦੀ ਧਵਾਈ ਕਰਦਿਆਂ ਇਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਥਾਣਾ ਸਿਟੀ ਮੋਗਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਲੁਟੇਰੇ ਨੌਜਵਾਨਾਂ ਕੋਲੋ ਮਾਰੂ ਹਥਿਆਰ ਵੀ ਸਨ।

LEAVE A REPLY

Please enter your comment!
Please enter your name here