

ਅਣਖ ਦੀ ਖਾਤਰ ਇੱਕ ਬਾਪ ਨੇ ਆਪਣੀ ਹੀ 19 ਸਾਲਾਂ ਲੜਕੀ ਦਾ ਗਲਾ ਘੁੱਟਕੇ ਜਾਨ ਲੈ ਲਈ। ਮਾਨਸਾ ਦੇ ਪਿੰਡ ਗੁਰਨੇ ਖੁਰਦ ਵਿੱਚ ਵਾਪਰੀ ਇਸ ਘਟਨਾ ਵਿੱਚ ਆਰੋਪੀ ਫਰਾਰ ਹੋਣ ਵਿੱਚ ਸਫਲ ਹੋ ਗਿਆ। ਜਦੋਂ ਕਿ ਸਦਰ ਬੁਢਲਾਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
– ਬੁਢਲਾਡਾ ਸਦਰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪਿੰਡ ਗੁਰਨੇ ਖੁਰਦ ਵਿੱਚ ਅਣਖ ਦੀ ਖਾਤਰ ਜਗਤਾਰ ਸਿੰਘ ਨਾਮਕ ਵਿਅਕਤੀ ਨੇ ਆਪਣੀ 19 ਸਾਲਾਂ ਪੁੱਤਰੀ ਕੁਲਵੰਤ ਕੌਰ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਣ ਤੋਂ ਬਾਅਦ ਪਿੰਡ ਦੇ ਚੌਂਕੀਦਾਰ ਭਰਪੂਰ ਸਿੰਘ ਦੇ ਬਿਆਨ ਦਰਜ ਕਰਕੇ ਜਗਤਾਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁੱਖ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
EDITED BY : SARA YAHA | | Last Updated :24 June 2018























