

ਮਾਨਸਾ 12 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮਾਨਸਾ ਵੱਲੋਂ ਨਸ਼ਿਆਂ ਅਤੇ ਭਰੂਣ ਹੱਤਿਆ ਖਿਲਾਫ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੂਬਾ ਜ਼ਿਲ੍ਹਾ ਅਤੇ ਬਲਾਕ ਪੱਧਰੀ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦਾ ਸਮਰਥਨ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਕਿਸੇ ਵੀ ਸਮਾਜ ਵਿਰੋਧੀ ਨਸ਼ਾ ਅਤੇ ਭਰੂਣ ਹੱਤਿਆਂ ਕਰਨ ਵਾਲੇ ਦਾ ਸਾਥ ਨਹੀਂ ਦਿੰਦੀ ਸਗੋਂ ਸਮੇਂ ਸਮੇਂ ਨੁੱਕੜ ਮੀਟਿੰਗਾਂ ਅਤੇ ਸੈਮੀਨਾਰ ਕਰਕੇ ਜਨਜਾਗ੍ਰਤੀ ਮੁਹਿੰਮ ਪਿਰਤ ਅਨੁਸਾਰ ਚਲਾਈ ਜਾਂਦੀ ਹੈ। ਸੈਮੀਨਾਰ ਦੌਰਾਨ ਮੌਜੂਦਾ ਹਾਲਤਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡੇ ਗਏ ਮੀਟਿੰਗ ਵਿੱਚ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ, ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ, ਚੇਅਰਮੈਨ ਰਘਵੀਰ ਚੰਦ ਸ਼ਰਮਾ, ਜ਼ਿਲ੍ਹਾ ਸਕੱਤਰ ਸਿਮਰਜੀਤ ਗਾਗੋਵਾਲ, ਕੈਸ਼ੀਅਰ ਅਮਰੀਕ ਸਿੰਘ ਮਾਖਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੋ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਹੈ ਦੀ ਸ਼ਲਾਘਾ ਕਰਦਿਆਂ ਪੂਰਨ ਸਮਰਥਨ ਕਰਦੀ ਹੈ ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਨਸ਼ਾ ਵੇਚਣ ਜਾ ਭਰੂਣ ਵਰਗੇ ਸਮਾਜ ਵਿਰੋਧੀ ਕੰਮ ਕਰਨ ਵਾਲਾ ਜਥੇਬੰਦੀ ਦਾ ਮੈਂਬਰ ਨਹੀਂ ਬਣਾਇਆ ਜਾਂਦਾ ਸਗੋਂ ਸਮੇਂ ਸਮੇਂ ਤੇ ਨੁੱਕੜ ਮੀਟਿੰਗਾਂ ਅਤੇ ਸੈਮੀਨਾਰਾਂ ਰਾਹੀਂ ਇੰਨਾਂ ਸਮਾਜਿਕ ਅਲਾਮਤਾਂ ਖਿਲਾਫ ਜਾਗਰਤ ਕੀਤਾ ਜਾਂਦਾ ਹੈ । ਉਹਨਾਂ ਕਿਹਾ ਕਿ ਭਰਾਤਰੀ ਸਾਂਝ ਨੂੰ ਪਕੇਰਾ ਕਰਨ ਲਈ ਹੋਰ ਸੁਹਿਰਦ ਯਤਨ ਕਰਨਾ ਦੀ ਜ਼ਰੂਰਤ ਹੈ। ਇਸ ਸਮੇਂ ਸਰਬਸੰਮਤੀ ਨਾਲ ਬ੍ਲਾਕ ਕਮੇਟੀ ਦੀ ਚੋਣ ਵੀ ਕੀਤੀ ਗਈ।ਜਿਸ ਵਿੱਚ ਬਲਾਕ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਭੈਣੀ ਬਾਘਾ , ਸਕੱਤਰ ਡਾ. ਹਰੀਸ਼ ਕੁਮਾਰ , ਕੈਸ਼ੀਅਰ ਵੈਦ ਅਮਰੀਕ ਸਿੰਘ, ਚੇਅਰਮੈਨ ਵੈਦ ਗੁਰਨਾਮ ਸਿੰਘ, ਵਾਇਸ ਪ੍ਰਧਾਨ ਮਨੋਜ਼ ਕੁਮਾਰ, ਮੁੱਖ ਸਲਾਹਕਾਰ ਡਾ ਸੁਧੀਰ ਚਿਲਾਣਾ , ਸਹਾਇਕ ਸਕੱਤਰ ਅਜਮੇਰ ਸਿੰਘ , ਪ੍ਰੈਸ ਸਕੱਤਰ ਰਣਵੀਰ ਸਿੰਘ , ਸਹਾਇਕ ਪ੍ਰੈਸ ਸਕੱਤਰ ਡਾ.ਰਵੀ ਖਾਨ , ਸਹਾਇਕ ਸਲਾਹਕਾਰ ਡਾ. ਸੁਰੇਸ਼ ਕੁਮਾਰ ਬੱਤਰਾ, ਅਗਜੈਕਟਿਵ ਕਮੇਟੀ ਮੈਂਬਰ ਡਾ. ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਚੁਣੇ ਗਏ । ਆਗੂਆਂ ਨੇ ਨਵਨਿਯੁਕਤ ਕਮੇਟੀ ਨੂੰ ਮੁਬਾਰਕਾਂ ਦਿੰਦਿਆਂ ਜਥੇਬੰਦੀ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਵਧਾਈ ਵੀ ਦਿੱਤੀ। ਚੁਣੀ ਨਵੀਂ ਕਮੇਟੀ ਵੱਲੋਂ ਹਾਜ਼ਰ ਆਗੂਆਂ ਦਾ ਧੰਨਵਾਦ ਕਰਦਿਆਂ ਮਿਲੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਜ਼ਿਲ੍ਹਾ ਸਹਾਇਕ ਕੈਸ਼ੀਅਰ ਡਾ.ਅਸੋਕ ਕੁਮਾਰ ਗਾਮੀਵਾਲਾ, ਸਹਾਇਕ ਸਕੱਤਰ ਹਰਬੰਸ ਸਿੰਘ ਦਿਆਲਪੁਰਾ ਅਤੇ ਗੁਰਪ੍ਰੀਤ ਸਿੰਘ ਉਭਾ, ਬਲਾਕ ਜੋਗਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ, ਝੁਨੀਰ ਦੇ ਡਾ.ਅੰਗਰੇਜ਼ ਸਿੰਘ ਸਾਹਨੇਵਾਲੀ , ਬੁਢਲਾਡਾ ਦੇ ਡਾ. ਗੁਰਜੀਤ ਸਿੰਘ ਬਰੇ, ਬੋਹਾ ਦੇ ਸੁਖਪਾਲ ਸਿੰਘ ਹਾਕਮ ਵਾਲਾ ਭੀਖੀ ਦੇ ਸਤਵੰਤ ਸਿੰਘ ਮੋਹਰ ਸਿੰਘ ਵਾਲਾ ਬਰੇਟਾ ਦੇ ਸਕੱਤਰ ਬਿੰਟੂ ਸ਼ਰਮਾ , ਸਰਦੂਲਗੜ੍ਹ ਦੇ ਦੀਪਕ ਬਜਾਜ ਅਤੇ ਹਰਬੰਸ ਸਿੰਘ, ਕੇਵਲ ਸਿੰਘ, ਜੀਵਨ ਸਿੰਘ ਅਤੇ ਬਲਾਕ ਦੇ ਸਮੂਹ ਸਾਥੀ ਵੀ ਹਾਜ਼ਰ ਸਨ।























