*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਇਕਾਈ ਮਾਨਸਾ ਦੀ ਹੋਈ ਅਹਿਮ ਮੀਟਿੰਗ,,ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਬਲਾਕ ਪੱਧਰ ‘ਤੇ ਮਨਾਉਣ ਦਾ ਫੈਸਲਾ*

0
89

ਮਾਨਸਾ 19 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜਿਲਾ ਇਕਾਈ ਮਾਨਸਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਡਾ. ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਮੂਹ ਜ਼ਿਲ੍ਹਾ ਕਮੇਟੀ ਅਤੇ ਬਲਾਕ ਦੇ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਚੇਅਰਮੈਨ ਡਾ. ਰਘਵੀਰ ਚੰਦ ਸ਼ਰਮਾ, ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਡਾ. ਅਮਰੀਕ ਸਿੰਘ ਮਾਖਾ, ਸਹਾਇਕ ਸਕੱਤਰ ਡਾ. ਹਰਬੰਸ ਸਿੰਘ ਦਿਆਲਪੁਰਾ , ਸਹਾਇਕ ਕੈਸ਼ੀਅਰ ਡਾ. ਅਸ਼ੋਕ ਕੁਮਾਰ ਗਾਮੀਵਾਲਾ, ਡਾ.ਗੁਰਪ੍ਰੀਤ ਸਿੰਘ ਉਭਾ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਕਿਸੇ ਵੀ ਸਮਾਜ ਵਿਰੋਧੀ ਅਲਾਮਤ, ਨਸ਼ਾ ਅਤੇ ਭਰੂਣ ਹੱਤਿਆਂ ਕਰਨ ਵਾਲੇ ਦਾ ਸਾਥ ਨਹੀਂ ਦਿੱਤਾ ਜਾਂਦਾ, ਸਗੋਂ ਸਮੇਂ ਸਮੇਂ ਨੁੱਕੜ ਮੀਟਿੰਗਾਂ ਅਤੇ ਸੈਮੀਨਾਰ ਕਰਕੇ ਜਨਜਾਗ੍ਰਤੀ ਮੁਹਿੰਮ ਪਿਰਤ ਅਨੁਸਾਰ ਚਲਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਨਸ਼ਾ ਵੇਚਣ ਜਾਂ ਭਰੂਣ ਹੱਤਿਆ ਵਰਗੇ ਸਮਾਜ ਵਿਰੋਧੀ ਨੂੰ ਜਥੇਬੰਦੀ ਦਾ ਮੈਂਬਰ ਵੀ ਨਹੀਂ ਬਣਾਇਆ ਜਾਂਦਾ । ਉਹਨਾਂ ਕਿਹਾ ਕਿ ਭਰਾਤਰੀ ਸਾਂਝ ਨੂੰ ਪਕੇਰਾ ਕਰਨ ਲਈ ਹੋਰ ਸੁਹਿਰਦ ਯਤਨ ਦੀ ਜ਼ਰੂਰਤ ਹੈ, ਅਤੇ ਨਾਲ ਹੀ ਜਥੇਬੰਦੀ ਨੂੰ ਵੀ ਮਜ਼ਬੂਤ ਕਰਨ ਲਈ ਹੋਰ ਸੁਹਿਰਦ ਯਤਨਾਂ ਦੀ ਲੋੜ ਹੈ। ਸੂਬਾ ਟੀਮ ਵੱਲੋਂ ਸੂਬਾ ਪੱਧਰੀ ਸਰਗਰਮੀਆਂ ਅਤੇ ਯੂਪੀ , ਬਿਹਾਰ ਵਿੱਚ ਚੱਲ ਰਹੇ ਸੰਘਰਸ਼ ਸਬੰਧੀ ਵੀ ਜਾਣਕਾਰੀ ਅਤੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਰੇ ਵੀ ਜਾਣਕਾਰੀ ਦਿੱਤੀ । ਇਸ ਸਮੇਂ ਬਲਾਕ ਮਾਨਸਾ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਭੈਣੀ ਬਾਘਾ, ਬਲਾਕ ਜੋਗਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ, ਝੁਨੀਰ ਦੇ ਡਾ.ਅੰਗਰੇਜ਼ ਸਿੰਘ ਸਾਹਨੇਵਾਲੀ , ਬੁਢਲਾਡਾ ਦੇ ਡਾ. ਗੁਰਜੀਤ ਸਿੰਘ ਬਰੇ, ਬੋਹਾ ਦੇ ਸੁਖਪਾਲ ਸਿੰਘ ਹਾਕਮਵਾਲਾ , ਭੀਖੀ ਦੇ ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਬਰੇਟਾ ਦੇ ਸਕੱਤਰ ਬਿੰਟੂ ਸ਼ਰਮਾ , ਸਰਦੂਲਗੜ੍ਹ ਦੇ ਪ੍ਰਧਾਨ ਦੀਪਕ ਬਜਾਜ ਨੇ 23 ਮਾਰਚ ਦੇ ਮਹਾਨ ਸ਼ਹੀਦਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪਿਰਤ ਅਨੁਸਾਰ ਬਲਾਕ ਪੱਧਰੀ ਮਨਾਉਣ ਦਾ ਵੀ ਅਹਿਦ ਲਿਆ । ਉਨ੍ਹਾਂ ਕਿਹਾ ਕਿ ਜੇਕਰ ਰਜਿਸਟ੍ਰੇਸ਼ਨ ਦੀ ਅਣਹੋਂਦ ਅਤੇ ਨਸ਼ਿਆਂ ਦੀ ਆੜ ਵਿੱਚ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਕਿਸੇ ਵੀ ਮੈਡੀਕਲ ਪੈ੍ਕਟੀਸ਼ਨਰ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਚ’ ਡਾ. ਸੁਧੀਰ ਚਿਲਾਣਾ, ਡਾ. ਹਰੀਸ਼ ਕੁਮਾਰ, ਵੈਦ ਅਮਰੀਕ ਸਿੰਘ, ਡਾ ਰਣਵੀਰ ਸਿੰਘ , ਡਾ. ਹਰਬੰਸ ਸਿੰਘ ਭੀਮੜਾ , ਡਾ. ਕੇਵਲ ਸਿੰਘ, ਡਾ. ਜੀਵਨ ਸਿੰਘ , ਵੈਦ ਗੁਰਨਾਮ ਸਿੰਘ, ਡਾ. ਰਵਿੰਦਰ ਸਿੰਘ ਕਾਲੂ ਆਦਿ ਬਲਾਕ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here