*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਬਲਾਕ ਜੋਗਾ ਦੀ ਅਹਿਮ ਮੀਟਿੰਗ*

0
166

25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ.295 ਜ਼ਿਲ੍ਹਾ ਮਾਨਸਾ ਦੇ ਬਲਾਕ ਜੋਗਾ ਦੀ ਇੱਕ ਵਿਸ਼ੇਸ਼ ਇਕੱਤਰਤਾ ਪਿੰਡ ਮਾਖਾ ਚਹਿਲਾਂ ਦੀ ਧੀ ਜੋ ਪਿਛਲੇ15 ਦਿਨਾਂ ਤੋਂ ਲਾਪਤਾ ਹੈ ਨੂੰ ਇਨਸਾਫ਼ ਦਿਵਾਉਣ ਸਬੰਧੀ ਸਾਂਝੀਆਂ ਜਥੇਬੰਦੀਆਂ ਵੱਲੋਂ ਥਾਣਾ ਜੋਗਾ ਅੱਗੇ ਲੱਗੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਬਲਾਕ ਪ੍ਰਧਾਨ ਡਾ.ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਜ਼ਿਲ੍ਹਾ ਚੇਅਰਮੈਨ ਡਾ.ਰਘਵੀਰ ਚੰਦ ਸ਼ਰਮਾ, ਜ਼ਿਲ੍ਹਾ ਪ੍ਰਧਾਨ ਡਾ.ਸੱਤਪਾਲ ਰਿਸ਼ੀ, ਜ਼ਿਲ੍ਹਾ ਕੈਸ਼ੀਅਰ ਡਾ. ਅਮਰੀਕ ਸਿੰਘ ਮਾਖਾ, ਡਾ. ਗੁਰਪ੍ਰੀਤ ਸਿੰਘ ਉਭਾ, ਡਾ.ਕਰਮਜੀਤ ਸਿਘ ਝੱਬਰ, ਡਾ. ਰਵਿੰਦਰ ਸਿੰਘ ਕਾਲੂ, ਡਾ. ਹਰਜਿੰਦਰ ਸਿੰਘ ਅਨੂਪਗੜ੍ਹ, ਡਾ. ਹਰਮੇਲ ਸਿੰਘ ਉੱਭਾ, ਡਾ ਸੱਤਪਾਲ ਬੱਗਾ, ਡਾ. ਗਗਨਦੀਪ ਦਾਸ, ਡਾ. ਗੁਰਜੰਟ ਸਿੰਘ ਭੁਪਾਲ, ਡਾ.ਗੁਰਦੀਪ ਸਿੰਘ ਅਕਲੀਆ ਆਦਿ ਆਗੂ ਸਾਥੀਆਂ ਸਮੇਤ ਕਾਫਲੇ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ ਅਤੇ ਬੁਲਾਰਿਆਂ ਨ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਲੜਕੀ ਦੀ ਜਲਦੀ ਭਾਲ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਲਈ ਮੰਗ ਦੁਹਰਾਈ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਏਕਤਾ ਦੇ ਨਾਂ ਹੇਠ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੇ ਕਿਹਾ ਕਿ ਆਪਾ ਪੜਚੋਲ ਕਰਨ ਦੀ ਸਖ਼ਤ ਜ਼ਰੂਰਤ ਹੈ ਨਾ ਕਿ ਚਿੱਕੜ ਉਛਾਲੀ ਕਰਨ ਦੀ ਜ਼ਿਕਰ ਯੋਗ ਹੈ ਕਿ ਪਿਰਤ ਅਨੁਸਾਰ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਭਰਾਤਰੀ ਸਾਂਝ ਅਤੇ ਵਿਸ਼ਾਲ ਘੋਲਾਂ ਦੀ ਅਣਸਰਦੀ ਲੋੜ ਹੈ ਸਾਨੂੰ ਸੂਬਾ ਕਮੇਟੀ ਅਤੇ ਆਗੂਆਂ ਦਾ ਵਿਉਂਤਬੰਦੀ ਨਾਲ ਕੀਤੇ ਜਾ ਰਹੇ ਕਾਰਜਾਂ, ਸੰਘਰਸ਼ , ਜਥੇਬੰਦਕ ਜ਼ਾਬਤੇ ਅਧੀਨ ਪਾਰਦਰਸ਼ਤਾ ਨਾਲ ਬਲਾਕ, ਜ਼ਿਲ੍ਹਾ, ਅਤੇ ਸੂਬਾ ਪੱਧਰੀ ਕੀਤੇ ਇਜਲਾਸਾਂ ਜਿਸ ਵਿੱਚ ਰਵਿਊ ਰਿਪੋਰਟ, ਵਿੱਤ ਰਿਪੋਰਟ ਅਤੇ ਕਮੇਟੀ ਦੀ ਚੋਣ ਸ਼ਾਮਲ ਡੈਲੀਗੇਟ ਸਾਥੀਆਂ ਵੱਲੋਂ ਭਖਵੀਂ ਬਹਿਸ ਉਪਰੰਤ ਕੀਤੀ ਜਾਂਦੀ ਹੈ ਐਸੋਸੀਏਸ਼ਨ ਦੀਆਂ ਬਲਾਕ , ਜ਼ਿਲ੍ਹਾ ਇਕਾਈਆਂ ਹੀ ਸੂਬਾ ਕਮੇਟੀ ਦੀ ਚੋਣ ਕਰਦੀਆਂ ਹਨ ਅਤੇ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀ ਅਤੇ ਔਰਤਾਂ ਦੀ ਭਲਾਈ ਸਬੰਧੀ ਬਣਾਈ ਜਥੇਬੰਦੀਆਂ ਨਾਲ ਮਿਲ ਕੇ ਸਾਂਝੇ ਸੰਘਰਸ਼ ਹਮੇਸ਼ਾ ਸੂਬਾ ਕਮੇਟੀ ਦਾ ਹਿੱਸਾ ਹਨ ਅਤੇ ਅੰਧਵਿਸ਼ਵਾਸ਼ , ਜਾਤੀਵਾਦ, ਧਾਰਮਿਕ ਕੱਟੜਤਾ ਸਾਡੀ ਜਥੇਬੰਦੀ ਦਾ ਹਿੱਸਾ ਨਹੀਂ ਮਾਨਵ ਸੇਵਾ ਪਰਮੋ ਧਰਮ ਹੀ ਸਾਡੀ ਜਥੇਬੰਦੀ ਦਾ ਸਲੋਗਨ ਹੈ

LEAVE A REPLY

Please enter your comment!
Please enter your name here