

ਮਾਨਸਾ 16ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) :ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਇੱਕ ਅਹਿਮ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ.ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ’ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਚੇਅਰਮੈਨ ਡਾ ਰਘਵੀਰ ਚੰਦ ਸ਼ਰਮਾ, ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਡਾ.ਅਮਰੀਕ ਸਿੰਘ ਮਾਖਾ ਅਤੇ ਜ਼ਿਲ੍ਹਾ ਅਤੇ ਬਲਾਕ ਆਗੂਆਂ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਦੇ ਸ਼ੁਰੂ ‘ਚ ਜਥੇਬੰਦਕ ਪਰਿਵਾਰ ਵਿੱਚੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਆਗੂਆਂ ਵੱਲੋਂ ਮੌਜ਼ੂਦਾ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਸਾਂਝਾ ਕੀਤਾ ਗਿਆ ਅਤੇ ਹਾਜ਼ਰ ਅਹੁਦੇਦਾਰਾਂ ਵੱਲੋਂ ਆਪੋ ਆਪਣੇ ਸੁਝਾਅ ਪੇਸ਼ ਕੀਤੇ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਚੇਅਰਮੈਨ ਡਾ.ਰਘਵੀਰ ਸ਼ਰਮਾ ਵੱਲੋ ਸਾਂਝੇ ਤੌਰ ‘ਤੇ ਪਿਛਲੇ ਅੱਠ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਵਿਸਤਥਰਿਤ ਰਿਪੋਰਟ ਪੇਸ਼ ਕੀਤੀ ਗਈ ।ਇਸ ਸਮੇਂ ਗੋਇਲ ਨੇ ਕਿਹਾ ਕਿ ਗੁੰਮਰਾਹਕੁਨ ਅਤੇ ਕੂੜ ਪ੍ਰਚਾਰ ਤੋਂ ਸਾਨੂੰ ਸਭ ਨੂੰ ਸੁਚੇਤ ਰਹਿਣ, ਦੀ ਲੋੜ ਹੈ। ਜ਼ਾਬਤੇ ਵਿੱਚ ਰਹਿੰਦਿਆਂ ਨਿੱਜ਼ਤਾ ਤੋਂ ਉੱਪਰ ਉੱਠ ਕੇ ਸਹਿਣਸ਼ੀਲਤਾ ਰੱਖਣ ਅਤੇ ਭਰਾਤਰੀ ਸਾਂਝ ਵਧਾਉਂਦਿਆਂ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਤਨਦੇਹੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ। ਲੋਕਾਂ ਨੂੰ ਸਾਫ਼ ਸੁਥਰੀਆਂ ਸੇਵਾਵਾਂ, ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਅਲਾਮਤਾਂ ਖ਼ਿਲਾਫ਼ ਸੈਮੀਨਾਰ, ਨੁੱਕੜ ਮੀਟਿੰਗਾਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਯਤਨਾਂ ਲਈ ਪ੍ਰੇਰਨਾ ਦੀ ਜ਼ਰੂਰਤ ਹੈ। ਬਰਨਾਲਾ ਜ਼ਿਲ੍ਹੇ ਸਬੰਧੀ ਜਾਣਕਾਰੀ ਦਿੰਦਿਆਂ ਮੀਟਿੰਗ ‘ਚ ਦੱਸਿਆ ਕਿ ਤਰਕਸ਼ੀਲ ਭਵਨ ਵਿਖੇ ਹੋਈ ਵਿਸ਼ਾਲ ਜੱਥੇਬੰਦਕ ਕਨਵੈਨਸ਼ਨ ਅਤੇ ਇਜ਼ਲਾਸ ਇੱਕ ਤਰ੍ਹਾਂ ਨਾਲ ਯਾਦਗਰੀ ਹੋ ਨਿਬੜਿਆ,ਕਿਉਂ ਕਿ ਇਜ਼ਲਾਸ ਦੌਰਾਨ ਵੱਡੀ ਗਿਣਤੀ ਡੈਲੀ ਗੇਟਾਂ ਸਮੇਤ, ਵਿਸ਼ੇਸ਼ ਤੌਰ ‘ਤੇ ਪਹੁੰਚੇ ਮਜਦੂਰਾਂ, ਕਿਸਾਨਾਂ , ਔਰਤਾਂ, ਵਕੀਲਾਂ, ਬੇਰੁਜ਼ਗਾਰ ਅਧਿਆਪਕਾਂ ਅਤੇ ਲੋਕ ਹਿਤਾਂ ਲਈ ਲੜਨ ਵਾਲੀਆ ਜਥੇਬੰਦੀਆਂ ਦੇ ਆਗੂਆਂ ਨੇ ਇਜ਼ਲਾਸ ਦੀ ਵਧਾਈ ਦਿੰਦਿਆਂ ਚੰਗੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਆਗੂਆਂ ਨੇ ਅਪੀਲ ਕੀਤੀ ਕਿ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਜ਼ਾਬਤੇ ਵਿੱਚ ਰਹਿੰਦਿਆਂ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਵਿਸ਼ਾਲ ਅਤੇ ਸਾਂਝੇ ਸੰਘਰਸ਼ਾਂ ਦੀ ਅਣਸਰਦੀ ਲੋੜ ਹੈ ਅਤੇ ਇਸ ਤੇ ਹੋਰ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਬਲਾਕ ਆਗੂਆਂ ਵੱਲੋਂ ਆ ਰਹੀਆਂ ਦਿੱਕਤਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਮੈਂਬਰਸ਼ਿਪ ਵਧਾਉਣ ਤੋਂ ਇਲਾਵਾ ਜੱਥਬੰਦਕ ਨੂੰ ਬਿਹਤਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਸੂਬਾਈ ਕਾਰਜਕਾਰਨੀ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੁੰਦਿਆਂ ਕਨਵੈਨਸ਼ਨਾਂ ਸਬੰਧੀ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਕਰਨ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਉਲੀਕੇ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਵੀ ਲਿਆ।
ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਜ਼ਿਲ੍ਹਾ ਹੈਡਕੁਆਰਟਰ ‘ਤੇ ਮਾਨਸਾ ਵਿਖੇ 20 ਅਗਸਤ ਨੂੰ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਕਨਵੈਨਸਨ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸੰਬੋਧਨ ਕਰਨਗੇ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਡਾ.ਅਮਰੀਕ ਸਿੰਘ ਮਾਖਾ , ਸਹਾਇਕ ਸਕੱਤਰ ਡਾ. ਹਰਬੰਸ ਸਿੰਘ, ਬਲਾਕ ਮਾਨਸਾ ਦੇ ਪ੍ਰਧਾਨ ਡਾ. ਗੁਰਪ੍ਰੀਤ ਭੈਣੀ ਬਾਘਾ, ਬਰੇਟਾ ਦੇ ਡਾ. ਪ੍ਰੇਮ ਸਿੰਘ ਕਿਸ਼ਨਗੜ੍ਹ, ਬੁਢਲਾਡਾ ਦੇ ਪ੍ਰਧਾਨ ਡਾ. ਗੁਰਜੀਤ ਸਿੰਘ ਬਰੇ , ਝੁਨੀਰ ਦੇ ਪ੍ਰਧਾਨ ਡਾ. ਅੰਗਰੇਜ਼ ਸਿੰਘ ਸਾਹਨੇਵਾਲੀ , ਜੋਗਾ ਦੇ ਪ੍ਰਧਾਨ ਡਾ.ਗੁਰਬਿੰਦਰ























