*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਮੈਂਬਰ ਪਾਰਲੀਮੈਂਟ ਸ੍ਰ. ਸਰਬਜੀਤ ਸਿੰਘ ਖਾਲਸਾ ਨੂੰ ਦਿੱਤਾ ਮੰਗ ਪੱਤਰ*

0
50

 ਜੈਤੋ 11 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) :ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸੂਬਾਈ ਫ਼ੈਸਲੇ ਅਨੁਸਾਰ ਪੰਜਾਬ ਭਰ ਦੇ ਮੈਂਬਰ ਪਾਰਲੀਮੈਂਟ ਸਾਹਿਬਾਨਾਂ ਰਾਹੀਂ ਲੋਕ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਤਜ਼ਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਦੇ ਕੇ ਮੁਢੱਲੀਆਂ ਸਿਹਤ ਸੇਵਾਵਾਂ ਦੇਣ ਦੀ ਮਾਨਤਾ ਦੇਣ ਲਈ ਲੋਕ ਸਭਾ ਵਿੱਚ ਅਵਾਜ਼ ਉਠਾਉਣ ਲਈ ਅੱਜ ਲਾਈਨਜ ਕਲੱਬ ਜੈਤੋ ਵਿਖੇ ਜ਼ਿਲ੍ਹਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸ੍ਰ. ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਸੂਬਾਈ, ਜ਼ਿਲ੍ਹਾ ਅਤੇ ਬਲਾਕ ਆਗੂਆਂ ਦੇ ਵਫ਼ਦ ਨੇ ਮਿਲ ਕੇ ਮੰਗ ਪੱਤਰ ਦਿੱਤਾ। ਪਿੰਡਾਂ, ਸ਼ਹਿਰੀ ਬਸਤੀਆਂ, ਝੁੱਗੀਆਂ ਝੌਪੜੀਆਂ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਮੁਢੱਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਕਰੋਨਾ ਅਤੇ ਕੁਦਰਤੀ ਆਫ਼ਤਾ ਸਮੇਂ ਨਿਭਾਈਆਂ ਸ਼ਲਾਘਾ ਯੋਗ ਸੇਵਾਵਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਜਦੋਂ ਵੱਡੇ ਹਸਪਤਾਲਾਂ ਨੂੰ ਜਿੰਦਰੇ ਵੱਜੇ ਸਨ ਤਾਂ ਇਹਨਾਂ ਵੱਲੋਂ ਹੀ ਆਪਣਾ ਫਰਜ਼ ਬਾਖ਼ੂਬੀ ਨਿਭਾਉਣ ਦੇ ਪੂਰੇ ਯਤਨ ਕੀਤੇ ਗਏ ਸਨ। ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ.ਅਮ੍ਰਿਤਵੀਰ ਸਿੱਧੂ ਨੇ ਕੀਤੀ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਪ੍ਰੈਕਟੀਸ਼ਨਰਾਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਨੇ ਫ਼ੈਸਲਾ ਮੁੜ ਦੁਹਰਾਉਂਦਿਆਂ ਬਗ਼ੈਰ ਡਿਗਰੀ, ਰਜਿਸਟ੍ਰੇਸ਼ਨ ਦੇ ਸਿਹਤ ਸੇਵਾਵਾਂ ਸੇਵਾਵਾਂ ਦੇਣ ਵਾਲਿਆਂ ਪ੍ਰੈਕਟੀਸਨਰਾਂ ਨੂੰ ਸਖ਼ਤ ਸਜ਼ਾ ਅਤੇ ਜੁਰਮਾਨੇ ਦਾ ਫ਼ਰਮਾਨ ਸੁਣਾਇਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਬਣੇ ਕਾਨੂੰਨ ਐਨ ਐਮ ਸੀ 2019 ਦੀ ਧਾਰਾ 31 ਅਤੇ 32 ਵਿੱਚ ਜਿੱਥੇ ਡਿਗਰੀ ਅਤੇ ਡਿਪਲੋਮਾ ਧਾਰੀਆਂ ਲਈ ਸ਼ਾਰਟ ਟਰਮ ਟ੍ਰੇਨਿੰਗ ਬ੍ਰਿਜ ਕੋਰਸ ਦਾ ਪ੍ਰਬੰਧ ਹੈ ਤਾਂ ਲੰਬੇ ਸਮੇਂ ਤੋਂ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਉਕਤ ਪ੍ਰੈਕਟੀਸਨਰਾਂ ਨੂੰ ਵੀ ਤਜ਼ਰਬੇ ਨੂੰ ਅਧਾਰ ਮੰਨ ਕੇ ਕੋਰਸ਼ ਕਰਵਾਇਆ ਜਾਵੇ ਤਾਂ ਜੋ ਦੇਸ਼ ਦੇ ਲੱਖਾਂ ਪ੍ਰੈਕਟੀਸ਼ਨਰਾਂ ਦੇ ਰੁਜ਼ਗਾਰ ਅਤੇ ਪਰਿਵਾਰਾਂ ਦਾ ਉਜਾੜਾ ਨਾਂ ਹੋਵੇ ਅਤੇ ਨਾਂ ਹੀ ਇੰਨਾਂ ਤੋਂ ਸਿਹਤ ਸੇਵਾਵਾਂ ਲੈਣ ਵਾਲੇ ਕਰੋੜਾਂ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ ਹੋਣ, ਜ਼ਿਕਰਯੋਗ ਹੈ ਕਿ ਇਹਨਾਂ ਪ੍ਰੈਕਟੀਸ਼ਨਰਾਂ ਨੇ ਸਰਕਾਰੀ ਤੌਰ ਤੇ ਸਿਹਤ ਸਕੀਮਾਂ ਪਲਸ ਪੋਲੀਓ, ਪਰਿਵਾਰ ਨਿਯੋਜਨ , ਵੈਕਸੀਨੇਸਨ, ਜੱਚਾ-ਬੱਚਾ ਦੀ ਸਿਹਤ ਸੰਭਾਲ ਆਦਿ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਨਸ਼ੇ, ਭਰੂਣ ਹੱਤਿਆ ਵਰਗੀਆਂ ਸਮਾਜਿਕ ਵਿਰੋਧੀ ਕੁਰੀਤੀਆਂ ਸਬੰਧੀ ਜਨ ਜਾਗ੍ਰਿਤੀ ਮੁਹਿੰਮ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਤਨਦੇਹੀ ਨਾਲ ਨਿਭਾ ਰਹੇ ਹਨ, ਸ੍ਰ. ਸਰਬਜੀਤ ਸਿੰਘ ਜੀ ਖ਼ਾਲਸਾ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਸ਼ਾਰਟ ਟਰਮ ਟ੍ਰੇਨਿੰਗ ਦੇਣ ਦੀ ਮੰਗ ਦਾ ਸਮਰਥਨ ਕਰਦਿਆਂ ਭਰੋਸਾ ਦਿਵਾਇਆ ਕਿ ਲੋਕ ਸਭਾ ਸੈਸ਼ਨ ਦੌਰਾਨ ਮੰਗ ਉਠਾ ਕੇ ਪੂਰੀ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਆਗੂਆਂ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਸੰਦੀਪ ਕੌਰ ਖਾਲਸਾ ਵੀ ਮੌਜੂਦ ਸਨ। ਆਗੂਆਂ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ । ਸੂਬਾ ਪ੍ਰਧਾਨ ਗੋਇਲ ਨੇ ਦੇਸ਼ ਭਰ ਦੇ ਸੰਸਦ ਮੈਂਬਰ ਸਹਿਬਾਨਾਂ ਨੂੰ ਅਪੀਲ ਕੀਤੀ ਕਿ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਮੰਗ ਨੂੰ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ।
ਇਸ ਮੌਕੇ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ. ਜਸਵਿੰਦਰ ਖੀਵਾ, ਸੂਬਾਈ ਕਮੇਟੀ ਮੈਂਬਰ ਜਰਨੈਲ ਸਿੰਘ ਡੋਡ , ਡਾ. ਜਲੰਧਰ ਸਿੰਘ ਰੋੜੀ ਕਪੂਰਾ , ਡਾ. ਰਜਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਜੈਤੋ, ਸਪੋਕਸਮੈਨ ਡਾ. ਗੁਰਪਾਲ ਸਿੰਘ ਮੌੜ, ਚੇਅਰਮੈਨ ਡਾ. ਬਲਵਿੰਦਰ ਬਰਗਾੜੀ, ਬਲਾਕ ਜੈਤੋ ਦੇ ਪ੍ਰਧਾਨ ਡਾ. ਹਰਪਾਲ ਸਿੰਘ ਰਾਮੂਵਾਲਾ , ਖਾਰਾ ਦੇ ਪ੍ਰਧਾਨ ਡਾ. ਸੁਖਜਿੰਦਰ ਸਿੰਘ, ਬਾਜਾਖਾਨਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ , ਪੰਜਗਰਾਈਂ ਦੇ ਪ੍ਰਧਾਨ ਡਾ. ਮੰਦਰ ਸਿੰਘ ਸੰਘਾ, ਕੋਟਕਪੂਰਾ ਦੇ ਪ੍ਰਧਾਨ ਡਾ. ਰਣਜੀਤ ਸਿੰਘ, ਕੋਟ ਭਾਈ ਦੇ ਪ੍ਰਧਾਨ ਡਾ. ਸੁਰਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਵਰਿੰਦਰ ਡੋਡ, ਜ਼ਿਲ੍ਹਾ ਮੁਕਤਸਰ ਦੇ ਸਕੱਤਰ ਜਤਿੰਦਰਜੀਤ ਸਿੰਘ ਬਾਠ , ਬਲਾਕ ਮਲੋਟ ਦੇ ਪ੍ਰਧਾਨ ਡਾ.ਧਰਮਪਾਲ ਪ੍ਰਧਾਨ ਮਲੋਟ, ਬਰਗਾੜੀ ਦੇ ਪ੍ਰਧਾਨ ਡਾ. ਬਲਰਾਜ ਗਰੋਵਰ , ਜੈਤੋ ਦੇ ਖਜ਼ਾਨਚੀ ਡਾ. ਬੂਟਾ ਸਿੰਘ, ਡਾ. ਜਗਸੀਰ ਗਿੱਲ ਪੰਜਗਰਾਈਂ, ਡਾ. ਵਿਕਰਮ ਚੌਹਾਨ ਸਹਾਇਕ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ, ਡਾ. ਰਾਜ ਸਿੰਘ ਜ਼ਿਲ੍ਹਾ ਡੈਲੀਗੇਟ ਪੰਜਗਰਾਈਂ, ਡਾ. ਬੂਟਾ ਸਿੰਘ ਮਾਨ ਕੋਟ ਭਾਈ, ਡਾ. ਸੰਦੀਪ ਰੰਗਾ, ਡਾ. ਕੇਵਲ ਸਿੰਘ ਜੈਤੋ, ਡਾ. ਕਸ਼ਮੀਰ ਸਿੰਘ ਜੈਤੋ, ਡਾ. ਤਰਸੇਮ ਘਣੀਆ, ਡਾ. ਪਵਿੱਤਰ ਘਣੀਆ, ਡਾ. ਸ਼ਾਮ ਸਿੰਘ ਵਾੜਾ ਭਾਈਕਾ, ਡਾ. ਠਾਣਾ ਸਿੰਘ ਵਾੜਾ ਭਾਈਕਾ, ਡਾ. ਮਹਿੰਦਰ ਘਣੀਆ, ਡਾ. ਇਕਬਾਲ ਸਿੰਘ ਖਾਰਾ, ਡਾ. ਦਲਜੀਤ ਕਟਾਰੀਆ, ਡਾ. ਅਜੇ ਕਟਾਰੀਆ, ਡਾ. ਬਲਕਰਨ ਬਰੀਵਾਲਾ, ਡਾ. ਗੋਰਾ ਸਿੰਘ ਬਰੀਵਾਲਾ ਆਦਿ ਵੀ ਹਾਜ਼ਰ ਸਨ। ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਸ੍ਰ. ਨਛੱਤਰ ਸਿੰਘ ਦਬੜੀਖਾਨਾ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here