*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾਈ ਵਫ਼ਦ ਵੱਲੋਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨਾਲ ਕੀਤੀ ਮਿਲਣੀ*

0
288

ਮਾਨਸਾ 5 ਅਗਸਤ  (ਸਾਰਾ ਯਹਾਂ/ਜਗਤਾਰ ਧੰਜਲ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦਫ਼ਤਰ ਨੇੜੇ ਟੀਵੀ ਟਾਵਰ ਬਠਿੰਡਾ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਵਾਇਸ ਪ੍ਰਧਾਨ ਡਾ. ਪੰਕਜ ਅੱਗਰਵਾਲ, ਸੂਬਾ ਕਮੇਟੀ ਮੈਂਬਰ ਡਾ. ਡਾ. ਅਵਤਾਰ ਸਿੰਘ ਸ਼ਾਹਪੁਰ ਕਲਾਂ , ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਡਾ. ਅਨੰਦ ਵਾਲੀਆ ਦੇ ਸੂਬਾਈ ਵਫ਼ਦ ਵੱਲੋਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਮਾਨਯੋਗ ਡਾ.ਧਰਮਵੀਰ ਗਾਂਧੀ ਨਾਲ ਕੀਤੀ ਮਿਲਣੀ ਦੌਰਾਨ ਲੰਬੇ ਸਮੇਂ ਤੋਂ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਤਜਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਾਨਤਾ ਅਤੇ ਮੌਜੂਦਾ ਹਾਲਤਾਂ ਸਬੰਧੀ ਵਿਸਤਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਲੰਬੇ ਸਮੇਂ ਤੋਂ ਮਾਨਤਾ ਸਬੰਧੀ ਲਟਕ ਰਹੀ ਮੰਗ ਸਬੰਧੀ ਵਿਚਾਰ ਕਰਦਿਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਪਲਸ ਪੋਲੀਓ, ਪਰਿਵਾਰ ਨਿਯੋਜਨ , ਵੈਕਸੀਨੇਸਨ ਵਰਗੀਆਂ ਨੈਸ਼ਨਲ ਸਕੀਮਾਂ ਨੂੰ ਲਾਗੂ ਕਰਨ ਵਿੱਚ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਭਰੂਣ ਹੱਤਿਆ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਖ਼ਿਲਾਫ਼ ਸਮੇਂ ਸਮੇਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਨੁੱਕੜ ਮੀਟਿੰਗਾਂ ਅਤੇ ਸੈਮੀਨਾਰ ਕਰਵਾ ਜਨ ਜਾਗ੍ਰਤੀ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਰੋਨਾ ਕਾਲ ਵਿੱਚ ਨਿਭਾਏ ਰੋਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਡਾ.ਗਾਂਧੀ ਵੱਲੋਂ ਤਜਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਸਮਰਥਨ ਕੀਤਾ ਅਤੇ ਵਫ਼ਦ ਦੀ ਮੰਗ ਲੋਕ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵੀ ਮੰਗ ਉਠਾਉਣ ਦਾ ਭਰੋਸਾ ਦਵਾਇਆ ਅਤੇ ਸਾਫ਼ ਸੁਥਰੀ, ਭਰੂਣ ਹੱਤਿਆਂ ਅਤੇ ਨਸ਼ਿਆਂ ਰਹਿਤ ਪ੍ਰੈਕਟਿਸ ਕਰਨ ਲਈ ਵੀ ਪ੍ਰੇਰਿਆ ਉਹਨਾਂ ਕਿਹਾ ਕਿ ਪੇਂਡੂ ਇਲਾਕਿਆਂ ਅਤੇ ਸ਼ਹਿਰੀ ਸਲੱਮ ਏਰੀਏ ਵਿੱਚ ਮੁਢਲੀਆਂ ਸਿਹਤ ਸੇਵਾਵਾਂ ਦੀ ਪੂਰਤੀ ਲਈ ਸਰਕਾਰ ਵੱਲੋਂ ਪ੍ਰੈਕਟੀਸ਼ਨਰਾਂ ਲਈ ਪਾਰਟ ਟਾਇਮ ਕੋਰਸ ਦੇ ਪ੍ਰਬੰਧ ਕਰਨੇ ਚਾਹੀਦੇ ਹਨ । ਐਨ ਐਮ ਸੀ 2019 ਵਿੱਚ ਸੋਧ ਕਰਕੇ ਜਿਵੇਂ ਫਾਰਮਾਸਿਸਟ, ਏ ਐਨ ਐਮ , ਜੀ ਐਨ ਐਮ ਆਰ ਅਤੇ ਯੋਗਤਾ ਪ੍ਰਾਪਤ ਡਿਗਰੀ ਡਿਪਲੋਮਾ ਧਾਰੀਆਂ ਲਈ ਟ੍ਰੇਨਿੰਗ ਦੇਣ ਦੇ ਪ੍ਰਬੰਧ ਹਨ ਉਸੇ ਤਰ੍ਹਾਂ ਤਜਰਬੇ ਦੇ ਆਧਾਰ ਤੇ ਵੱਡੀ ਗਿਣਤੀ ਇਸ ਕਿੱਤੇ ਵਿੱਚ ਲੱਗੇ ਪ੍ਰੈਕਟੀਸ਼ਨਰ ਨੂੰ ਵੀ ਪਾਰਟ ਟਾਇਮ ਕੋਰਸ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਇਹ ਬੇਰੁਜ਼ਗਾਰ ਨਾ ਹੋਣ ਅਤੇ ਇੰਨਾਂ ਤੋਂ ਸੇਵਾਵਾਂ ਲੈ ਰਹੇ ਲੋੜਵੰਦ ਪਰਿਵਾਰ ਵੀ ਇੰਨਾਂ ਦਵਾਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਵਾਂਝੇ ਨਾ ਹੋਣ। ਵਫਦ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸਾਂਝਾ ਕੀਤਾ ਗਿਆ।

LEAVE A REPLY

Please enter your comment!
Please enter your name here