*ਮੇਅਰ ਚੋਣ ਮਾਮਲੇ ‘ਚ ਹਾਈਕੋਰਟ ਦੇ ਫੈਸਲੇ ਦੀ ਆਪ ਆਗੂਆਂ ਨੇ ਕੀਤੀ ਸ਼ਲਾਘਾ*

0
42

ਫਗਵਾੜਾ 20 ਮਾਰਚ  (ਸਾਰਾ ਯਹਾਂ/ਸ਼ਿਵ ਕੌੜਾ) ਆਮ ਆਦਮੀ ਪਾਰਟੀ ਦੇ ਆਗੂਆਂ ਨੇ ਫਗਵਾੜਾ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਪਾਰਟੀ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ‘ਚ ਦਾਖਲ ਕੀਤੀ ਪਟੀਸ਼ਨ ਰੱਦ ਹੋਣ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਫਗਵਾੜਾ ਦੇ ਡਿਪਟੀ ਮੇਅਰ ਵਿੱਕੀ ਸੂਦ, ਕੌਂਸਲਰ ਜਸਦੇਵ ਸਿੰਘ, ਕੌਂਸਲਰ ਰਵੀ ਸਿੱਧੂ, ਕੌਂਸਲਰ ਵਿਜੇ ਬਸੰਤ ਨਗਰ ਤੋਂ ਇਲਾਵਾ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਹੀਰੋ ਨੇ ਕਿਹਾ ਕਿ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਹੁਣ ਕਾਂਗਰਸ ਪਾਰਟੀ ਨੂੰ ਨਿਜੀ ਹਿਤਾਂ ਦੀ ਲੜਾਈ ਛੱਡ ਕੇ ਫਗਵਾੜਾ ਸ਼ਹਿਰ ਦੇ ਵਿਕਾਸ ਵਿਚ ਕਾਰਪੋਰੇਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਕਾਂਗਰਸ ਕੌਂਸਲਰਾਂ ਨੂੰ ਵੀ ਤਾੜਨਾ ਕੀਤੀ ਕਿ ਕਾਰਪੋਰੇਸ਼ਨ ਹਾਊਸ ਦੀ ਅਗਲੀ ਮੀਟਿੰਗ ਵਿਚ ਬੇਤੁਕੀ ਬਿਆਨਬਾਜੀ ਕਰਨ ਜਾਂ ਆਪ ਕੌਂਸਲਰਾਂ ਅਤੇ ਆਗੂਆਂ ‘ਤੇ ਬੇਬੁਨਿਯਾਦ ਇਲਜਾਮ ਲਗਾਉਣ ਤੋਂ ਗੁਰੇਜ ਕਰਨ। ਡਿਪਟੀ ਮੇਅਰ ਵਿੱਕੀ ਸੂਦ ਅਤੇ ਕੌਂਸਲਰ ਵਿਜੇ ਬਸੰਤ ਨਗਰ ਨੇ ਕਿਹਾ ਕਿ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀਆਂ ਨੇ ਹੁਣ ਤੱਕ ਕਾਰਪੋਰੇਸ਼ਨ ਨੂੰ ਲੁੱਟ ਖਸੁੱਟ ਦਾ ਅੱਡਾ ਬਣਾਇਆ ਹੋਇਆ ਸੀ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਦੀ ਰਿਪੇਅਰ ਦਾ ਜੋ ਟੈਂਡਰ ਪਹਿਲਾਂ 12.50 ਲੱਖ ਰੁਪਏ ਵਿਚ ਖੋਲਿ੍ਹਆ ਜਾਂਦਾ ਸੀ, ਸੂਬੇ ਵਿਚ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹੀ ਰਿਪੇਅਰ ਦਾ ਕੰਮ ਠੇਕੇਦਾਰ ਨੂੰ ਸਿਰਫ ਤਿੰਨ ਲੱਖ ਦੇ ਟੈਂਡਰ ਰਾਹੀਂ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਆਪਣੇ ਚਹੇਤਿਆਂ ਦੇ ਵਾਰਡਾਂ ਵਿਚ ਬਣੀਆਂ ਸੜਕਾਂ ਦੇ ਦੁਬਾਰਾ ਟੈਂਡਰ ਲਗਾ ਕੇ ਭ੍ਰਿਸ਼ਟਾਚਾਰ ਕਰ ਰਹੀ ਸੀ। ਇਸ ਸਾਰੇ ਸਕੈਮ ਦੀ ਹੁਣ ਕਾਰਪੋਰੇਸ਼ਨ ਵਲੋਂ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਫਗਵਾੜਾ ਦੇ ਲੋਕ ਨੱਕਾਰ ਚੁੱਕੇ ਹਨ। ਜੇਕਰ ਕਾਂਗਰਸ ਨੂੰ ਆਪਣੀ ਤਾਕਤ ਤੇ ਇੰਨਾ ਹੀ ਮਾਣ ਸੀ ਤਾਂ ਨਗਰ ਨਿਗਮ ਚੋਣਾਂ ਆਪਣੇ ਬਲਬੂਤੇ ‘ਤੇ ਲੜਣੀਆਂ ਚਾਹੀਦੀਆਂ ਸੀ। ਜੇਕਰ ਕਾਂਗਰਸ ਇੱਕਲਿਆਂ ਚੋਣ ਲੜਦੀ ਤਾਂ ਉਸਦੇ 10 ਕੌਂਸਲਰ ਵੀ ਨਹੀਂ ਜਿੱਤਣੇ ਸੀ। ਉਹਨਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਫਗਵਾੜਾ ਦੇ ਹਰ ਵਾਰਡ ਦਾ ਸਮੁੱਚਾ ਵਿਕਾਸ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਯਤਨਾਂ ਅਤੇ ਹਲਕਾ ਐਮ.ਪੀ. ਡਾ. ਰਾਜਕੁਮਾਰ ਚੱਬੇਵਾਲ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। 

LEAVE A REPLY

Please enter your comment!
Please enter your name here