*ਮੂਨ ਲਾਈਟ ਹਾਈ ਸਕੂਲ ਵਿਖੇ ਨਸ਼ਿਆ ਖਿਲਾਫ ਜਾਗਰੁਕਤਾ ਪ੍ਰੋਗਰਾਮ ਕਰਵਾਇਆ*

0
14

ਮਾਨਸਾ/ਬੁਢਲਾਡਾ-22 ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸੰਜੀਵਨੀ ਵੈਲਫੇਅਰ ਸੁਸਾਇਟੀ ਬੁਢਲਾਡਾ ਵੱਲੋਂ ਮੂਨ ਲਾਈਟ ਹਾਈ  ਸਕੂਲ ਵਿਖੇ ਵਿਖੇ  ਚੇਅਰਪਰਸਨ ਸ਼ਿਵ ਕੁਮਾਰ  ਦੇ ਸਹਿਯੋਗ  ਨਾਲ ਨਸ਼ਿਆ ਖਿਲਾਫ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ  ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗਰਗ  ਦੇ ਸਵਾਗਤੀ ਸਬਦਾਂ ਨਾਲ ਹੋਈ ।

 ਉਨ੍ਹਾਂ  ਕਿਹਾ ਕਿ ਇਹ ਸਕੂਲ  ਨਸ਼ਿਆਂ  ਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ।ਸ਼ੁਰੂ ਤੇ ਸੱਭ ਤੋਂ ਪਹਿਲਾਂ ਬੱਚਿਆਂ ਤੋਂ ਨਸ਼ੇ ਤੋਂ ਜਾਗਕੁਰਤਾ ਲਈ ਬੱਚਿਆਂ ਕੋਲ ਨਸ਼ਿਆਂ ਤੋਂ ਬਚਣ ਲਈ ਕੁਇਜ਼ ਪ੍ਰੋਗਰਾਮ ਕੀਤਾ ਗਿਆ।ਸਹੀ ਜੁਆਬ ਦੇਣ ਵਾਲੇ ਨੂੰ ਇਨਾਮ ਦਿਤਾ ਗਿਆ। ਚੇਅਰਪਰਸਨ ਸ਼ਿਵ ਕੁਮਾਰ  ਨੇ ਕਿਹਾ ਕਿ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਵਲੋਂ ਇਕ ਅਹਿਮ ਕਦਮ ਹੈ।ਉਨ੍ਹਾਂ  ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖਿਲਾਫ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ।ਉਨਾਂ ਕਿਹਾ ਕਿ ਨਸ਼ੇ ਮਨੁੱਖ ਦੇ ਬਲ ਬੁੱਧ ਨੂੰ ਨਾਸ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੇ ਸਰੀਰਕ ਅਤੇ ਆਤਮਕ ਰੋਗਾਂ ਦੇ ਜਨਮ ਦਾਤੇ ਵੀ ਹਨ। 

 ਬਲਦੇਵ ਕੱਕੜ ਚੇਅਰਪਰਸਨ ਸੰਜੀਵਨੀ ਬੁਢਲਾਡਾ ਨੇ ਨਸ਼ਿਆ ਦੇ ਹੋਣ ਵਾਲੇ ਮਾੜੇ ਪ੍ਰਭਾਵਾ ਬਾਰੇ ਬੱਚਿਆ ਨੂੰ ਜਾਗਰੂਕ ਕੀਤਾ। ਸੋਨੂੰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸ਼ੇ ਸਰੀਰ ਦਾ ਨਾਸ਼ ਕਰਦੇ ਹਨ।ਉਨ੍ਹਾਂ ਤੋ ਬਚਣਾ ਚਾਹੀਦਾ ਹੈ।  ਗਿੱਧੇ ਭੰਗੜੇ  ਤੇ ਖੇਡ ਮੇਲਿਆਂ ਵਾਲੇ ਪੰਜਾਬ ਦੀ ਪੁਰਾਣੀ ਪਛਾਣ ਵਾਪਸ ਲਿਆਉਣ ਲਈ   ਸੂਬੇ ਵਿਚ ਨਸ਼ਿਆ ਦਾ  ਮਕੁੰਮਲ ਖਾਤਮਾਂ ਕੀਤਾ ਜਾਣਾ ਜਰੂਰੀ ਹੈ।  ਉਨ੍ਹਾਂ ਕਿਹਾ ਕਿ ਨਸ਼ੇ ਨਾ ਕੇਵਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਇਹ ਸਾਡੀ ਇੱਜ਼ਤ  ਤੇ ਸਵੈ ਮਾਣ ਦੇ  ਵੀ  ਵੱਡੇ ਦੁਸ਼ਮਣ ਹਨ। ਸਰਕਾਰੀ ਹਸਪਤਾਲ ਬੁਢਲਾਡਾ ਤੋਂ ਹਰਬੰਸ ਲਾਲ ਬਲਾਕ ਐਜੂਕੇਟਰ ਨੇ ਕਿਹਾ  ਕਿਹਾ ਕਿ ਨਸ਼ਿਆਂ ਵਿਰੁੱਧ ਇਕ ਵੱਡੀ ਤੇ ਫੈਸਲਾਕੁਨ ਜੰਗ ਲੜੇ ਜਾਣ ਦੀ ਲੋੜ ਹੈ ।ਉਨ੍ਹਾਂ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖਿਲਾਫ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ ਨਾਲ ਹੀ ਨਸ਼ੇ ਨਾ ਕਰਨ ਦਾ ਪ੍ਰਣ ਦਿਵਾਇਆ। ਉਨ੍ਹਾਂ ਨੇ ਨਸ਼ੇ ਤੋਂ ਹੋਣ ਵਾਲੀਆਂ ਬੀਮਾਰੀਆਂ ਬਾਰੇ ਵੀ ਦੱਸਿਆ। ਇਸ ਮੌਕੇ ਸਕੂਲ ਦਾ ਸਟਾਫ ਵੀ ਹਾਜਰ ਸੀ।

LEAVE A REPLY

Please enter your comment!
Please enter your name here