ਮੁੱਖ ਮੰਤਰੀ ਸਮੇਤ ਹੋਰ ਸ਼ਖਸੀਅਤਾਂ ਅਤੇ ਸਿਆਸੀ ਨੇਤਾ ਕਰਨਪਾਲ ਸਿੰਘ ਸੇਖੋਂ ਦੀ ਅੰਤਮ ਯਾਤਰਾ ‘ਚ ਸ਼ਾਮਲ ਹੋਏ

0
27

ਚੰਡੀਗੜ•,(ਸਾਰਾ ਯਹਾ) 20 ਨਵੰਬਰ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦੀ ਰਿਹਾਇਸ਼ ‘ਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ। ਸ੍ਰੀ ਸੇਖੋਂ ਦੀ ਪਿਛਲੇ ਹਫ਼ਤੇ ਮਿਸਰ ਵਿੱਚ ਆਸਵਾਂ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਸ੍ਰੀ ਸੇਖੋਂ ਦੇ ਪੁੱਤਰ ਗੁਰਮਿਹਰ ਸਿੰਘ ਸੇਖੋਂ ਅਤੇ ਸਪੁੱਤਰੀ ਅਨੰਦਿਤਾ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਮੁੱਖ ਮੰਤਰੀ ਨੇ ਸ੍ਰੀ ਸੇਖੋਂ ਦੀ ਮੌਤ ਨੂੰ ਨਿੱਜੀ ਘਾਟਾ ਦੱਸਦਿਆਂ ਉਨ•ਾਂ ਨਾਲ ਗੂੜੀ ਨੇੜਤਾ ਅਤੇ ਪਿਛਲੀਆਂ ਚਾਰ ਪੀੜ•ੀਆਂ ਦੀ ਪਰਿਵਾਰਕ ਸਾਂਝ ਨੂੰ ਚੇਤੇ ਕੀਤਾ।
ਇਸ ਤੋਂ ਬਾਅਦ ਮਨੀਮਾਜਰਾ ਦੇ ਸਮਸ਼ਾਨਘਾਟ ਵਿਖੇ ਕਰਨਪਾਲ ਸੇਖੋਂ ਦਾ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਸਮੇਤ ਸਿਵਲ ਤੇ ਫੌਜ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਮ੍ਰਿਤਕ ਦੇਹ ਨੂੰ ਸਤਿਕਾਰ ਵਜੋਂ ਫੁੱਲਮਾਲਾਵਾਂ ਭੇਟ ਕੀਤੀਆਂ। ਉਨ•ਾਂ ਦੇ ਪੁੱਤਰ ਗੁਰਮਿਹਰ ਸਿੰਘ ਸੇਖੋਂ ਨੇ ਚਿਖਾ ਨੂੰ ਅਗਨੀ ਦਿਖਾਈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੇਇੰਦਰ ਸਿੰਗਲਾ, ਰਾਣਾ ਗੁਰਮੀਤ ਸਿੰਘ ਸੋਢੀ, ਸੁੰਦਰ ਸ਼ਾਮ ਅਰੋੜਾ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾਇਰਡ) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ ਤੋਂ ਇਲਾਵਾ ਵਿਧਾਇਕ, ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ, ਵਿਦਿਅਕ ਸ਼ਖਸੀਅਤਾਂ, ਕਾਨੂੰਨੀ ਖੇਤਰ ਦੀਆਂ ਹਸਤੀਆਂ ਅਤੇ ਸਾਕ-ਸਬੰਧੀ ਹਾਜ਼ਰ ਸਨ। 


EDITED BY : SARA YAHA | | Last Updated : 7:13 PM 20 ਨਵੰਬਰ 2018

LEAVE A REPLY

Please enter your comment!
Please enter your name here