ਮੁਹਾਲੀ ‘ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ

0
13

ਮੁਹਾਲੀ: ਇੱਥੇ ਦੇ ਫੇਸ 7 ਇੰਡਸਟ੍ਰੀਅਲ ਏਰੀਆ ‘ਚ ਭਿਆਨਕ ਅੱਗ ਲੱਗ ਗਈ। ਇਸ ‘ਤੇ ਅਜੇ ਤਕ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੁਸ਼ੱਕਤ ਕਰ ਰਹੀਆਂ ਹਨ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਕੈਮੀਕਲ ਫੈਕਟਰੀ ‘ਚ ਅੱਗ ਦੁਪਹਿਰ ਕਰੀਬ 3 ਵਜੇ ਲੱਗੀ ਜਿਸ ਦੀਆਂ ਲਪਟਾਂ ਕਾਫੀ ਉੱਚੀਆਂ ਸੀ।

ਅੱਗ ਲੱਗਣ ਤੋਂ ਬਾਅਦ ਅਸਮਾਨ ਵੀ ਧੂੰਏਂ ਨਾਲ ਕਾਲਾ ਹੋ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਗਈ। ਅੱਗ ਦੀ ਇਹ ਘਟਨਾ ਫੇਸ-7 ‘ਚ ਪੇਂਟ ਤੇ ਕੈਮੀਕਲ ਦੀ ਫੈਕਟਰੀ ਹੈ। ਇਸ ਅੱਗ ਨੇ ਨੇੜਲੀ ਇੱਕ ਫੈਕਟਰੀ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ।

LEAVE A REPLY

Please enter your comment!
Please enter your name here