

ਮਾਨਸਾ, 11 ਅਕਤੂਬਰ:- (ਸਾਰਾ ਯਾਹਾ/ਗੁਰਪ੍ਰੀਤ ਧਾਲੀਵਾਲ) : ਆਮ ਆਦਮੀ ਪਾਰਟੀ ਵੱਲੋਂ ਸ਼ਹਿਰਾਂ ਪਿੰਡਾਂ ਦੇ ਵਿਕਾਸ ਲਗਾਤਾਰ ਗਰਾਂਟਾ ਵੰਡੀਆਂ ਜਾ ਰਹੀਆਂ ਹਨ। ਇਸ ਲਈ ਸਰਦੂਲਗੜ੍ਹ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਦਾ ਧੰਨਵਾਦ ਕਰਦਿਆਂ ਸ਼ਿੰਗਾਰਾ ਖਾਨ ਜਵਾਹਰਕੇ ਜ਼ਿਲ੍ਹਾ ਪ੍ਰਧਾਨ ਮਾਨਸਾ ਮੁਸਲਿਮ ਫਰੰਟ ਪੰਜਾਬ (ਮੈਂਬਰ ਸਟੇਟ ਹੱਜ ਕਮੇਟੀ ਪੰਜਾਬ ਸਰਕਾਰ)ਨੂੰ ਹਲਕਾ ਸਰਦੂਲਗੜ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਂਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਕਾ ਸਰਦੂਲਗੜ੍ਹ ਦੇ ਵੱਖ ਵੱਖ ਪਿੰਡ ਕੋਟ ਧਰਮੂ 5 ਲੱਖ, ਕੋਰਵਾਲਾ 5 ਲੱਖ, ਨੰਦਗੜ੍ਹ 5 ਲੱਖ, ਆਦਮ ਕੇ 5 ਲੱਖ, ਫੱਤਾ ਮਾਲੋਕਾ 5 ਲੱਖ, ਚਹਿਲਾਂਵਾਲਾ 4 ਲੱਖ ਅਤੇ ਭੰਮੇ ਕਲਾਂ 4 ਲੱਖ ਕੁੱਲ 33 ਲੱਖ ਰੁਪਏ ਮੁਸਲਿਮ ਭਾਈਚਾਰੇ ਦੇ ਕਬਰਸਤਾਨ ਦੇ ਸ਼ੈੱਡਾ ਅਤੇ ਚਾਰਦਿਵਾਰੀਆਂ ਲਈ ਜਾਰੀ ਕੀਤੇ ਗਏ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਵੱਲੋਂ ਸ਼ਿੰਗਾਰਾ ਖਾਨ ਜਵਾਹਰਕੇ ਜ਼ਿਲ੍ਹਾ ਪ੍ਰਧਾਨ ਮਾਨਸਾ ਮੁਸਲਿਮ ਫਰੰਟ ਪੰਜਾਬ (ਮੈਂਬਰ ਸਟੇਟ ਹੱਜ ਕਮੇਟੀ ਪੰਜਾਬ ਸਰਕਾਰ) ਨੂੰ ਹਲਕਾ ਸਰਦੂਲਗੜ ਦੇ ਪਿੰਡਾਂ ਵਿਚ ਭੇਜ ਕੇ ਪਿੰਡ ਵਾਸੀਆਂ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਤੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਜਲਦੀ ਸ਼ੁਰੂ ਕਰਵਾਏ ਜਾਣਗੇ। ਇਸ ਮੌਕੇ ਸੰਦੀਪ ਸਿੰਘ ਕਾਲਾ PA to MLA , ਬਲਸਿੰਦਰ ਅਕਲੀਆਂ ਤਲਵੰਡੀ,ਰਸਦੀਪ ਕੋਟ ਧਰਮੂ, ਗੁਰਪ੍ਰੀਤ ਚੇਨੇਵਾਲਾ, ਹਰਵਿੰਦਰ ਨੰਦਗੜ੍ਹ, ਮਨਪ੍ਰੀਤ ਚੋਟੀਆਂ ਇਹ ਸਾਰੇ ਬਲਾਕ ਪ੍ਰਧਾਨ, ਪਿੰਡਾਂ ਦੇ ਪੰਚ ਸਰਪੰਚ ਵਰਕਰ ਹਾਜ਼ਰ ਸਨ, ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਦਾ ਧੰਨਵਾਦ ਕੀਤਾ।























