

ਭੀਖੀ, 07 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਨਜਦੀਕੀ ਪਿੰਡ ਮੱਤੀ ਵਿਖੇ ਦਰਜਨ ਦੇ ਕਰੀਬ ਪਰਿਵਾਰ ਜਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਦੀ ਅਗੁਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਪਾਰਟੀ ਚਿੰਨ੍ਹ ਵਾਲਾ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ। ਇਸ ਮੌਕੇ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 185 ਦੇ ਕਰੀਬ ਸਕੀਮਾਂ ਚਲਾਈਆਂ ਜਾ ਰਹੀਆ ਹਨ, ਜਿਵੇਂ ਕਿਸਾਨ ਸਮਾਨ ਨਿਧੀ, ਕਿਸਾਨ ਮਾਨਧਨ ਯੋਜਨਾ, ਫ਼ਸਲ ਬੀਮਾ ਯੋਜਨਾ, ਆਵਾਸ ਯੋਜਨਾ, ਸਵੈ ਨਿਧੀ ਯੋਜਨਾ, ਉੱਜਵਲਾ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਅਟਲ ਪੈਨਸ਼ਨ ਯੋਜਨਾ, ਜਨ ਧਨ ਯੋਜਨਾ, ਸੁਰੱਖਿਆ ਬੀਮਾ ਯੋਜਨਾ ਆਦਿ ਜਿੰਨਾ ਤਹਿਤ ਲੋਕਾਂ ਨੂੰ ਸਿੱਧੇ ਤੌਰ ਤੇ ਉਨਾਂ ਦੇ ਖਾਤਿਆਂ ਵਿੱਚ ਆਰਥਿਕ ਲਾਭ ਮਿਲ ਰਿਹਾ ਹੈ ਅਤੇ ਇਨ੍ਹਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਾਰਟੀ ਪਿੰਡਾਂ ਅੰਦਰ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ ਉਹ ਵਿਕਾਸ ਅਤੇ ਤਰੱਕੀ ਦੇ ਰਾਹ ਤੇ ਚੱਲ ਰਹੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਗੁੰਡਾਗਰਦੀ, ਲੁੱਟ ਖੋਹ, ਕਤਲ ਹੁਣ ਆਮ ਗੱਲ ਹੋ ਗਈ ਹੈ ਅਤੇ ਪੰਜਾਬ ਸਿਰ ਕਰਜੇ ਦੀ ਪੰਡ ਦਿਨੋ ਦਿਨ ਵਧ ਰਹੀ ਹੈ ਜਿਸਦਾ ਸਾਰਾ ਬੋਝ ਆਮ ਲੋਕਾਂ ‘ਤੇ ਹੀ ਪੈਣਾ ਹੈ। ਇਸ ਲਈ ਸੂਬੇ ਨੂੰ ਮੁੜ ਤਰੱਕੀ ਵਲ ਲਿਜਾਣ ਲਈ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਾਉਣਾ ਲਾਜ਼ਮੀ ਹੈ ਅਤੇ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ। ਇਸ ਮੌਕੇ ਹਾਜ਼ਰੀਨ ਨੂੰ ਉਨ੍ਹਾਂ 14 ਮਾਰਚ ਦੀ ਮੋਗਾ ਰੈਲੀ ਲਈ ਤਿਆਰੀਆਂ ਖਿੱਚਣ ਲਈ ਅਪੀਲ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਪ੍ਰਤੀ ਲਾਮਬੰਦ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਕਿਹਾ। ਇਸ ਮੌਕੇ ਬਬਲੀ ਸਿੰਘ, ਸੁਖਚੈਨ ਸਿੰਘ, ਗੱਗੂ ਸਿੰਘ, ਜਗਸੀਰ ਸਿੰਘ, ਜੱਗੀ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਿੱਠੂ ਸਿੰਘ, ਸੂਬਾ ਸਿੰਘ, ਗੋਬਿੰਦ ਸਿੰਘ, ਗੁਰਪ੍ਰੀਤ ਸਿੰਘ, ਯੋਗ ਧਿਆਨ, ਬੂਟਾ ਸਿੰਘ, ਜੱਸੀ ਸਿੰਘ, ਗੁਰਜੰਟ ਸਿੰਘ, ਗੱਗੀ ਸਿੰਘ, ਲੱਖੀ ਸਿੰਘ, ਕਾਲਾ ਸਿੰਘ, ਗੁਰਪ੍ਰੀਤ ਸਿੰਘ ਆਦਿ ਦੇ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਮੰਡਲ ਭੀਖੀ ਦੇ ਪ੍ਰਧਾਨ ਵਿਵੇਕ ਜੈਨ ਬੱਬੂ ਅਤੇ ਅਜੈ ਸ਼ਰਮਾ ਸਮਾਉਂ ਵੀ ਹਾਜਰ ਸਨ।























