ਮੀਰਾ ਪਬਲਕਿ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

0
33

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਪਾਲ) 3 ਮਈ  : ਸੀ.ਬੀ.ਐਸ.ਈ. ਬੋਰਡ ਦੇ ਐਲਾਨ ਗਏ 12ਵੀਂ ਕਲਾਸ ਦੇ ਨਤੀਜੇ ਚ ਮੀਰਾ ਪਬਲਕਿ ਸਕੂਲ ਸਰਦੂਲੇਵਾਲਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ । ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਬਿਨੋਏ ਟੀ ਜੋਸ਼ ਨੇ ਦੱਸਿਆ ਕਿ ਸਕੂਲ ਦੇ ਬਾਰਵੀਂ ਕਲਾਸ ਦੇ ਸਾਰੇ ਹੀ ਬੱਚਿਆਂ ਨੇ 90 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।  ਇਸ ਮੌਕੇ ਸਕੂਲ ਪ੍ਰਬੰਧਕ ਵਿਜੇ ਕੁਮਾਰ ਲਹਰੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਕੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ  ਰਾਜਿੰਦਰ ਗਰਗ,  ਸ਼ਤੀਸ਼ ਕੁਮਾਰ ਲਹਿਰੀ, ਮਹੇਸ਼ ਗਰਗ, ਨਰੇਸ਼ ਲਹਿਰੀ, ਪ੍ਰਵੀਨ ਕੁਮਾਰ ਲਹਿਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

LEAVE A REPLY

Please enter your comment!
Please enter your name here