

ਮਾਨਸਾ ੧ ਅਕਤੂਬਰ (ਬਪਸ):ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਝੰਡੂਕੇ ਦੇ ਸਰਪੰਚ ਨੂੰ ਡਾਇਰੈਕਟਰ ਪੇਡੂ ਵਿਕਾਸ ਅਤੇਪੰਚਾਇਤ ਵਿਭਾਗ ਨੇ ਸਸਪੈਂਡ ਕਰ ਦਿੱਤਾ ਸੀ ਪਰੰਤੂ ਅੱਜ ਵਿੱਤ ਕਮਿਸ਼ਨਰ ਪੰਜਾਬ ਨੇ ਉਸਦੇ ਹੁਕਮਾ ਤੇ ਰੋਕ ਲਗਾ ਦਿੱਤੀ ਹੈ। ਪਿੰਡ ਝੰਡੂਕੇ ਦੇ ਸਰਪੰਚ ਸੁਖਦੇਵ ਸਿੰਘ ਦੇ ਖਿਲਾਫ ਬੀਤੇ ਦਿਨੀ ਮਾਮਲਾ ਦਰਜ ਹੋਣ ਤੋ ਬਾਅਦ ਪੰਜਾਬ ਦੇ ਡਾਇਰੈਕਟਰਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਹੁਕਮ ਤੇ ਬਲਾਕ ਪੰਚਾਇਤ ਅਫਸਰ ਵੱਲੋ ਪਿੰਡ ਦੇਸਰਪੰਚ ਸੁਖਦੇਵ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਵਿਕਾਸ ਕਾਰਜਾ ਨੂੰ ਜਾਰੀ ਰੱਖਣਲਈ ਪੰਚ ਨੂੰ ਅਧਿਕਾਰ ਦੇ ਦਿੱਤੇ ਸਨ।ਜਿਸ ਨੂੰ ਲੈਕੇ ਸੁਖਦੇਵ ਸਿੰਘ ਨੇ ਇਸ ਮਾਮਲੇ ਨੂੰ ਸ਼ੀਮਾ ਜੈਨ ਆਈ.ਏ.ਐਸ ਵਿੱਤ ਕਮਿਸ਼ਨਰ ਪੰਜਾਬ ਅਤੇ ਪੇਡੂ ਵਿਕਾਸ ਅਤੇ ਪੰਚਾਇਤਵਿਭਾਗ ਦੀ ਅਦਾਲਤ ਵਿੱਚ ਅਪੀਲ ਨੰ:੧੦ ਪਾ ਦਿੱਤੀ ਸੀ। ਜਿਸ ਤੇ ਸੁਣਵਾਈ ਕਰਦਿਆਂ ਵਿੱਤ ਕਮਿਸ਼ਨਰ ਪੰਜਾਬ ਸ਼ੀਮਾ ਜੈਨ ਨੇ ਡਾਇਰੈਕਟਰ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗਦੇ ਹੁਕਮਾ ਤੇ ਰੋਕ ਲਗਾ ਦਿੱਤੀ ਗਈ।ਜਿਸ ਨੂੰ ਲੈਕੇ ਪਿੰਡ ਝੰਡੂਕੇ ਵਿਖੇ ਖੁਸ਼ੀ ਦੀ ਲਹਿਰ ਦੋੜ ਗਈ ਹੈ। ਪਿੰਡ ਵਾਸੀ ਕੁਲਵਿੰਦਰ ਕੋਰ , ਸੁਖਪਾਲ ਕੋਰ , ਹਰਪਾਲ ਕੋਰ ,ਅਮਰਜੀਤ ਕੋਰ , ਪ੍ਰਗਟ ਸਿੰਘ , ਦਰਸ਼ਨ ਸਿੰਘ ਨੇ ਕਿਹਾ ਕਿ ਇਹ ਲੋਕਤੰਤਰ ਦੀ ਜਿੱਤ ਹੋਈਹੈ।























