ਮਾਨਸਾ ਜ਼ਿਲੇ ਦੇ ਪਟਵਾਰੀਆਂ ਦਾ ਕਾਰਨਾਮਾ ਖੂਹ ‘ਚ ਵਸਾਏ 180 ਘਰ

0
192

ਮਾਨਸਾ 12 ਦਸੰਬਰ (ਬਪਸ)ਮਾਨਸਾ ਦੀ ਸਬ ਡਵੀਜਨ ਬੁੱਢਲਾਡਾ ਦੇ ਨਜ਼ਦੀਕੀ ਪਿੰਡ ਗੋਬਿੰਦਪੁਰਾ ਵਿਖੇ ਇਕ ਪ੍ਰਾਈਵੇਟ ਕੰਪਨੀ ਵੱਲੋਂ ਲਗਾਏ ਜਾ ਰਹੇ ਥਰਮਲ ਪਲਾਂਟ ਦੌਰਾਨ ਹੋਏ ਕਰੋੜਾਂ ਰੁਪਏ ਦੇ ਘਪਲੇ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤਹਿਤ ਕੰਪਨੀ ਵੱਲੋਂ ਪਿੰਡ ਦੇ ਕਿਸਾਨਾਂ ਦੀ ਅਕਵਾਇਰ ਕੀਤੀ ਗਈ 1266 ਏਕੜ ਜ਼ਮੀਨ ‘ਚ ਆਉਂਦੇ ਇਕ ਖੂਹ ‘ਚ ਜ਼ਿਲੇ ਦੇ ਪਟਵਾਰੀਆਂ ਨੇ ਆਪਣੇ ਨਿੱਜੀ ਲਾਭਾਂ ਲਈ 180 ਘਰ ਹੀ ਵਸਾਏ ਹੋਏ ਵਿਖਾ ਦਿੱਤੇ ਹਨ।’ਰੇਡੀਓ ਪੰਜਾਬ ਟੁਡੇ’ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਉਕਤ ਕੰਪਨੀ ਨੇ ਜਦ ਪਿੰਡ ਗੋਬਿੰਦਪੁਰਾ ਦੀ ਜ਼ਮੀਨ ਅਕਵਾਇਰ ਕੀਤੀ ਸੀ ਤਾਂ ਉਸ ਵੇਲੇ ਉਥੋਂ ਦੇ 125 ਕਿਸਾਨਾਂ ਦੇ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਜਿਸ ਦਾ ਸਰਵੇਖਣ ਜ਼ਿਲੇ ਦੇ ਤਤਕਾਲੀਨ ਰੈਵੀਨਿਊ ਅਧਿਕਾਰੀਆਂ ਨੇ ਕੀਤਾ ਸੀ।ਇਸ ਸਰਵੇਖਣ ਤਹਿਤ ਜਿੰਨਾ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ 
ਉਨ੍ਹਾਂ ਦੀ ਥਾਂ ਰੈਵੀਨਿਊ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਰਿਸ਼ਵਤ ਲੈ ਕੇ ਆਪਣੇ ਚਹੇਤੇ ਵਿਅਕਤੀਆਂ ਨੂੰ ਨੌਕਰੀਆਂ ਦਿਵਾ ਦਿੱਤੀਆਂ ਅਤੇ ਹੋਰ ਤਾਂ ਹੋਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਉਸ ਵੇਲੇ ਸਾਹਮਣੇ ਆਈ। ਜਦ ਤੱਤਕਾਲੀਨ ਰੈਵੀਨਿਊ ਅਧਿਕਾਰੀਆਂ ਨੇ 180 ਵਿਅਕਤੀਆਂ ਨੂੰ ਸਬੰਧਤ ਪਿੰਡ ਦੇ ਇਕ ਖੂਹ ਵਿਚ ਉਨ੍ਹਾਂ ਦਾ ਘਰ ਵਸਾ ਕੇ ਨੌਕਰੀ ਦਿਵਾ ਦਿੱਤੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਆਈ.ਜੀ. ਵਿਜੀਲੈਂਸ ਵੱਲੋਂ ਇਕ ਸ਼ਿਕਾਇਤ ਦੇ ਆਧਾਰ ‘ਤੇ ਅਰੰਭੀ ਗਈ ਸੀ, ਜੋ ਬੁੱਧਵਾਰ ਨੂੰ ਪੂਰੀ ਹੋ ਚੁੱਕੀ ਹੈ, ਜਿਸ ਤੋਂ ਜਾਪਦਾ ਹੈ ਕਿ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਨੌਕਰੀ ਦਿਵਾਉਣ ਵਾਲੇ ਅਤੇ ਖੂਹ ‘ਚ ਘਰ ਵਸਾਉਣ ਵਾਲੇ ਰੈਵੀਨਿਊ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਹੋਣੀ ਲਗਭਗ ਤੈਅ ਹੈ।

LEAVE A REPLY

Please enter your comment!
Please enter your name here