*ਮਾਨਸਾ ਹਾਲੇ ਵਿਕਾਸ ਦੀ ਉਡੀਕ “ਚ ,ਦੇਸ਼ ਅੰਮ੍ਰਿਤ ਕਾਲ ਮਨਾ ਰਿਹੈ-ਭਾਠਲਾ*

0
65

ਮਾਨਸਾ 23 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਇਹ ਕਿੰਨੀ ਹੈਰਾਨੀ ਤੇ ਪ੍ਰੇਸ਼ਾਨੀ ਵਾਲੀ ਗੱਲ ਹੈ ਕਿ ਦੇਸ਼ ਅੰਮ੍ਰਿਤ ਕਾਲ ਮਨਾ ਰਿਹਾ ਹੈ ਤੇ ਮਾਨਸਾ ਸ਼ਹਿਰ ਗੰਦੇ ਪਾਣੀ ਤੇ ਟੁੱਟੀਆਂ।ਸੜਕਾਂ ਨਾਲ ਜੂਝ ਰਿਹਾ ਹੈ। ਸੋਚਣਾ ਬਣਦਾ ਹੈ ਕਿ ਅੱਜ ਵੀ ਸਾਡੇ ਸ਼ਹਿਰ ਦੀ ਇੰਨੀ ਮਾੜੀ ਹਾਲਤ ਕਿਉਂ ਹੈ। ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ (ਲੱਕੀ) ਨੇ ਕਿਹਾ ਹੈ ਅੱਜ ਮਾਨਸਾ ਸ਼ਹਿਰ ਦੀ ਇਹ ਹਾਲਾਤ ਦੇਖਕੇ ਮਨ ਔਖਾ ਹੁੰਦਾ ਕਿ ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤੇ ਕਿਉਂ ? ਉਨਾਂ ਕਿਹਾ ਕਿ ਦੇਸ਼ ਅੰਮ੍ਰਿਤ ਕਾਲ ਮਨਾ ਰਿਹਾ ਹੈ, ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਿਹਾ ਹੈ, ਪਰ ਮਾਨਸਾ ਸ਼ਹਿਰ ਦੀ ਇਹ ਹਾਲਾਤ। ਜਿੱਥੇ ਟੁੱਟੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ ਤੱਕ ਨਹੀਂ ਹੋ ਸਕੀ।ਭਾਠਲਾ ਦਾ ਕਹਿਣਾ ਹੈ ਕਿ ਇਸ ਬਾਰੇ ਚਿੰਤਾ ਕਰਨੀ ਤੇ ਗੰਭੀਰਤਾ ਨਾਲ ਸੌਚਣਾ ਬਣਦਾ। ਇਕ ਸ਼ਹਿਰੀ ਹੋਣ ਦੇ ਨਾਤੇ ਸਾਡੀ ਇਹ ਫਿਕਰਮੰਦੀ ਵਾਜਿਬ ਹੈ ਕਿ ਅਸੀਂ ਇਸ ਦੇ ਹਾਲਾਤ ਚ ਕਿਵੇਂ ਜੀਵਨ ਬਸਰ ਕਰ ਰਹੇ ਹਾਂ ।ਉਨਾਂ ਕਿਹਾ ਕਿ ਮਾਨਸਾ ਜਿਲਾ ਬਣਿਆ ਲੰਮਾ ਸਮਾਂ ਹੋ ਗਿਆ, ਪਰ ਅੱਜ ਤੱਕ ਉਸਦੀ ਇਹ ਹਾਲਤ ਦੇਖਣੀ ਔਖੀ ਹੈ। ਲੋਕ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹਨ ਤੇ ਮਜਬੂਰ ਵੀ ਹਨ। ਕਿੰਨਾ ਬਿਹਤਰ ਹੋਵੇ ਸ਼ਹਿਰ ਇਸ ਤਰਾਂ ਦੇ ਹਾਲਾਤਾਂ ਚੋਂ ਬਾਹਰ ਨਿਕਲੇ ਤੇ ਉਕਤ ਸਮੱਸਿਆਵਾਂ ਦਾ ਨਾਮੋ-ਨਿਸ਼ਾਨ ਤੱਕ ਨਾ ਹੌਵੇ।ਭਾਠਲਾ(ਲੱਕੀ) ਨੇ ਕਿਹਾ ਹੈ ਕਿ ਇਸ ਲਈ ਸਾਡੀ ਸੋਚ, ਸਾਡੀ ਸਾਂਝੀ ਕੋਸ਼ਿਸ਼ ਜਰੂਰ ਹੋਣੀ ਚਾਹੀਦੀ ਹੈ ਤੇ ਫਿਕਰਮੰਦੀ ਵੀ। ਉਨਾਂ ਕਿਹਾ ਕਿ ਇਸ ਵਾਸਤੇ ਬਹੁਤ ਕੁਝ ਕਰਨਾ,ਸੋਚਣਾ ਤੇ ਵਿਚਾਰਨਾ ਲੋੜੀਦਾ ਹੈ।

LEAVE A REPLY

Please enter your comment!
Please enter your name here