*ਮਾਨਸਾ -ਸੁਨਾਮ ,- ਭਵਾਨੀਗੜ੍ਹ ਸੜਕ ਨੂੰ ਫੋਰਲਾਇਨ ਕਰਨ ਦੀ ਮੰਗ ਨੇ ਫੜਿਆ ਜ਼ੋਰ..!ਸੜਕੀ ਹਾਦਸੇ ਘਟਣਗੇ ਤੇ ਵਪਾਰ ਵਧੇਗਾ।*

0
85

ਮਾਨਸਾ ( ਸਾਰਾ ਯਹਾਂ ਨਿਊਜ਼) : ਮਾਨਸਾ ਸਰਦੂਲਗੜ੍ਹ,ਮਾਨਸਾ ਤੋਂ ਭਵਾਨੀਗੜ੍ਹ ਵਾਇਆ ਸੁਨਾਮ ਮਾਨਸਾ ਸੜਕ ਨੂੰ ਛੇਤੀ ਫੋਰਲਾਇਨ ਕਰਨ ਦੀ ਮੰਗ ਤੇਜ਼ ਹੋਣ ਲੱਗੀ ਹੈ। ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਸੜਕਾਂ ਦਾ ਭਾਰਤ ਮਾਲਾ ਸਕੀਮ ਤੇ ਪ੍ਰੋਜੈਕਟ ਅਧੀਨ ਤੇਜ਼ੀ ਨਾਲ ਨਿਰਮਾਣ ਤੇ ਵਪਾਰਕ ਲਿੰਕ ਕਾਰਨ ਸੜਕਾਂ ਦਾ ਇਫਰਾਸਟਕਚਰ ਮਜ਼ਬੂਤ ਕੀਤਾ ਜਾ ਰਿਹਾ ਹੈ।‌ਪੰਜਾਬ‌‌ ਇਸ ਅਧੀਨ ਕਈ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ,ਪਰ ਮਾਨਸਾ ਸੁਨਾਮ ‌ਭਵਾਨੀਗੜ ਤੇ ਸਰਦੂਲਗੜ੍ਹ ਸੜਕ ਨੂੰ ਹਾਦਸਿਆਂ ਦੇ ਮੱਦੇਨਜ਼ਰ ਛੇਤੀ ਫੋਰਲਾਇਨ ਕਰਨ ਦੀ ਮੰਗ ਨੇ ਜ਼ੋਰ ਫੜਿਆ ਹੈ ਤੇ ਸੜਕੀ ਹਾਦਸੇ ਵਧਣ ਤੇ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਤੇ ਚਿੰਤ ਪ੍ਰਗਟ ਕੀਤੀ ਜਾ ਰਹੀ ਹੈ। ਮਾਨਸਾ ਵਾਸੀਆਂ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲਾ ਦੀ ਰਿਫਾਇਨਰੀ, ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਵੱਡੇ ਸ਼ਹਿਰਾਂ ਨਾਲ ਲਿੰਕ ਕਰਨ ਵਾਸਤੇ ਉਕਤ ਸੜਕ ਨੂੰ ਛੇਤੀ ਫੋਰਲਾਇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਾਹਨ ਤੇ ਆਵਾਜਾਈ, ਵਸੋਂ ਵਧਣ ਲਈ ਸੜਕਾਂ ਦਾ ਭੀੜ ਭੜੱਕਾ ਵੀ ਵਧਿਆ ਹੈ, ਜਿਸ ਕਰਕੇ ਸੜਕੀ ਹਾਦਸੇ ਤੇ ਨੁਕਸਾਨ ਨਿੱਤ ਦਿਨ ਵਾਪਰ ਰਹੇ ਹਾਂ। ਉਨ੍ਹਾਂ ਜ਼ਿਲਾ ਮਾਨਸਾ ਦੇ ਵਿਧਾਇਕਾਂ , ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਫੋਰਲਾਇਨ ਬਣਾਇਆ ਜਾਵੇ ਤੇ ਇਸ ਵਿੱਚ ਹੋਰ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੀ ਵੱਡੀ ਲੋੜ ਹੈ ਤੇ ਇਸ ਸੜਕ ਦੇ ਫੋਰਲਾਇਨ ਬਣਨ ਨਾਲ ਵਪਾਰ, ਕਾਰੋਬਾਰ ਵਧੇਗਾ ਤੇ ਸੜਕ ਸੁਰੱਖਿਆ ਯਕੀਨੀ ਬਣੇਗੀ ।

LEAVE A REPLY

Please enter your comment!
Please enter your name here