

ਮਾਨਸਾ, 08 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਂ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਮਾਨਸਾ ਆਪ ਸਭ ਨੂੰ ਇੱਕ ਬੇਨਤੀ ਕਰਦਾ ਹਾਂ।
ਮੈਂ ਇਹ ਨਹੀਂ ਕਹਿੰਦਾ ਕਿ ਸ਼ਹਿਰ ਨਿਵਾਸੀ ਸੀਵਰੇਜ ਸਮੱਸਿਆ ਅਤੇ ਮੀਂਹ ਦੇ ਪਾਣੀ ਨਾਲ ਨਹੀਂ ਜੂਝ ਰਹੇ। ਮੈਂ ਇਹ ਵੀ ਮੰਨਦਾ ਹਾਂ ਕਿ ਸਮੱਸਿਆਵਾਂ ਗਹਿਰੀਆਂ ਹੋਈਆਂ ਪਈਆਂ ਹਨ, ਪਰ ਤੁਸੀਂ ਇਸ ਲਈ ਕਿਸੇ ਨੂੰ ਜਿੰਮੇਵਾਰ ਨਹੀਂ ਬਣਾ ਸਕਦੇ ਕਿਉਂਕਿ ਇਹ ਸ਼ਹਿਰ ਦੀਆਂ ਸਮੱਸਿਆਂਵਾਂ ਬਹੁਤ ਪੁਰਾਣੀਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦੀਆਂ ਹਨ। ਜਿਸ ਨੂੰ ਖ਼ਤਮ ਕਰਨ ਲਈ ਸਮਾਂ ਅਤੇ ਪੁਖ਼ਤਾ ਪ੍ਰਬੰਧ ਕਰਨ ਲਈ ਸਾਡੀ ਸਰਕਾਰ ਅਤੇ ਹਲਕਾ ਵਿਧਾਇਕ ਡਾਕਟਰ ਵਿਜੈ ਸਿੰਗਲਾ ਜੀ ਪੂਰੀ ਮਿਹਨਤ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਕਿਹਾ ਸੀ ਤੇ ਉਹ ਚੁੱਕੇ ਵੀ ਗਏ। ਹੁਣ ਅਸੀਂ ਸੀਵਰੇਜ਼ ਦੀ ਸਮੱਸਿਆ ਨੂੰ ਖ਼ਤਮ ਕਰਾਂਗੇ ਅਤੇ ਜ਼ਰੂਰ ਕਰਾਂਗੇ ਪਰ ਤੁਹਾਡੇ ਸਹਿਯੋਗ ਨਾਲ।
ਹਰ ਸਾਲ ਕੱਚੇ ਸੂਇਆਂ ਤੇ ਨਹਿਰ ਦੇ ਟੁੱਟਣ ਨਾਲ ਸੈਕੜੇ ਏਕੜ ਖੇਤਾਂ ਵਿੱਚ ਪਾਣੀ ਟੁੱਟ ਕੇ ਪੈ ਜਾਂਦਾ ਹੈ ਅਤੇ ਕਈ ਵਾਰੀ ਬਿਲਕੁੱਲ ਤਿਆਰ ਫ਼ਸਲਾਂ ਖਰਾਬ ਹੋ ਜਾਂਦੀਆਂ ਹਨ। ਸਰਕਾਰ ਨੇ ਕਿਸਾਨੀ ਹਿੱਤ ‘ਚ’ ਜਿੱਥੇ ਨਹਿਰਾਂ ਪੱਕੀਆਂ ਕਰਵਾਈਆਂ ਨਾਲ ਹੀ ਨਹਿਰੀ ਪਾਣੀ ਦੀ ਲੀਕੇਜ਼ ਬੰਦ ਕਰਵਾਈ। ਇਸ ਨਾਲ ਜਿੱਥੇ ਨਹਿਰੀ ਪਾਣੀ ਕਦੇ ਨਹੀਂ ਪਹੁੰਚਿਆ ਸੀ ਓਥੇ ਵੀ ਨਹਿਰੀ ਪਾਣੀ ਸਿੰਚਾਈ ਲਈ ਪਹੁੰਚ ਗਿਆ ਤੇ ਨਾਲ ਹੀ ਕਿਸਾਨਾਂ ਨੂੰ ਪੁੱਛ ਲਓ 10/12 ਘੰਟੇ ਖੇਤੀ ਲਈ ਬਿਜਲੀ ਆਮ ਕਰ ਦਿੱਤੀ ਗਈ ਹੈ। ਅਜਿਹੇ ਹਾਲਾਤਾਂ ‘ਚ’ ਕਿਸਾਨ ਖੇਤੀ ਲਈ ਸੀਵਰੇਜ਼ ਦਾ ਟ੍ਰੀਟ ਕੀਤਾ ਪਾਣੀ ਨਹੀਂ ਲੈਣਾ ਚਹੁੰਦੇ। ਇਸ ਤੋਂ ਇਲਾਵਾ ਨਿਕਾਸੀ ਲਈ ਪਹਿਲਾ ਕਿਸੇ ਨੇ ਕੋਈ ਹੋਰ ਪ੍ਰਬੰਧ ਨਹੀਂ ਕੀਤਾ।
ਫੇਰ ਮੂੰਹ ਰਾਹੀਂ ਖਾਦਾ ਭੋਜਨ ਵੀ ਹਜ਼ਮ ਕਰਨ ਲਈ ਪੇਟ ਨੂੰ 4/5 ਘੰਟੇ ਲੱਗਦੇ ਹਨ ਨਗਰ ਕੌਂਸਲ ਦੀ ਪੂਰੀ ਟੀਮ ਲੋਕਾਂ ਨੂੰ ਸੀਵਰੇਜ਼ ਅਤੇ ਮੀਂਹ ਦੇ ਪਾਣੀ ਤੋਂ ਨਿਜ਼ਾਤ ਦਿਵਾਉਣ ‘ਚ’ ਵਿਅਸਥ ਹੈ ਕੁੱਝ ਕੂ ਸਮੇਂ ਵਿੱਚ ਨਿਕਾਸੀ ਪਾਇਪ ਪਾਉਣ ਦਾ ਕੰਮ (6/7 ਮਹੀਨੇ ਚ) ਪੂਰਾ ਹੋ ਜਾਵੇਗਾ ਤੇ ਉਮੀਦ ਕਰਦੇ ਹਾਂ ਸ਼ਹਿਰ ਦੀ ਇਸ ਪਰਮੁੱਖ ਸਮੱਸਿਆਂਵਾਂ ਦਾ ਸਥਾਈ ਹੱਲ ਮਿਲ ਜਾਵੇਗਾ। ਬੱਸ ਸਬਰ ਤੇ ਵਿਸ਼ਵਾਸ਼ ਰੱਖੋ।
ਇਸ ਮੌਕੇ ਤੇ ਕ੍ਰਿਸ਼ਨ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ) ਨੇ ਵੀ ਮਾਨਸਾ ਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਆਮ ਘਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਸੌਦਾਗਰਾਂ ਤੇ ‘ਯੁੱਧ ਨਸ਼ਿਆਂ ਵਿਰੁੱਧ ‘ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਅਤੇ ਭ੍ਰਿਸ਼ਟਾਚਾਰ ਤੇ ਕਾਬੂ ਪਾਉਣ ਲਈ ਰਿਸ਼ਵਤ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ। ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਵਾਲੀ ਸਾਡੀ ਹੀ ਸਰਕਾਰ ਹੈ। ਸੋ ਪਹਿਲਾਂ ਦੀਆਂ ਵਿਰੋਧੀ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਦੇ ਰਾਜ ਵਿੱਚ ਨਸ਼ਿਆਂ ਅਤੇ ਗੁੰਡਾ ਰਾਜ ਪੈਦਾ ਕੀਤਾ ਅਤੇ ਆਮ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ। ਮੈਂ ਆਪਣੀ ਪਾਰਟੀ ਵੱਲੋਂ ਮਾਨਸਾ ਵਾਸੀਆਂ ਨਾਲ ਇਹ ਵਾਅਦਾ ਕਰਦਾ ਹਾਂ ਕਿ ਸ਼ਹਿਰ ਦੀਆਂ ਮੁੱਖ ਸਮੱਸਿਆਂਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਪੂਰਾ ਯਤਨ ਕੀਤਾ ਜਾਵੇਗਾ। ਮਾਨਸਾ ਸ਼ਹਿਰ ਸਾਡਾ ਆਪਣਾ ਘਰ ਹੈ ਜਿਸ ਦੀ ਸਮੱਸਿਆ ਸਾਡੀ ਆਪਣੀ ਸਮੱਸਿਆ ਹੈ।























