

ਮਾਨਸਾ 22 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) 21 ਦਸੰਬਰ ਨੂੰ ਸ੍ਰ. ਬਲਵਿੰਦਰ ਸਿੰਘ ਭੂੰਦੜ ਮੈੇਂਬਰ ਰਾਜ ਸਭਾ ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਬਣੇ ਸੈਂਟਰਲ ਪਾਰਕ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਮੁੱਚੀ ਮਾਨਸਾ ਇਕਾਈ ਨਾਲ ਇਸ ਪਾਰਕ ਵਿੱਚ ਉਨ੍ਹਾਂ ਦੁਆਰਾ ਦਿੱਤੇ ਫੰਡਜ਼ ਰਾਹੀਂ ਬਣੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ. ਇਸ ਪਾਰਕ ਵਿੱਚ ਮੁੱਢਲੇ ਤੌਰ ’ਤੇ ਜੋ ਫੰਡ ਜਾਰੀ ਕੀਤੇ ਗਏ ਜਿੰਨ੍ਹਾਂ ਕਾਰਣ ਇਹ ਪਾਰਕ ਬਣ ਸਕਿਆ, ਉਹ ਫੰਡ ਸਭ ਤੋਂ ਪਹਿਲਾਂ ਮੈਂਬਰ ਰਾਜ ਸਭਾ ਸ੍ਰ. ਬਲਵਿੰਦਰ ਸਿੰਘ ਭੂੰਦੜ ਵੱਲੋਂ ਆਪਣੇ ਐਮ.ਪੀ.ਲੈਡ ਫੰਡਜ਼ ਵਿਚੋਂ ਜਾਰੀ ਕੀਤੇ ਗਏ ਹਨ ਜਿਸ ਕਾਰਣ ਹੀ ਅੱਜ ਮਾਨਸਾ ਵਿੱਚ ਇਹ ਪਾਰਕ ਇੱਕ ਦਿਲਖਿੱਚਵੀਂ ਸੈਰਗਾਹ ਬਣ ਸਕਿਆ.
ਇਸ ਪਾਰਕ ਲਈ ਜਿੱਥੇ ਜਰੂਰੀ ਫੰਡ ਸ੍ਰ. ਬਲਵਿੰਦਰ ਸਿੰਘ ਭੂੰਦੜ ਵੱਲੋਂ ਉਪਲਬਧ ਕਰਵਾਏ ਗਏ, ਉਥੇ ਹੀ ਉਨ੍ਹਾਂ ਵੱਲੋਂ ਮਾਨਸਾ ਵਿੱਚ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਲੱਖਾਂ ਰੁਪਏ ਦੇ ਫੰਡ ਜਾਰੀ ਕਰਕੇ ਉਥੇ ਅੰਤਰ^ਰਾਸ਼ਟਰੀ ਪੱਧਰ ਦਾ ਜਿੰਮ, ਸਪਰਿੰਕਲ ਸਿਸਟਮ, ਪਾਣੀ ਵਾਲੀਆਂ ਟੈਂਕੀਆਂ, ਖਿਡਾਰੀਆਂ ਲਈ ਬਾਥ ਰੂਮਜ਼ ਅਤੇ ਸਟੇਡੀਅਮ ਵਿੱਚ ਇੰਟਰਲੌਕ ਟਾਇਲਾਂ ਲਗਵਾਕੇ ਖਸਤਾ ਹਾਲਤ ਹੋਏ ਇਸ ਸਟੇਡੀਅਮ ਦੇ ਹਾਲਾਤ ਸੁਧਾਰੇ ਹਨ ਜਿਸ ਕਾਰਣ ਪੰਜਾਬ ਪੱਧਰ ਦੇ ਟੂਰਨਾਂਮੈਂਟ ਇਸ ਸਟੇਡੀਅਮ ਵਿੱਚ ਹੋਣੇ ਸੰਭਵ ਹੋ ਸਕੇ ਹਨ. ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਸ੍ਰ. ਬਲਵਿੰਦਰ ਸਿੰਘ ਭੂੰਦੜ ਦਾ ਮਾਨਸਾ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਧੰਨਵਾਦ ਕੀਤਾ. ਉਨ੍ਹਾਂ ਦੱਸਿਆ ਕਿ ਸ੍ਰ. ਬਲਵਿੰਦਰ ਸਿੰਘ ਭੂੰਦੜ ਦੀ ਦੂਰ^ਅੰਦੇਸ਼ੀ ਸੋਚ ਦਾ ਨਤੀਜਾ ਹੈ ਕਿ ਮਾਨਸਾ ਸ਼ਹਿਰ ਵਿੱਚ ਜਰੂਰੀ ਖੇਡ ਸਹੂਲਤਾਂ ਉਪਲਬਧ ਹੋ ਸਕੀਆਂ ਹਨ ਅਤੇ ਉਨ੍ਹਾਂ ਦੀ ਪਹਿਲਕਦਮੀ ਕਾਰਣ ਹੀ ਮਾਨਸਾ ਸ਼ਹਿਰ ਵਾਸੀਆਂ ਨੂੰ ਅਤਿ ਸੁੰਦਰ ਪਾਰਕ ਉਪਲਬਧ ਹੋ ਸਕਿਆ ਹੈ. ਉਨ੍ਹਾਂ ਕਿਹਾ ਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਨੇ ਹੀ ਪੰਜਾਬ ਵਿੱਚ ਵਿਕਾਸ ਕਰਵਾਇਆ ਹੈ ਅਤੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਹੈ. ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਵਿਕਾਸ ਤੇ ਲੋਕ ਹਿੱਤਾਂ ਦੇ ਕੰਮ ਬੰਦ ਹੋ ਚੁੱਕੇ ਹਨ ਅਤੇ ਹੁਣ ਤਾਂ ਕਾਂਗਰਸੀ ਐਮਐਲਏ ਅਤੇ ਵਰਕਰ ਖੁਲ੍ਹੇ ਆਮ ਖੁਦ ਕਹਿਣ ਲੱਗ ਪਏ ਹਨ ਕਿ ਉਨ੍ਹਾਂ ਦੀ ਸਰਕਾਰ ਵਿੱਚ ਕੋਈ ਕੰਮ ਨਹੀਹੋ ਰਹੇ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਮੇਸ਼ਾ ਪੰਜਾਬ ਦਾ ਵਿਕਾਸ ਕਰਵਾਉਂਦਾ ਰਿਹਾ ਹੈ. ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੀ ਮੱਦਦ ਨਾਲ ਅਤੇ ਐਮ.ਪੀ.ਲੈਡ ਦੇ ਫੰਡਜ਼ ਰਾਹੀਂ ਪੰਜਾਬ ਵਿੱਚ ਵਿਕਾਸ ਕਰਵਾਇਆ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮਾਨਸਾ ਜਿਲ੍ਹੇ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾਵੇਗਾ. ਉਨ੍ਹਾਂ ਇਸ ਉਦਘਾਟਨ ਸਮੇਂ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ. ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਵਾਸੀਆਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਅਕਾਲੀ ਦਲ ਨੂੰ ਵੋਟਾਂ ਪਾ ਕੇ ਇਸ ਦੇ ਵਿਕਾਸ ਕੰਮਾਂ ਪ੍ਰਤੀ ਆਪਣੀ ਮੋਹਰ ਲਗਾਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਮੇਸ਼ਾ ਮਾਨਸਾ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਰਹੇਗਾ. ਇਸ ਸਮੇਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ, ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਪ੍ਰੇਮ ਅਰੋੜਾ ਜਿਲ੍ਹਾ ਪ੍ਰਧਾਨ ਸ਼ਹਿਰੀ ਅਕਾਲੀ ਦਲ, ਤਰਸੇਮ ਮਿੱਢਾ ਸਰਕਲ ਪ੍ਰਧਾਨ ਸ਼ਹਿਰੀ, ਗੁਰਪ੍ਰੀਤ ਸਿੰਘ ਸਿੱਧੂ, ਮੁਨੀਸ਼ ਬੱਬੀ ਦਾਨੇਵਾਲੀਆ, ਬਿੱਕਰ ਸਿੰਘ ਮਘਾਣੀਆਂ, ਕਾਕਾ ਸਿੰਘ ਮਠਾਰੂ, ਆਤਮਜੀਤ ਸਿੰਘ ਕਾਲਾ, ਗੋਲਡੀ ਗਾਂਧੀ, ਮਨਦੀਪ ਸਿੰਘ, ਗੁਰਦੀਪ ਸਿੰਘ ਸੇਖੋਂ ਐਮ.ਸੀ., ਗੋਪਾਲ ਸਿੰਘ ਐਮ.ਸੀ., ਰਾਜੂ ਦਰਾਕਾ, ਘਕਣ ਸ਼ਰਮਾ, ਰਾਜਪਾਲ ਐਮ.ਸੀ., ਬਲਜੀਤ ਸਿੰਘ ਸੇਠੀ, ਰਾਜੀ ਐਮ.ਸੀ., ਸੁਰਿੰਦਰ ਪਿੰਟਾ, ਤਰਸੇਮ ਸੇਮੀ, ਡਾ. ਅਰਜਨ ਸਿੰਘ ਸੇਠੀ ਅਤੇ ਡਾ. ਵਿਜੈ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ.























