ਮਾਨਸਾ ਵਿਖੇ ਰੱਖੇ ਡਾ. ਅੰਮ੍ਰਿਤਪਾਲ ਗੋਇਲ ਜੀ ਦੀ ਸ਼ਰਧਾਂਜਲੀ ਸਮਾਗਮ ਮੌਕੇ ਭਾਰੀ ਜਨ ਸੈਲਾਬ ਉਮੜਿਆ

0
6

ਮਾਨਸਾ ੨੨,ਜੁਲਾਈ (ਬਲਜੀਤ ਸ਼ਰਮਾ) ਕੁਝ ਦਿਨ ਪਹਿਲਾਂ ਦਿਲ ਦੇ ਦੌਰੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅੰਮ੍ਰਿਤ ਨਰਸਿੰਗ ਹੋਮ ਦੇ ਡਾ. ਅੰਮ੍ਰਿਤਪਾਲ ਗੋਇਲ ਦੇ ਐਤਵਾਰ ਨੂੰ ਗਊਸ਼ਾਲਾ ਭਵਨ ਮਾਨਸਾ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਮੌਕੇ ਭਾਰੀ ਜਨ ਸੈਲਾਬ ਉਮੜਿਆ। ਹਰ ਨਮ ਅੱਖ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਡਾਕਟਰ ਦਾ ਐਵਾਰਡ ਦਿੱਤਾ। ਇਸ ਮੌਕੇ ਰਾਜਨੀਤਕ ਨੇਤਾਵਾਂ ਤੋਂ ਇਲਾਵਾ ਸਮਾਜ ਸੇਵੀਆਂ, ਡਾਕਟਰਾਂ, ਪੱਤਰਕਾਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੰਤ ਰਾਮ ਤੀਰਥ ਜਲਾਲ ਵਾਲਿਆਂ ਨੇ ਜ਼ਿੰਦਗੀ ਦੇ ਸੰਕਲਪ, ਮੌਤ, ਅਧਿਆਤਮਿਕ ਗਿਆਨ ਅਤੇ ਜੀਵਨ ਨੂੰ ਚੰਗਾ ਬਣਾਉਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਅਜਿਹੀ ਪ੍ਰੇਰਣਾ ਡਾ. ਅੰਮ੍ਰਿਤਪਾਲ ਗੋਇਲ ਨੇ ਲੋਕਾਂ ਦਾ ਇਲਾਜ ਕਰਕੇ ਸਮਾਜ ਵਿਚ ਵੰਡੀ। ਇਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,

ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, 

ਪ੍ਰੇਮ ਮਿੱਤਲ,

ਕਾਂਗਰਸ ਦੀ ਜ਼ਿਲ੍ਹਾ ਹਲਕਾ ਇੰਚਾਰਜ ਡਾ. ਮਨੋਜ ਬਾਲਾ ਬਾਂਸਲ,

ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ

ਅਜੀਤਇੰਦਰ ਸਿੰਘ ਮੋਫ਼ਰ, ਸੁਖਵਿੰਦਰ ਸਿੰਘ ਔਲਖ, ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡੀਸੀ ਅਪਨੀਤ ਰਿਆਤ ਤੋਂ ਇਲਾਵਾ ਹੋਰਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਆਪਣੇ ਸ਼ੋਕ ਸੰਦੇਸ਼ ਭੇਜੇ। ਇਸ ਮੌਕੇ ਮਾ. ਹੇਮ ਰਾਜ ਗੋਇਲ, ਡਾ. ਵਿਜੈ ਸਿੰਗਲਾ, ਡਾ. ਸੁਨੀਤ ਜਿੰਦਲ, ਡਾ. ਨਿਸ਼ਾਨ ਸਿੰਘ, ਡਾ. ਰਣਜੀਤ ਰਾਏ, ਡਾ. ਹਰਪਾਲ ਸਿੰਘ ਸਰ੍ਹਾਂ, ਸੁਰਿੰਦਰਪਾਲ, ਵਿਜੈ ਗਰਗ, ਨੀਲਮ ਗੋਇਲ, ਸੁਸ਼ੀਲ ਕੁਮਾਰੀ, ਤਰਸੇਮ ਚੰਦ ਸਿੰਗਲਾ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।


EDITED BY : SARA YAHA | | Last Updated : 6:00 pm 22  JULY 2018

LEAVE A REPLY

Please enter your comment!
Please enter your name here