ਮਾਨਸਾ ਵਿਖੇ ਪੰਜਾਬ ਦੱਖਣ ਪੱਧਰ ਦਾ ਮੁਕਾਬਲਾ ਕਰਵਾਇਆ ਗਿਆ

0
57

ਮਾਨਸਾ {ਜੋਨੀ ਜਿੰਦਲ} ਭਾਰਤ ਵਿਕਾਸ ਪ੍ਰੀਸਦ ਨੈਸਨਲ ਇਕਾਈ ਹਰ ਸਾਲ ਭਾਰਤ ਕੋ ਜਾਨੋ ਗਿਆਨ ਮੁਕਾਬਲਾ ਸਾਰੇ ਭਾਰਤ ਵਿਚ ਕਰਵਾਉਦੀ ਹੈ ਜਿਸ ਦੋਰਾਨ ਇਸ ਵਾਰ ਪੰਜਾਬ ਦੱਖਣ ਪੱਧਰ ਦਾ ਮੁਕਾਬਲਾ ਮਾਨਸਾ ਵਿਖੇ ਗਉਸਾਲਾ ਭਵਨ ਵਿਖੇ ਭਾਰਤ ਵਿਕਾਸ ਪ੍ਰੀਸਦ ਮਾਨਸਾ ਦੀ ਅਗਵਾਈ ਹੇਠ ਕਰਵਾਇਆ ਗਿਆ ।ਪ੍ਰੀਸਦ ਦੇ ਪ੍ਰਧਾਨ ਵਿਨੋਦ ਭੰਮਾ ਤੇ ਸੈਕਟਰੀ ਵਿਨੋਦ ਮਿੱਤਲ ਨੇ ਦੱਸਿਆ ਕਿ ਇਸ ਮੋਕੇ ਪੰਜਾਬ ਵਿੱਚ ਸੀਨੀਅਰ ਤੇ ਜੂਨੀਅਰ ਬੱਚਿਆਾਂ ਦੀਆ ੨੨ ਟੀਮਾ ਨੇ ਭਾਗ ਲਿਆ ਇਸ ਮੋਕੇ ਮੁੱਖ ਮਹਿਮਾਨ ਸ੍ਰ. ਜਗਦੀਪ ਸਿੰਘ ਨਕੱਈ ਅਕਾਲੀ ਆਗੂ ,ਵਿਸੇਸ ਤੋਰ ਤੇ ਪਹੁੰਚੇ ।ਜੋਤੀ ਪ੍ਰਚੰਡ ਦੀ ਰਸਮ ਸ੍ਰੀ ਸ੍ਰੀ ਨਿਵਾਸ ਭਿਆਨੀ ਨੈਸਨਲ ਸੈਕਟਰੀ, ਸਟੇਟ ਪ੍ਰਧਾਨ ਸੁਨੀਲ ਜੈਨ ,ਸਟੇਟ ਸੈਕਟਰੀ ਬਿਕਰ ਛਾਬੜਾ ,ਅੰਮ੍ਰਿਤ ਪਾਲ ਠੇਕੇਦਾਰ ਤੇ ਪਰੇਮ ਅਰੋੜਾ ਸਹਿਰੀ ਪ੍ਰਧਾਨ ਅਕਾਲੀ ਦਲ ਨੇ ਨਿਭਾਈ ।ਇਸ ਮੋਕੇ ਤਲਵੰਡੀ ਸਾਬੋ ਪਲਾਟ ਬਣਾਵਾਲੀ ਦੇ ਅਧਿਕਾਰੀ ਸ੍ਰੀ ਰੰਜਨ ਸਰਮਾ ਤੇ ਮਿਸ ਜੈਸਮੀਨ ਕੋਰ ਵਿਸੇਸ ਤੋਰ ਤੇ ਪਹੁੰਚੇ ਤੇ ਉਨਾ ਪ੍ਰੀਸਦ ਵੱਲੋ ਕੀਤੇ ਕੰਮਾ ਦੀ ਪ੍ਰਸੰਸਾ ਕੀਤੀ ਤੇ ਵਿਤੀ ਸਹਾਇਤਾ ਕੀਤੀ ਇਸ ਮੋਕੇ ਪ੍ਰੈਜੈਕਟ ਚੇਅਰਮੈਨ ਰਾਮ ਕ੍ਰਿਸਨ ਜੀ ਤੇ ਆਨੰਦ ਬਾਂਸਲ,ਜਿਲਾ ਪ੍ਰਧਾਨ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਨਾ ਮੁਕਾਬਲਿਆ ਵਿਚੋ ਸੀਨੀਅਰ ਗਰੁੱਪ ਵਿਚੋ ਪਹਿਲਾ ਸਥਾਨ ਮੋਗਾ , ਦੂਸਰਾ ਸਥਾਨ ਬਠਿੰਡਾ ਤੇ ਤੀਸਰਾ ਸਥਾਨ ਅਬੋਹਰ ਨੇ ਪ੍ਰਾਪਤ ਕੀਤਾ ਤੇ ਜੂਨੀਅਰ ਗਰੁੱਪ ਵਿਚੋ ਪਹਿਲਾ ਸਥਾਨ ਬਰੇਟਾ , ਦੂਸਰਾ ਸਥਾਨ ਫਿਰੋਜਪੁਰ ਕੈਟ ਤੇ ਤੀਸਰਾ ਸਥਾਨ ਫਰੀਦਕੋਟ ਨੇ ਪ੍ਰਾਪਤ ਕੀਤਾ ਇਸ ਮੋਕੇ ਪ੍ਰੀਸਦ ਦੇ ਸਾਰੇ ਮੈਬਰ ਪਰਿਵਾਰ ਸਮੇਤ ਹਾਜਰ ਸਨ ।


EDITED BY : SARA YAHA | | Last Updated : 7:00 PM 3 ਦਸੰਬਰ  2018

LEAVE A REPLY

Please enter your comment!
Please enter your name here