

ਮਾਨਸਾ, (ਸਾਰਾ ਯਹਾ) 22 ਸਤੰਬਰ : ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 17 ਜਾਣਿਆਂ ਨੂੰ 1670 ਨਸ਼ੀਲੀਆਂ ਗੋਲੀਆਂ,604 ਬੋਤਲਾਂ ਸ਼ਰਾਬ, 5 ਗ੍ਰਾਮ ਸਮੈਕ,70 ਗ੍ਰਾਮ ਨਸ਼ੀਲਾ ਪਾਊਡਰ,25 ਲੀਟਰ ਲਾਹਣ ਸਮੇਤ ਟਵੇਰਾ ਅਤੇ ਜੈਨ ਕਾਰਨ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਲਵਪ੍ਰੀਤ ਸਿੰਘ ਵਾਸੀ ਢਿੱਲਵਾਂ ਨੂੰ 240 ਬੋਤਲਾਂ (20 ਡੱਬੇ) ਸ਼ਰਾਬ ਠੇਕਾ (ਪੰਜਾਬ) ਸਮੇਤ ਗੱਡੀ ਟਵੇਰਾ ਨੰ:ਐਚ.ਆਰ 55ਜੇ-6330 ਕਾਬੂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲਾ ਵਿੱਚ ਭੁਪਿੰਦਰ ਸਿੰਘ ਵਾਸੀ ਰੋੜੀ ਨੂੰ ਜੈਨ ਕਾਰ ਨੰ:ਡੀ.ਐਲ 2ਸੀ.ਏ.ਏ-4767 ਵਿਚੋਂ 120 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਸੂਰਵਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਕਿਸੇ ਨਾਮਲੂਮ ਵਿਅਕਤੀ ਪਾਸੋਂ 700 ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਲੈਕੇ ਆਇਆ ਸੀ ਅਤੇ ਜਿਸ ਨੂੰ ਅੱਗੇ ਮਹਿੰਗੇ ਭਾਅ ਵੇਚਣ ਸੀ।
ਡਾ. ਭਾਰਗਵ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਕੋਲਗੜ੍ਹ (ਰਤੀਆ) ਨੂੰ 16 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਲਾਡੀ ਸਿੰਘ ਵਾਸੀ ਭੀਖੀ ਨੂੰ 1030 ਨਸ਼ੀਲੀਆਂ ਗੋਲੀਆਂ,ਗੁੱਡੀ ਕੌਰ ਵਾਸੀ ਭੀਖੀ ਨੂੰ 200 ਨਸ਼ੀਲੀਆਂ ਗੋਲੀਆਂ,ਜ਼ਸਪਾਲ ਸਿੰਘ, ਛੋਟੀ ਕੌਰ ਵਾਸੀ ਭੀਖੀ ਨੂੰ 70 ਗ੍ਰਾਮ ਨਸ਼ੀਲਾ ਪਾਊਡਰ, ਮਿੱਠੂ ਸਿੰਘ ਵਾਸੀ ਭੀਖੀ ਨੂੰ 140 ਨਸ਼ੀਲੀਆਂ ਗੋਲੀਆਂ, ਪਰਮਜੀਤ ਸਿੰਘ ਉਰਫ਼ ਪੰਮੀ ਵਾਸੀ ਭੀਖੀ ਨੂੰ 5 ਗ੍ਰਾਮ ਸਮੈਕ, ਜਗਦੀਸ਼ ਸਿੰਘ ਵਾਸੀ ਬੋੜਾਵਾਲ ਨੂੰ 100 ਨਸ਼ੀਲੀਆਂ ਗੋਲੀਆਂ,ਗੁਰਪ੍ਰੀਤ ਸਿੰਘ ਵਾਸੀ ਭੀਖੀ ਨੂੰ 200 ਨਸ਼ੀਲੀਆਂ ਗੋਲੀਆਂ,ਨਾਮਲੂਮ ਵਿਅਕਤੀ ਪਾਸੋਂ 120 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਜਰਨੈਲ ਸਿੰਘ ਉਰਫ਼ ਜੈਲਾ ਵਾਸੀ ਮਾਨਸਾ ਨੂੰ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਸੁਖਪਾਲ ਉਰਫ਼ ਪਾਲਾ ਵਾਸੀ ਦਰੀਆਪੁਰ, ਕਾਕੜੀ ਸਿੰਘ ਵਾਸੀ ਬਰੇਟਾ ਨੂੰ 24 ਬੋਤਲਾਂ ਸ਼ਰਾਬ ਹਰਿਆਣਵੀਂ, ਕਾਬਲ ਸਿੰਘ ਵਾਸੀ ਅਹਿਮਦਪੁਰ ਨੂੰ 24 ਬੋਤਲਾਂ ਸ਼ਰਾਬ, ਬਲਵਿੰਦਰ ਸਿੰਘ ਉਰਫ਼ ਗੱਗੂ, ਬਲਦੇਵ ਸਿੰਘ ਉਰਫ਼ ਗੋਪੀ ਵਾਸੀ ਮਾਨਸਾ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ, ਜਗਸੀਰ ਸਿੰਘ ਉਰਫ਼ ਜੱਗ ਵਾਸੀ ਬਾਜੇਵਾਲਾ ਨੂੰ 12 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਅਤੇ ਮੱਖਣ ਸਿੰਘ ਵਾਸੀ ਦੋਦੜਾ ਪਾਸੋਂ 25 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।























