*ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ 260 ਗ੍ਰਾਮ ਹੈਰੋਇਨ,60 ਸਿਗਨੇਚਰ ਕੈਪਸੂਲ ਬ੍ਰਾਮਦ ਕੀਤੇ*

0
40

ਮਾਨਸਾ 06-08-25 (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ
ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ
ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ
ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ
ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਵੱਖ ਵੱਖ
ਥਾਣਿਆ ਵਿੱਚ 03 ਮੁਕਦੱਮੇ ਦਰਜ ਕਰਕੇ 04 ਵਿਅਕਤੀਆ ਨੂੰ ਕਾਬੂ ਕਰਕੇ ਉਨ੍ਹਾ ਪਾਸੋ 260 ਗ੍ਰਾਮ ਹੈਰੋਇਨ,60 ਸਿਗਨੇਚਰ
ਕੈਪਸੂਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦ ੱਸਿਆ ਗਿਆ ਹੈ ਕਿ:-

  1. ਥਾਣਾ ਸਿਟੀ ਬੁਢਲਾਡਾ ਵਿੱਚ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ ਟੀਮ ਨੇ ਸੁਖਵਰਿ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ
    ਵਾ.ਨੰ 6 ਮਾਨਸਾ,ਸਮਸੇਰ ਸਿੰਘ ਪੁੱਤਰ ਰਾਮਫਲ ਸਿੰਘ ਵਾਸੀ ਰਾਜਹਲੇੜੀ ਸੰਗਰੂਰ ਪਾਸੋ ਦੌਰਾਨੇ ਗਸਤ 260 ਗ੍ਰਾਮ ਹੈਰੋਇਨ
    ਬ੍ਰਾਮਦ ਕਰਕੇ ਮੁਕਦੱਮਾ ਨੰ. 161 ਮਿਤੀ 05.08.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ
    ਕਰਕੇ ਤਫਤੀਸ ਅਮਲ ਵਿੱਚ ਲਿਆਦੀ।
  2. ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਸੁਖਵੀਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਫਤਿਹਪੁਰ ਪਾਸੋ ਦੌਰਾਨੇ ਗਸਤ 60 ਸਿਗਨੇਚਰ
    ਕੈਪਸ਼ ੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 106 ਮਿਤੀ 05.08.25 ਅ/ਧ 223 ਬੀ ਬੀ.ਐਨ.ਐਸ ਥਾਣਾ ਝੁਨੀਰ ਤਹਿਤ ਦਰਜ ਕਰਕੇ
    ਤਫਤੀਸ ਅਮਲ ਵਿੱਚ ਲਿਆਦੀ ।
  3. ਥਾਣਾ ਜੌੜਕੀਆਂ ਦੀ ਪੁਲਿਸ ਟੀਮ ਨੇ ਦੋਰਾਨੇ ਗਸਤ ਹਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬਾਜੇਵਾਲਾ ਦਾ ਸਿਵਲ
    ਹਸਪਤਾਲ ਸਰਦੂਲਗੜ੍ਹ ਵਿੱਚ ਡੋਪ ਟੈਸਟ ਪੋਜਟਿਵ ਆਉਣ ਤੇ ਮੁਕਦੱਮਾ ਨ ੰ. 61 ਮਿਤੀ 05.08.25 ਅ/ਧ 27 ਐਨ.ਡੀ.ਪੀ.ਐਸ
    ਐਕਟ ਥਾਣਾ ਜੌੜਕੀਆਂ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

LEAVE A REPLY

Please enter your comment!
Please enter your name here