

ਮਿਤੀ 04-10-25 (ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰ ੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 1000 ਨਸ਼ੀਲੀਆਂ ਗੋਲੀਆਂ ਅਤੇ 100200 ਸਿਗਨੇਚਰ ਕੈਪਸੂਲ,25000/- ਰੂਪੈ ਡਰੱਗ ਮਨੀ ਸਮੇਤ ਇੱਕ ਫਾਰਚੂਨਰ ਗੱਡੀ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸ੍ਰੀ ਮਨਮੋਹਨ ਸਿੰਘ ਐਸ.ਪੀ (ਇਨਵੈ:) ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸ੍ਰੀ ਜਸਵਿੰਦਰ ਸਿੰਘ ਡੀ.ਐਸ.ਪੀ (ਇਨਵੈ:) ਮਾਨਸਾ ਦੇ ਦੇਖ ਰੇਖ ਹੇਠ ਥਾਣੇ: ਬਲਕੌਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 03-10-2025 ਨੂੰ ਸ:ਥ ਸਵਰਨ ਕੋਰ ਸੀ.ਆਈ.ਏ ਸਟਾਫ ਵੱਲੋ ਸਮੇਤ ਸਾਥੀਆ ਦੇ ਦੋਰਾਨੇ ਗਸਤ ਪਿੰਡ ਗੇਹਲੇ ਤੋ ਪਿੰਡ ਗਾਗੋਵਾਲ ਰੋਡ ਪਰ ਨੇੜੇ ਵਾਟਰ ਵਰਕਸ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਚੈਕਿੰਗ ਦੋਰਾਨ ਹੀ ਇੱਕ ਫਾਰਚੂਨਰ ਗੱਡੀ ਪਿੰਡ ਗਾਗੋਵਾਲ ਦੀ ਤਰਫੌ ਆਈ ਜਿਸਨੂੰ ਰੋਕਕੇ ਵਿੱਚ ਬੈਠੇ 2 ਵਿਅਕਤੀਆ ਨੂੰ ਕਾਬੂ ਕੀਤਾ, ਜਿੰਨ੍ਹਾ ਦੇ ਨਾਮ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਅੰਗਰੇਜ ਸਿੰਘ ਵਾਸੀ ਫੱਗੂ ਜਿਲ੍ਹਾ ਸਿਰਸਾ, ਹੈਪੀ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਰਾਮਦਿੱਤੇਵਾਲਾ ਜਿਲ੍ਹਾ ਮਾਨਸਾ ਹਨ। ਜਿੰਨ੍ਹਾ ਪਾਸੋ ਫਾਰਚੂਨਰ ਗੱਡੀ ਵਿੱਚੋ 1000 ਨਸ਼ੀਲੀਆਂ ਗੋਲੀਆਂ ਅਤੇ 100200 ਸਿਗਨੇਚਰ ਕੈਪਸੂਲ,25000/- ਰੂਪੈ ਡਰੱਗ ਮਨੀ ਬ੍ਰਾਮਦ ਹੋਈ, ਜਿਸਤੇ ਮੁ.ਨੰ 290 ਮਿਤੀ 03.10.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ, 223 ਬੀ.ਐਨ.ਐਸ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਇਸ ਸਬੰਧੀ ਐਸ.ਪੀ (ਇਨਵੈ:) ਮਾਨਸਾ ਜੀ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾਤ ਦੀ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਤੋ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।























