

ਮਾਨਸਾ, 20—04—2021 (ਸਾਰਾ ਯਹਾਂ /ਮੁੱਖ ਸੰਪਾਦਕ): ਮਾਨਯੋਗ ਪੰਜਾਬ ਸਰਕਾਰ ਦੀਆ ਨਵੀਂਆ ਗਾਈਡਲਾਈਨਜ ਸਬੰਧੀ ਜਾਣੂ ਕਰਵਾਉਣ ਲਈ ਅੱਜ
ਐਸ.ਐਸ.ਪੀ. ਮਾਨਸਾ ਵੱਲੋਂ ਥਾਣਾ ਸਿਟੀ—1 ਮਾਨਸਾ ਵਿਖੇ ਇੱਕ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੀਟਿੰਗ
ਵਿੱਚ ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ, ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ (ਅਪਰਾਧ ਵਿਰੁੱਧ ਔਰਤਾਂ
ਅਤ ੇ ਬੱਚੇ) ਮਾਨਸਾ, ਐਸ.ਆਈ. ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ, ਮੁੱਖ ਅਫਸਰ ਥਾਣਾ
ਸਿਟੀ—2 ਮਾਨਸਾ ਤੋਂ ਇਲਾਵਾ ਸ਼ਹਿਰ ਦੀਆ ਵੱਖ ਵੱਖ ਸੰਸਥਾਵਾਂ/ਯੂਨੀਅਨਾਂ ਦੇ ਪ੍ਰਧਾਨ ਜਿਵੇ ਸਬਜੀ/ਫਰੂਟ ਯੂਨੀਅਨ,
ਵਪਾਰ ਮੰਡਲ, ਆੜਤੀਆਂ ਯੂਨੀਅਨ, ਕਰਿਆਣਾ ਯੂਨੀਅਨ, ਹਲਵਾਈ ਯੂਨੀਅਨ, ਹੋਟਲ/ਰੈਸਟੋਰੈਟਾਂ ਦੇ ਪ੍ਰਧਾਨ,
ਰੇਹੜੀ ਯੂਨੀਅਨ ਅਤ ੇ ਮੈਡੀਕਲ ਯੂਨੀਅਨ ਆਦਿ ਹਾਜ਼ਰ ਆਏ।
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹਾਜ਼ਰੀਨ ਨੂੰ ਅਪੀਲ
ਕੀਤੀ ਗਈ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੇਜ਼ੀ ਨਾਲ ਵਧ ਰਹੀ ਹੈ ਅਤ ੇ ਜਿਲਾ ਅੰਦਰ ਵੀ ਕਾਫੀ ਕੇਸ ਕੋਰੋਨਾ
ਪੌਜੇਟਿਵ ਆ ਰਹੇ ਹਨ। ਇਸ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਅਤ ੇ ਸਰਕਾਰ ਦੀਆ ਨਵੀਆ ਗਾਈਡਲਾਈਨਜ ਤੋਂ
ਜਾਣੂ ਕਰਵਾਉਣ ਲਈ ਅੱਜ ਤੁਹਾਡੇ ਸਾਰਿਆ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਰਕਾਰ ਦੀਆ ਨਵੀਆਂ
ਗਾਈਡਲਾਈਨਜ ਅੱਜ ਸ਼ਾਮ ਤੋਂ ਲਾਗੂ ਹੋ ਜਾਣੀਆ ਹਨ। ਜਿਸ ਅਨੁਸਾਰ ਸ਼ਾਮ 8 ਵਜੇ ਤੋਂ ਸੁਭਾ 5 ਵਜੇ ਤੱਕ ਕਰਫਿਊ
ਲੱਗ ਜਾਵੇਗਾ। ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਸਰਕਾਰ ਵੱਲੋਂ ਪਬਲਿਕ ਦੇ ਬਚਾਅ ਲਈ ਲਾਗੂ
ਕੀਤੀਆ ਗਾਈਡਲਾਈਨਜ/ਕਾਨ ੂੰਨ ਦੀ ਪਾਲਣਾ ਨੂੰ ਯਕੀਨੀ ਬਨਾਈਏ। ਤੁਹਾਡਾ ਸਾਰਿਆ ਦਾ ਵੱਖ ਵੱਖ

ਯੂਨੀਅਨਾਂ/ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਦੇ ਮੱਦੇਨਜ਼ਰ ਫਰਜ਼ ਬਣਦਾ ਹੈ ਕਿ ਪਹਿਲਾਂ ਆਪ ਪਾਲਣਾ ਕਰੀਏ ਅਤੇ
ਲੋਕਾਂ ਨੂੰ ਪਾਲਣਾ ਲਈ ਪ੍ਰੇਰਿਤ ਕਰੀਏ ਕਿ ਬਿਨਾ ਕੰਮਕਾਰ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਹਰ ਸਮੇਂ ਮਾਸਕ
ਪਾ ਕੇ ਰੱਖੀਏ, ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋੲ ੇ ਨਾਰਮ ਤੋਂ ਜਿਆਦਾ ਇਕੱਠ ਨਾ ਕੀਤਾ ਜਾਵੇ,
ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ
ਸਾਫ ਰੱਖੇ ਜਾਣ। ਹਰ ਦੁਕਾਨਦਾਰ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪ ਖੁਦ, ਆਪਣੇ ਮੁਤਾਹਿਤ ਕੰਮ ਕਰਨ ਵਾਲੇ
ਵਿਆਕਤੀਆਂ ਅਤੇ ਦੁਕਾਨ ਪਰ ਆਉਣ ਵਾਲੇ ਵਿਆਕਤੀਆਂ ਨੂੰ ਪੇ੍ਰਰਿਤ ਕਰਕੇ ਜਰੂਰੀ ਸਾਵਧਾਨੀਆਂ ਦੀ ਪਾਲਣਾ
ਕਰਵਾਉਣੀ ਚਾਹੀਦੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆ ਦੱਸਿਆ ਗਿਆ ਕਿ ਪ੍ਰਸਾਸ਼ਨ ਦਾ ਸਾਥ
ਦਿੰਦੇ ਹੋੲ ੇ ਤੁਹਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣਾ ਅਤੇ ਬਿਨਾ ਮਾਸਕ ਘੁੰਮਣ ਵਾਲੇ ਵਿਆਕਤੀਆਂ ਦਾ
ਕੋਰੋਨਾ ਟੈਸਟ (ਆਰ.ਡੀ/ਪੀ.ਸੀ.ਆਰ. ਟੈਸਟ) ਕਰਵਾਈਏ ਅਤ ੇ 45 ਸਾਲ ਤੋਂ ਉਪਰ ਦੇ ਹਰੇਕ ਵਿਆਕਤੀ ਨੂੰ ਪ੍ਰੇਰਿਤ
ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਈੲ ੇ ਤਾਂ ਜੋ ਕੋਵਿਡ—19 ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਇਸਤ ੋਂ ਬਾਅਦ ਐਸ.ਐਸ.ਪੀ. ਮਾਨਸਾ ਵੱਲੋਂ ਸ੍ਰੀ ਰਜਨੀਸ਼ ਗੋਇਲ ਜਿਲਾ ਮੰਡੀ ਅਫਸਰ ਮਾਨਸਾ ਅਤੇ
ਸ੍ਰੀ ਚਮਕੌਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਮਾਨਸਾ ਨਾਲ ਅਨਾਜ ਮੰਡੀ ਅਤੇ ਸਬਜੀ ਮੰਡੀ ਮਾਨਸਾ ਵਿਖੇ ਪਹੁੰਚ ਕੇ
ਲੋੜੀਂਦੇ ਸੁਰੱਖਿਆਂ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤ ੇ ਕੋਵਿਡ—19 ਦੀਆ ਸਾਵਧਾਨੀਆਂ ਦੀ ਮੁਕ ੰਮਲ ਪਾਲਣਾ
ਸਬੰਧੀ ਲੋੜੀਂਦੀਆਂ ਸੇਧਾਂ/ਹਦਾਇਤਾਂ ਦਿੱਤੀਆ ਗਈਆ।























