*ਮਾਨਸਾ ਪੁਲਿਸ ਨੇ ਚੋੋਣਾਂ ਦੇ ਮੱਦੇਨਜ਼ਰ ਨਸ਼ਾ ਸਮੱਗਲਰਾਂ ਤੇ ਕਸੀ ਨਕੇਲ! ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸਿ਼ਆ ਨਹੀ ਜਾਵੇਗਾ —ਐਸ.ਐਸ.ਪੀ. ਸ੍ਰੀ ਪਾਰੀਕ*

0
33

ਮਾਨਸਾ, 13, ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ ):ਐਸ.ਐਸ.ਪੀ. ਸ੍ਰੀ ਦੀਪਕ ਪਾਰੀਕ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਵਿਧਾਨ ਸਭਾਂ ਚੋੋਣਾ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਜਾਰੀ ਹਦਾਇਤਾਂ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਸਿ਼ਆਂ ਪ੍ਰਤੀ ਜ਼ੀਰੋ ਸਹਿਣਸ਼਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਦੀ ਰੋਕਥਾਮ ਕਰਨ ਲਈ ਜਿ਼ਲ੍ਹੇ ਅੰਦਰ ਵਿਸ਼ੇਸ਼ ਮੁਹਿੰਮ ਚਲਾਈ ਹੋੋਈ ਹੈ। 01 ਜਨਵਰੀ 2022 ਨੂੰ ਬਤੌਰ ਐਸ.ਐਸ.ਪੀ. ਮਾਨਸਾ ਦਾ ਕਾਰਜਭਾਰ ਸੰਭਾਲਣ ਤੋੋਂ ਅੱਜ ਤੱਕ 12 ਦਿਨਾਂ ਅੰਦਰ ਵੱਧ ਤੋੋਂ ਵੱਧ ਫੋੋਰਸ ਲਗਾ ਕੇ ਅਸਰਦਾਰ ਢੰਗ ਨਾਲ ਗਸ਼ਤਾਂ ਅਤੇ ਨਾਕਾਬੰਦੀਆ ਜਾਰੀ ਰੱਖ ਕੇ ਨਸਿ਼ਆਂ ਦੀ ਵਧੇਰੇ ਬਰਾਮਦਗੀ ਕਰਵਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਜਿ਼ਲ੍ਹਾ ਪੁਲਿਸ ਮਾਨਸਾ ਵੱਲੋੋਂ ਐਨ.ਡੀ.ਪੀ.ਐਸ. ਐਕਟ ਅਤੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਇਸ ਸਮੇਂ ਦੌੌਰਾਨ ਕੁੱਲ 33 ਮੁਕੱਦਮੇ ਦਰਜ਼ ਕਰਕੇ 38 ਮੁਲਜਿ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋੋਂ 44600 ਨਸ਼ੀਲੀਆਂ ਗੋੋਲੀਆਂ, 4 ਕਿਲੋੋਗ੍ਰਾਮ ਭੁੱਕੀ ਚੂਰਾਪੋੋਸਤ, 27 ਨਸ਼ੀਲੀਆਂ ਸੀਸ਼ੀਆਂ, 5 ਗ੍ਰਾਮ ਸਮੈਕ ਅਤੇ 34 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 1600 ਕਿਲੋੋ ਲਾਹਣ, 360 ਲੀਟਰ ਸ਼ਰਾਬ ਠੇਕਾ, 64 ਲੀਟਰ ਸ਼ਰਾਬ ਨਜਾਇਜ਼ ਅਤੇ 1 ਚਾਲੂ ਭੱਠੀ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰ੍ਹਾਂ ਜੂਆ ਐਕਟ ਤਹਿਤ 6 ਮੁਕੱਦਮੇ ਦਰਜ਼ ਕਰਕੇ 7 ਮੁਲਜਿਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋੋਂ 25670/—ਰੁਪਏ ਨਗਦੀ ਜੂਆ ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਵਿਧਾਨ ਸਭਾ ਚੋੋਣਾਂ ਦੇ ਮੱਦੇਨਜ਼ਰ ਜਿ਼ਲ੍ਹੇ ਅੰਦਰ ਲਾਇਸੰਸੀ ਅਸਲਾ ਜਮ੍ਹਾਂ ਕਰਾਇਆ ਜਾ ਰਿਹਾ ਹੈ। ਪੀ.ਓਜ਼. ਵਿਰੁੱਧ ਕਾਰਵਾਈ ਕਰਦੇ ਹੋਏ 4 ਪੀ.ਓ. ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿ਼ਲ੍ਹੇ ਦੇ 62 ਮਾੜੇ ਅਨਸਰਾਂ ਵਿਰੁੱਧ ਜ਼ੁਰਮ ਰੋੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ।ਮਾਨਸਾ ਪੁਲਿਸ ਵੱਲੋੋ ਚੱਪੇ ਚੱਪੇ ਤੇ ਸਖਤ ਸੁਰੱਖਿਆ ਪ੍ਰਬੰਧ ਮੁਕੰਮਲ ਕਰਕੇ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਵਿਧਾਨ ਸਭਾ ਚੋੋਣਾਂ ਨੂੰ ਨਿਰਵਿਘਨ ਨੇਪਰੇ ਚਾੜਨ ਨੂੰ ਯਕੀਨੀ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here