*ਮਾਨਸਾ ਦੇ ਸੰਦੀਪ ਬਾਠਲਾ ਦੇ ਪੁੱਤਰ ਦੇ ਵਿਆਹ ਵਿੱਚ ਪੱਤਰ ਭੇਜ ਕੇ ਸ਼ਰੀਕ ਹੋਏ ਪ੍ਰਧਾਨ ਮੰਤਰੀ ਮੋਦੀ*

0
270

ਮਾਨਸਾ 6 ਦਸੰਬਰ  (ਸਾਰਾ ਯਹਾਂ/ਜਗਤਾਰ ਧੰਜਲ)  —- ਜ਼ਿਲ੍ਹਾ ਮਾਨਸਾ ਦੇ ਕਾਰੋਬਾਰੀ ਸਮਾਰਟ ਮੂਵ ਕੰਪਨੀ ਦੇ ਡਾਇਰੈਕਟਰ ਸੰਦੀਪ ਬਾਠਲਾ ਦੇ ਪੁੱਤਰ ਦਿਵੰਗ ਬਾਠਲਾ ਦੇ ਵਿਆਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰ ਭੇਜ ਕੇ ਸ਼ਰੀਕ ਹੋਏ ਹਨ।ਰੁਝੇਵਿਆਂ ਕਾਰਨ ਉਹ ਵਿਆਹ ਵਿੱਚ ਨਹੀਂ ਆ ਸਕੇ।ਉਨ੍ਹਾਂ ਨੇ ਸੰਦੀਪ ਬਾਠਲਾ ਨੂੰ ਲਿਖਤੀ ਪੱਤਰ ਭੇਜ ਕੇ ਵਿਆਹ ਦੀਆਂ ਪਰਿਵਾਰ ਨੂੰ ਵਧਾਈਆਂ ਭੇਜੀਆਂ ਅਤੇ ਖੁਸ਼ੀ ਪ੍ਰਗਟਾਈ।ਮੂਲ ਰੂਪ ਵਿੱਚ ਮਾਨਸਾ ਵਾਸੀ ਸੰਦੀਪ ਲੱਕੀ ਬਾਠਲਾ ਕਾਰੋਬਾਰ ਦੇ ਸਿਲਸਿਲੇ ਵਿੱਚ ਮਾਨਸਾ ਤੋਂ ਚੰਡੀਗੜ੍ਹ ਚਲੇ ਗਏ ਸੀ।ਉਹ ਮਾਨਸਾ ਨਾਲ ਵੀ ਜੁੜੇ ਹੋਏ ਹਨ।ਸੰਦੀਪ ਲੱਕੀ ਬਾਠਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਲੜਕੇ ਦੀਵੰਗ ਬਾਠਲਾ ਦਾ ਵਿਆਹ ਸਮਾਗਮ ਸੀ।ਇਸ ਖੁਸ਼ੀ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਪੱਤਰ ਭੇਜ ਕੇ ਪਰਿਵਾਰ ਅਤੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਅਤੇ ਆਸ਼ੀਰਵਾਦ ਦਿੱਤਾ ਹੈ।ਬਾਠਲਾ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਸਦਾ ਲਈ ਖੁਸ਼ੀਆਂ,ਖੇੜੇ ਅਤੇ ਮਿਹਰ ਬਣ ਕੇ ਰਹੇਗਾ।

LEAVE A REPLY

Please enter your comment!
Please enter your name here