

ਮਾਨਸਾ ਸਾਇਕਲ ਗਰੁੱਪ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ ਵੱਖ ਪਿੰਡਾਂ ਚ ਜਾ ਕੇ ਲੋਕਾਂ ਨੂੰ ਆਉਣ ਵਾਲੀ 19 ਤਾਰੀਖ ਨੂੰ ਵੋਟ ਪਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ। ਅੱਜ ਇਸੇ ਲੜੀ ਤਹਿਤ ਮੈਂਬਰ ਰਵਿੰਦਰ ਧਾਲੀਵਾਲ ਦੀ ਅਗਵਾਈ ਹੇਠ ਮਾਨਸਾ ਤੋਂ ਸ਼ੀ੍ ਦੁਰਗਾ ਮੰਦਰ ਖਿਆਲਾ ਅਤੇ ਕੋਰਟ ਕੰਪਲੈਕਸ ਵਿਖੇ ਸੈਰ ਕਰ ਰਹੇ ਲੋਕਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਵੋਟਾਂ ਪਾਉਣ ਲਈ ਪੇ੍ਰਿਤ ਕੀਤਾ। ਬਲਵੀਰ ਅਗਰੋਈਆ ਜੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਲੋਕਾਂ ਨੂੰ ਸਮੇਂ ਸਮੇਂ ਸਿਰ ਜਾਗਰੁਕ ਕਰਦਾ ਰਹਿੰਦਾਂ ਹੈ ਅਤੇ ਸਾਡਾ ਮਿਸ਼ਨ ਇਹ ਹੈ ਕਿ ਮਾਨਸਾ ਜਿਲੇ ਦੇ ਲੋਕ ਇਸ ਵਾਰ ਸ਼ਾਤਮਈ ਢੰਗ ਨਾਲ ਵੋਟਾਂ ਕਰਵਾਉਣ ਵਿੱਚ ਜਿਲਾ ਪ੍ਸ਼ਾਸ਼ਨ ਦਾ ਸਹਿਯੋਗ ਕਰਦਿਆਂ 100% ਵੋਟਿੰਗ ਕਰਕੇ ਮਾਨਸਾ ਨੂੰ ਪਹਿਲੇ ਨੰਬਰ ਤੇ ਲੈ ਆਉਣ। ਇਸ ਲਈ ਹਰ ਪਿੰਡ ਵਿੱਚ ਜਾਗਰੁਕ ਕਰਦੀਆਂ ਫਲੈਕਸਾਂ ਵੀ ਲਗਾਈਆਂ ਗਈਆਂ ਹਨ।























