ਮਾਨਸਾ ਦੇ ਪਿੰਡ ਭੈਣੀ ਬਾਘਾ ਮਿ੍ਤਕ ਮਾਤਾ ਧੰਨ ਕੌਰ ਦਾ ਸ਼ਰੀਰ ਦਾਨ ਕੀਤਾ

0
2

ਮਾਨਸਾ 5,ਜੂਨ(ਸਾਰਾ ਯਹਾ): ਅੱਜ ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਮਾਤਾ ਧੰਨ ਕੌਰ ਪਤਨੀ ਗੁਰਦਿਆਲ ਸਿੰਘ ਉਮਰ 104 ਸਾਲ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਿ੍ਤਕ ਦੇਹ ਮੈਡਿਕਲ ਖੋਜ ਲਈ ਮਾਨਸਾ ਸਾਇਕਲ ਗਰੁੱਪ,ਮਾਨਸਾ ਦੇ ਸਹਿਯੋਗ ਨਾਲ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਭੇਜੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਤਾ ਜੀ ਦੀ ਦੇਹ ਉਹਨਾਂ ਦੇ ਪੁੱਤਰਾਂ ਹਰਬੰਸ ਸਿੰਘ ਅਤੇ ਗੁਰਪਾਲ ਸਿੰਘ ਵਲੋਂ ਮਾਤਾ ਜੀ ਦੀ ਇੱਛਾ ਅਨੁਸਾਰ ਪਹਿਲਾਂ ਹੀ ਦਾਨ ਕਰਨ ਲਈ ਕਿਹਾ ਹੋਇਆ ਸੀ।
ਇਸ ਮੌਕੇ ਡਾ:ਟੀ.ਪੀ.ਐਸ.ਰੇਖੀ ਜੀ ਨੇ ਕਿਹਾ ਕਿ ਸ਼ਰੀਰਦਾਨ ਕਰਨਾ ਮੈਡੀਕਲ ਖੋਜ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ ਕਿਉਕਿ ਜਿਸ ਮਿ੍ਤਕ ਸ਼ਰੀਰ ਨੇ ਜਲ ਕੇ ਰਾਖ ਹੋ ਜਾਣਾ ਹੁੰਦਾ ਹੈ ਉਸ ਨੂੰ ਜੇਕਰ ਦਾਨ ਕੀਤਾ ਜਾਂਦਾ ਹੈ ਤਾਂ ਕਾਫੀ ਲੰਬਾਂ ਸਮਾਂ ਮੈਡੀਕਲ ਦੇ ਵਿਦਿਆਰਥੀ ਉਸ ਤੇ ਖੋਜ ਕਰਕੇ ਡਾਕਟਰ ਬਣਦੇ ਹਨ। ਉਹਨਾਂ ਪਰਿਵਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਇਸ ਮੌਕੇ ਪਰਵੀਨ ਟੋਨੀ,ਨਰਿੰਦਰ ਗੁਪਤਾ,ਰਮਨ ਗੁਪਤਾ, ਡਾ: ਰੇਖੀ,ਹਰਬੰਸ ਸਿੰਘ,ਗੁਰਪਾਲ ਸਿੰਘ,ਹਰਦਰਸ਼ਨ ਸਿੰਘ,ਸਮਾਜਸੇਵੀ ਤਰਸੇਮ ਸੇਮੀ,ਨਬੰਰਦਾਰ,ਸਰਪੰਚ ਸਮੇਤ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here